ਲੁਧਿਆਣਾ ਦੀ ਕੇਂਦਰੀ ਜੇਲ੍ਹ ਫਿਰ ਸਵਾਲਾਂ ਦੇ ਘੇਰੇ 'ਚ, 21 ਦਿਨਾਂ ਅੰਦਰ 24 ਮੋਬਾਇਲ ਬਰਾਮਦ

Monday, Aug 22, 2022 - 02:00 PM (IST)

ਲੁਧਿਆਣਾ (ਸਿਆਲ) : ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਸਮੇਂ-ਸਮੇਂ 'ਤੇ ਸਰਚ ਮੁਹਿੰਮ ਦੌਰਾਨ ਮੋਬਾਇਲ, ਨਸ਼ਾ ਅਤੇ ਹੋਰ ਇਤਰਾਜ਼ਯੋਗ ਸਮਾਨ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੇ ਮੱਦੇਨਜ਼ਰ 21 ਦਿਨਾਂ 'ਚ ਜੇਲ੍ਹ ਅੰਦਰੋਂ 24 ਮੋਬਾਇਲ ਬਰਾਮਦ ਹੋ ਚੁੱਕੇ ਹਨ। ਜੇਲ੍ਹ 'ਚ ਸੀ. ਆਰ. ਪੀ. ਐੱਫ., ਹੋਮਗਾਰਡ, ਪੰਜਾਬ ਪੁਲਸ ਤੋਂ ਇਲਾਵਾ ਕਈ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਤਾਇਨਾਤ ਹਨ।

ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਦੀ ਛੱਤ ਤੋਂ ਨੌਜਵਾਨ ਨੇ ਮਾਰੀ ਛਾਲ, CCTV 'ਚ ਕੈਦ ਹੋਇਆ ਵਾਕਿਆ

ਇਸ ਦੇ ਬਾਵਜੂਦ ਵੀ ਕੈਦੀਆਂ, ਹਵਾਲਾਤੀਆਂ ਅਤੇ ਬੈਰਕਾਂ ਤੱਕ ਮੋਬਾਇਲ ਕਿਸ ਤਰੀਕੇ ਪਹੁੰਚ ਰਹੇ ਹਨ, ਇਹ ਬਹੁਤ ਹੀ ਗੰਭੀਰ ਵਿਸ਼ਾ ਹੈ। ਪੰਜਾਬ ਦੇ ਜੇਲ੍ਹ ਮੰਤਰੀ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ 6 ਮਹੀਨਿਆਂ ਦੇ ਅੰਦਰ ਜੇਲ੍ਹਾਂ ਨੂੰ ਫੋਨ ਮੁਕਤ ਕੀਤਾ ਜਾਵੇਗਾ ਪਰ ਲੱਗਦਾ ਹੈ ਕਿ ਇਸ ਲਈ ਬਹੁਤ ਜ਼ਿਆਦਾ ਸਮਾਂ ਲੱਗ ਜਾਵੇਗਾ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਦਿਨ-ਦਿਹਾੜੇ ਖ਼ੌਫ਼ਨਾਕ ਵਾਰਦਾਤ, ਮਾਮੂਲੀ ਝਗੜੇ ਪਿੱਛੋਂ ਨੌਜਵਾਨ ਦਾ ਚਾਕੂ ਮਾਰ ਕੀਤਾ ਕਤਲ

ਕੇਂਦਰੀ ਜੇਲ੍ਹ 'ਚ ਭਾਰੀ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਹਰ ਥਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ। ਇਸ ਦੇ ਬਾਵਜੂਦ ਵੀ ਜੇਲ੍ਹਾਂ ਅੰਦਰੋਂ ਫੋਨ ਬਰਾਮਦ ਹੋ ਰਹੇ ਹਨ, ਜੋ ਕਿ ਪ੍ਰਸ਼ਾਸਨ ਦੀ ਨਾਲਾਇਕੀ ਸਾਬਿਤ ਹੋ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News