ਜ਼ਿਮਨੀ ਚੋਣ ਨਤੀਜਿਆਂ ਦੀ ਸਖ਼ਤ ਸੁਰੱਖਿਆ ਦੇ ਬਾਵਜੂਦ ਲੁਧਿਆਣਾ ਵਿਚ ਹੋ ਗਿਆ ਵੱਡਾ ਕਾਂਡ

Monday, Jun 23, 2025 - 06:01 PM (IST)

ਜ਼ਿਮਨੀ ਚੋਣ ਨਤੀਜਿਆਂ ਦੀ ਸਖ਼ਤ ਸੁਰੱਖਿਆ ਦੇ ਬਾਵਜੂਦ ਲੁਧਿਆਣਾ ਵਿਚ ਹੋ ਗਿਆ ਵੱਡਾ ਕਾਂਡ

ਹਲਵਾਰਾ (ਲਾਡੀ) : ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੀ ਗਿਣਤੀ ਦੇ ਮੱਦੇਨਜ਼ਰ ਪੂਰੇ ਜ਼ਿਲ੍ਹੇ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਦੇ ਬਾਵਜੂਦ ਕਾਰ ਲੁੱਟਣ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਟੈਕਸੀ ਦਾ ਚਾਲਕ ਲਾਪਤਾ ਹੈ। ਗ੍ਰੈਂਡ ਵਾਕ ਮਾਲ ਲੁਧਿਆਣਾ ਤੋਂ ਐਤਵਾਰ ਰਾਤ ਪੌਣੇ ਤਿੰਨ ਵਜੇ ਦੇ ਕਰੀਬ ਭਾੜੇ 'ਤੇ ਟੈਕਸੀ ਲੈ ਕੇ ਮੁੱਲਾਂਪੁਰ ਵੱਲ ਨਿਕਲੇ ਦੋ ਨੌਜਵਾਨਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜ਼ਿਲ੍ਹਾ ਲੁਧਿਆਣਾ ਦਿਹਾਤੀ ਪੁਲਸ ਨੇ ਖੂਨ ਨਾਲ ਲੱਥਪੱਥ ਸਵਿਫਟ ਡਿਜ਼ਾਇਰ ਕਾਰ ਮੋਹੀ ਪਿੰਡ ਦੇ ਸਰਕਾਰੀ ਹਸਪਤਾਲ ਨਾਲ ਲੱਗਦੇ ਖਾਲੀ ਪਲਾਟ ਤੋਂ ਬਰਾਮਦ ਕੀਤੀ ਹੈ। ਟੈਕਸੀ ਦਾ ਮਾਲਕ ਅਤੇ ਡਰਾਈਵਰ ਗੁਰਮੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਬਾੜੇਵਾਲ ਲੁਧਿਆਣਾ ਲਾਪਤਾ ਹੈ। ਕਾਰ ਦੀਆਂ ਸੀਟਾਂ ਅਤੇ ਹੋਰ ਥਾਵਾਂ 'ਤੇ ਖੂਨ ਖਿੱਲਰਿਆ ਪਿਆ ਹੈ, ਜਿਸ ਤੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਭਾੜੇ 'ਤੇ ਕਾਰ ਲੈਣ ਵਾਲੇ ਦੋਵੇਂ ਨੌਜਵਾਨਾਂ ਨੇ ਹਮਲਾ ਕਰਕੇ ਗੁਰਮੀਤ ਸਿੰਘ ਨੂੰ ਕਿਤੇ ਸੁੱਟ ਦਿੱਤਾ ਅਤੇ ਕਾਰ ਲੁੱਟ ਕੇ ਫ਼ਰਾਰ ਹੋ ਗਏ। ਮੌਕੇ 'ਤੇ ਫੋਰੈਂਸਿਕ ਅਤੇ ਹੋਰ ਮਾਹਿਰ ਟੀਮਾਂ ਜਾਂਚ 'ਚ ਜੁਟੀਆਂ ਹੋਈਆਂ ਹਨ ਅਤੇ ਡਰਾਈਵਰ ਗੁਰਮੀਤ ਸਿੰਘ ਦਾ ਕੁਝ ਪਤਾ ਨਹੀਂ ਚੱਲ ਸਕਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਪਿੰਡਾਂ ਲਈ ਖ਼ਤਰੇ ਦੀ ਘੰਟੀ, ਪ੍ਰਸ਼ਾਸਨ ਨੇ ਜਾਰੀ ਕੀਤੀ ਸੂਚੀ, 24 ਘੰਟੇ ਅਲਰਟ ਰਹਿਣ ਦੀ ਹਦਾਇਤ

ਚਾਲਕ ਨੂੰ ਹੋ ਗਿਆ ਸੀ ਸ਼ੱਕ  

ਜਾਣਕਾਰੀ ਅਨੁਸਾਰ, ਰਾਤ ਪੌਣੇ ਤਿੰਨ ਵਜੇ ਦੋ ਮੋਨੇ ਨੌਜਵਾਨਾਂ ਨੇ ਗ੍ਰੈਂਡ ਵਾਕ ਮਾਲ ਤੋਂ ਗੁਰਮੀਤ ਸਿੰਘ ਦੀ ਟੈਕਸੀ ਲਈ ਅਤੇ ਮੁੱਲਾਂਪੁਰ ਵੱਲ ਨਿਕਲ ਗਏ। ਰਸਤੇ ਵਿਚ ਗੁਰਮੀਤ ਸਿੰਘ ਨੂੰ ਸ਼ੱਕ ਹੋਇਆ ਤਾਂ ਉਸਨੇ ਆਪਣੇ ਡਰਾਈਵਰ ਸਾਥੀਆਂ ਨੂੰ ਫੋਨ ਕਰਕੇ ਖ਼ਤਰੇ ਦੀ ਗੱਲ ਕਹੀ। ਇਸ ਤੋਂ ਬਾਅਦ ਕਈ ਟੈਕਸੀ ਡਰਾਈਵਰ ਮੁੱਲਾਂਪੁਰ ਵੱਲ ਗਏ। ਮੁੱਲਾਂਪੁਰ ਰਾਏਕੋਟ ਰਾਜ ਮਾਰਗ 'ਤੇ ਰਕਬਾ ਦੇ ਨੇੜੇ ਇਕ ਸਵਿਫਟ ਡਿਜ਼ਾਇਰ ਕਾਰ ਬਹੁਤ ਤੇਜ਼ ਰਫ਼ਤਾਰ ਨਾਲ ਜਾਂਦੀ ਦਿਖਾਈ ਦਿੱਤੀ। ਹਾਲਾਂਕਿ ਉਸ ਕਾਰ ਦੀ ਨੰਬਰ ਪਲੇਟ ਉਤਾਰ ਦਿੱਤੀ ਗਈ ਸੀ ਪਰ ਟੈਕਸੀ ਡਰਾਈਵਰਾਂ ਨੇ ਗੁਰਮੀਤ ਸਿੰਘ ਦੀ ਕਾਰ ਪਛਾਣ ਲਈ ਅਤੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਜਾਰੀ ਕੀਤੀ ਕਰੋੜਾਂ ਦੀ ਰਾਸ਼ੀ, ਇਨ੍ਹਾਂ ਲੋਕਾਂ ਦੀਆਂ ਲੱਗੀਆਂ ਮੌਜਾਂ

ਲੁਟੇਰੇ ਕਾਰ ਹਿੱਸੋਵਾਲ ਪਿੰਡ ਤੋਂ ਹੁੰਦੇ ਹੋਏ ਮੋਹੀ ਵੱਲ ਲੈ ਗਏ। ਲੁਟੇਰਿਆਂ ਨੂੰ ਪਤਾ ਚੱਲ ਚੁੱਕਾ ਸੀ ਕਿ ਕਈ ਗੱਡੀਆਂ ਉਨ੍ਹਾਂ ਦਾ ਪਿੱਛਾ ਕਰ ਰਹੀਆਂ ਹਨ। ਇਸ ਤੋਂ ਬਾਅਦ ਲੁਟੇਰਿਆਂ ਨੇ ਕਾਰ ਮੋਹੀ ਦੇ ਖਾਲੀ ਪਲਾਟ ਵਿਚ ਖੜ੍ਹੀ ਕੀਤੀ ਅਤੇ ਥੋੜ੍ਹੀ ਦੂਰ ਜਾ ਕੇ ਛਿਪ ਗਏ।  ਲੁਧਿਆਣਾ ਤੋਂ ਪਿੱਛਾ ਕਰ ਰਹੇ ਗੁਰਮੀਤ ਸਿੰਘ ਦੇ ਡਰਾਈਵਰ ਦੋਸਤਾਂ ਨੇ ਮੋਹੀ ਪਿੰਡ ਦੇ ਆਪਣੇ ਦੋਸਤਾਂ ਨੂੰ ਸੰਪਰਕ ਕਰਕੇ ਉਨ੍ਹਾਂ ਨੂੰ ਵੀ ਬੁਲਾ ਲਿਆ। ਲੁਟੇਰੇ ਛਿਪੇ ਹੋਏ ਸਨ ਅਤੇ ਜਦੋਂ ਸਾਰੇ ਵਾਹਨ ਉੱਥੋਂ ਗੁਜ਼ਰ ਗਏ ਤਾਂ ਲੁਟੇਰੇ ਗੁਰਮੀਤ ਦੀ ਕਾਰ ਲੈਣ ਪਲਾਟ ਵੱਲ ਜਾਣ ਲੱਗੇ ਉਦੋਂ ਤੱਕ ਹੋਰ ਟੈਕਸੀ ਡਰਾਈਵਰ ਉੱਥੇ ਪਹੁੰਚ ਗਏ ਅਤੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਲੁਟੇਰੇ ਖੇਤਾਂ ਵੱਲ ਭੱਜ ਗਏ ਅਤੇ ਫਰਾਰ ਹੋ ਗਏ। ਮੌਕੇ 'ਤੇ, ਐੱਸਪੀ (ਡੀ) ਹਰਕਮਲ ਕੌਰ ਅਤੇ ਥਾਣਾ ਸੁਧਾਰ ਦੇ ਇੰਚਾਰਜ ਜਸਵਿੰਦਰ ਸਿੰਘ ਫੋਰੈਂਸਿਕ ਅਤੇ ਹੋਰ ਤਕਨੀਕੀ ਮਾਹਿਰ ਟੀਮਾਂ ਨਾਲ ਜਾਂਚ ਵਿਚ ਲੱਗੇ ਹੋਏ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ, ਟੱਕਰ ਤੋਂ ਬਾਅਦ ਕਾਰਾਂ ਦੇ ਉੱਡੇ ਪਰਖੱਚੇ, ਨੌਜਵਾਨ ਕੁੜੀ ਦੀ ਦਰਦਨਾਕ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News