ਲੁਧਿਆਣਾ ਜੇਲ੍ਹ ਤੋਂ ਕੈਦੀਆਂ ਨੂੰ ਭੇਜਿਆ ਜਾ ਰਿਹੈ ਸ੍ਰੀ ਗੋਇੰਦਵਾਲ ਸਾਹਿਬ ਸੈਂਟਰਲ ਜੇਲ੍ਹ, ਸਾਹਮਣੇ ਆਈ ਵੱਡੀ ਵਜ੍ਹਾ
Monday, Aug 05, 2024 - 11:03 AM (IST)
ਲੁਧਿਆਣਾ (ਸਿਆਲ)- ਬੀਤੇ 13 ਦਿਨਾਂ ਤੋਂ ਤਾਜਪੁਰ ਰੋਡ ਦੀ ਕੇਂਦਰੀ ਜੇਲ ’ਚ ਆਉਣ ਵਾਲੇ ਕੈਦੀਆਂ ਨੂੰ ਸ੍ਰੀ ਗੋਇੰਦਵਾਲ ਸਾਹਿਬ ਦੀ ਸੈਂਟਰਲ ਜੇਲ੍ਹ ’ਚ ਭੇਜਿਆ ਜਾ ਰਿਹਾ ਹੈ ਕਿਉਂਕਿ ਸੈਂਟਰਲ ਜੇਲ ’ਚ ਬੈਰਕਾਂ ਦੀ ਗਿਣਤੀ ਘੱਟ ਹੈ ਪਰ ਕੈਦੀਆਂ/ਹਵਾਲਾਤੀਆਂ ਦੀ ਗਿਣਤੀ ਜ਼ਿਆਦਾ ਹੋ ਚੁੱਕੀ ਹੈ। ਏ. ਡੀ. ਜੀ. ਪੀ. (ਜੇਲ) ਨੇ ਜੇਲ ਦੇ ਸੁਪਰਡੈਂਟ ਨੂੰ ਇਹ ਨਿਰਦੇਸ਼ 22 ਜੁਲਾਈ 2024 ਤੋਂ 31 ਅਕਤੂਬਰ 2024 ਤੱਕ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਜੇਲ ’ਚ ਕੈਦੀਆਂ ਦੀ ਗਿਣਤੀ 4600 ਦੇ ਲਗਭਗ ਹੈ, ਜਦੋਂਕਿ 21 ਬੈਰਕਾਂ ਵੱਡੀਆਂ ਅਤੇ 20 ਦੇ ਲਗਭਗ ਛੋਟੀਆਂ ਬੈਰਕਾਂ ਹਨ।
ਇਹ ਖ਼ਬਰ ਵੀ ਪੜ੍ਹੋ - ਦੋਸਤ ਨਾਲ ਗਿਆ ਪੁੱਤ ਨਹੀਂ ਪਰਿਤਆ ਘਰ, 5 ਦਿਨ ਬਾਅਦ ਮਿਲੀ ਖ਼ਬਰ ਨਾਲ ਦਹਿਲ ਗਿਆ ਪਰਿਵਾਰ
ਕਈ ਕੈਦੀਆਂ ਨੂੰ ਤਾਂ ਹਸਪਤਾਲ ’ਚ ਵੀ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹਾਈ ਸਕਿਓਰਿਟੀ ਜ਼ੋਨ ਸੈੱਲ ਬਲਾਕ ’ਚ ਵੀ ਕੈਦੀਆਂ ਦੀ ਗਿਣਤੀ ਪਾਈ ਹੋਈ ਹੈ। ਸੂਤਰਾਂ ਮੁਤਾਬਕ ਬੈਰਕਾਂ ’ਚ ਕੈਦੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਕਈ ਵਾਰ ਆਪਸੀ ਝੜਪਾਂ ਦੇ ਵੀ ਹਾਲਾਤ ਬਣ ਜਾਂਦੇ ਹਨ। ਜੇਲ ’ਚ ਨਫਰੀ ਵੀ ਘੱਟ ਹੋਣ ਕਾਰਨ ਅਧਿਕਾਰੀਆਂ ਨੂੰ ਵੀ ਕਾਫੀ ਪ੍ਰੇਸ਼ਾਨੀ ਹੁੰਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8