ਲੁਧਿਆਣਾ ''ਚ SDM ਸਮੇਤ 54 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ

Thursday, Jul 09, 2020 - 09:51 PM (IST)

ਲੁਧਿਆਣਾ ''ਚ SDM ਸਮੇਤ 54 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ

ਲੁਧਿਆਣਾ,(ਸਹਿਗਲ)- ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਅੱਜ ਵੀ ਐੱਸ.ਡੀ.ਐੱਮ ਸਮੇਤ ਕੋਰੋਨਾ ਦੇ 54 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਮਰੀਜ਼ਾਂ 'ਚ ਐੱਸ.ਡੀ.ਐੱਮ ਪਾਇਲ ਮਨ ਕਮਲ ਸਿੰਘ ਚਾਹਲ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਇਸ ਦੇ ਨਾਲ ਹੀ ਲੁਧਿਆਣਾ 'ਚ ਕੋਰੋਨਾ ਨਾਲ 2 ਮਰਾਜ਼ਾਂ ਦੀ ਮੌਤ ਦੀ ਵੀ ਖਬਰ ਹੈ। ਇਨ੍ਹਾਂ 2 ਮਰੀਜ਼ਾਂ 'ਚੋਂ ਇਕ ਬਜ਼ੁਰਗ ਵਿਅਕਤੀ 75 ਸਾਲਾ ਪ੍ਰਤਾਪ ਚੌਕ ਦਾ ਰਹਿਣ ਵਾਲਾ ਸੀ ਤੇ ਇਹ ਵਿਅਕਤੀ ਸੀ.ਐੱਮ.ਸੀ ਹਸਪਤਾਲ 'ਚ ਦਾਖਲ ਸੀ। ਦੁਸਰਾ ਵਿਅਕਤੀ 59 ਸਾਲਾ ਮਰੀਜ਼ ਸੰਗਰੂਰ ਦਾ ਰਹਿਣ ਵਾਲਾ ਸੀ। ਅੱਜ ਪਾਏ ਗਏ 54 ਕੋਰੋਨਾ ਪਾਜ਼ੇਟਿਵ ਕੇਸਾਂ ਨਾਲ ਲੁਧਿਆਣਾ 'ਚ ਮਰੀਜ਼ਾਂ ਦਾ ਅੰਕੜਾਂ ਵੱਧ ਕੇ 1248 ਹੋ ਗਿਆ ਹੈ। ਜਿਨ੍ਹਾਂ 'ਚੋਂ 29 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।  


author

Bharat Thapa

Content Editor

Related News