ਸਿਟੀ ਸੈਂਟਰ ਘੋਟਾਲਾ : ਪੰਜਾਬ ਸਰਕਾਰ ਕੋਲ ਜਵਾਬ ਦੇਣ ਦਾ ਆਖਰੀ ਮੌਕਾ
Tuesday, Dec 18, 2018 - 08:53 AM (IST)

ਚੰਡੀਗੜ੍ਹ (ਬਰਜਿੰਦਰ) : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਅਤੇ ਬਚਾਅ ਧਿਰ ਦੇ ਹੋਰ ਮੈਂਬਰਾਂ ਨੂੰ ਲੁਧਿਆਣਾ ਅਦਾਲਤ ਦੇ ਇਕ ਹੁਕਮ ਨੂੰ ਚੁਣੌਤੀ ਦਿੰਦੀ ਪਟੀਸ਼ਨ 'ਤੇ ਜਵਾਬ ਪੇਸ਼ ਕਰਨ ਲਈ ਆਖਰੀ ਮੌਕਾ ਦਿੱਤਾ ਹੈ। ਉਸ ਹੁਕਮ 'ਚ ਹੇਠਲੀ ਅਦਾਲਤ ਨੇ ਈ. ਡੀ. ਨੂੰ ਲੁਧਿਆਣਾ ਸਿਟੀ ਸੈਂਟਰ ਮਾਮਲੇ 'ਚ ਜੂਡੀਸ਼ੀਅਲ ਫਾਈਲ ਦੇ ਨਿਰੀਖਣ ਦੀ ਮਨਜ਼ੂਰੀ ਦਿੱਤੀ ਸੀ। ਮਾਮਲੇ 'ਚ ਅਗਲੀ ਸੁਣਵਾਈ ਲਈ 23 ਜਨਵਰੀ ਦੀ ਤਰੀਕ ਤੈਅ ਕਰਦੇ ਹੋਏ ਹਾਈਕੋਰਟ ਨੇ ਕਿਹਾ ਹੈ ਕਿ ਜੇਕਰ ਜਵਾਬ ਪੇਸ਼ ਨਹੀਂ ਹੁੰਦਾ ਤਾਂ ਉਹ ਮਾਮਲੇ 'ਚ ਬਹਿਸ ਸੁਣਨ ਤੋਂ ਬਾਅਦ ਫੈਸਲਾ ਲਵੇਗੀ। ਉੱਥੇ ਹੀ ਮਾਮਲੇ 'ਚ ਲੁਧਿਆਣਾ ਅਦਾਲਤ ਨੇ 25 ਅਕਤੂਬਰ ਦੇ ਹੁਕਮ 'ਤੇ ਰੋਕ ਬਰਕਰਾਰ ਰੱਖੀ ਗਈ ਹੈ। ਭੁਪਿੰਦਰ ਸਿੰਘ ਬਸੰਤ ਅਤੇ ਚੇਤਨ ਗੁਪਤਾ ਦੀਆਂ ਪਟੀਸ਼ਨਾਂ 'ਤੇ ਸੁਣਵਾਈ ਦੌਰਾਨ ਹਾਈਕੋਰਟ ਨੇ ਇਹ ਕਾਰਵਾਈ ਕੀਤੀ ਹੈ।