ਪੰਜਾਬ ''ਚ ਇਕ ਸਾਲ ਦਾ ਬੱਚਾ ਅਗਵਾ! CCTV ''ਚ ਕੈਦ ਹੋਏ ਮੁਲਜ਼ਮ
Thursday, Sep 18, 2025 - 01:11 PM (IST)

ਲੁਧਿਆਣਾ (ਗੌਤਮ)- ਫਤਿਹਪੁਰ ਯੂ. ਪੀ. ਤੋਂ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਪਹੁੰਚੀ ਔਰਤ ਦਾ ਸਟੇਸ਼ਨ ’ਤੇ ਮੌਜੂਦ ਇਕ ਵਿਅਕਤੀ ਤੇ ਉਸਦੀ ਔਰਤ ਸਾਥੀ ਨੇ ਇਕ ਸਾਲ ਦਾ ਬੱਚਾ ਅਗਵਾ ਕਰ ਲਿਆ ਅਤੇ ਫਰਾਰ ਹੋ ਗਏ। ਔਰਤ ਆਪਣੇ ਪਤੀ ਨੂੰ ਮਿਲਣ ਲਈ ਲੁਧਿਆਣਾ ਆਈ ਸੀ। ਪਤਾ ਲੱਗਣ ’ਤੇ ਉਸਨੇ ਆਪਣੇ ਪਤੀ ਨੂੰ ਦੱਸਿਆ ਅਤੇ ਉਨ੍ਹਾਂ ਨੇ ਥਾਣਾ ਜੀ. ਆਰ. ਪੀ. ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਜਾਂਚ ਤੋਂ ਬਾਅਦ ਫਤਿਹਪੁਰ ਦੀ ਰਹਿਣ ਵਾਲੀ ਲਲਿਤਾ ਦੇਵੀ ਦੇ ਬਿਆਨ ’ਤੇ ਵਿਅਕਤੀ ਅਤੇ ਔਰਤ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਜਾਂਚ ਦੌਰਾਨ ਕਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਦੇ ਹੋਏ ਮੁਲਜ਼ਮਾਂ ਦੀ ਫੁਟੇਜ ਵੀ ਬਰਾਮਦ ਕਰ ਲਈ ਹੈ, ਜਿਸ ਵਿਚ ਮੁਲਜ਼ਮ ਲਕਸ਼ਮੀ ਸਿਨੇਮਾ ਚੌਕ ਤੱਕ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਪੁਲਸ ਨੂੰ ਦਿੱਤੇ ਬਿਆਨ ’ਚ ਲਲਿਤਾ ਦੇਵੀ ਨੇ ਦੱਸਿਆ ਕਿ ਉਹ ਆਪਣੇ ਦੋ ਬੱਚਿਆਂ ਸੰਸਕਾਰ ਸਿੰਘ 4 ਸਾਲ ਤੇ ਰਾਜ ਸਿੰਘ ਇਕ ਸਾਲ ਦੇ ਨਾਲ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਆਈ ਸੀ। ਰਾਤ ਨੂੰ ਦੇਰ ਨਾਲ ਪਹੁੰਚਣ ਕਾਰਨ ਉਹ ਆਪਣੇ ਪਤੀ ਦਾ ਇੰਤਜ਼ਾਰ ਕਰਨ ਲੱਗੀ।
ਇਹ ਖ਼ਬਰ ਵੀ ਪੜ੍ਹੋ - ਕਹਿਰ ਓ ਰੱਬਾ! ਖੇਡਦੀ-ਖੇਡਦੀ ਜਵਾਕੜੀ ਨਾਲ ਇਹ ਕੀ ਭਾਣਾ ਵਾਪਰ ਗਿਆ
ਉਸਦੇ ਪਤੀ ਨੇ ਦੱਸਿਆ ਕਿ ਉਸਦਾ ਮਾਲਕ ਫੈਕਟਰੀ ਨੂੰ ਬਾਹਰੋਂ ਲਾਕ ਕਰ ਗਿਆ ਹੈ ਅਤੇ ਉਹ ਸਵੇਰੇ ਜਲਦੀ ਉਸ ਨੂੰ ਆਕੇ ਲੈ ਜਾਵੇਗਾ, ਜਿਸ ’ਤੇ ਉਹ ਆਪਣੇ ਪਤੀ ਦਾ ਇੰਤਜ਼ਾਰ ਕਰਨ ਲਈ ਰੇਲਵੇ ਕੰਪਲੈਕਸ ਵਿਚ ਰੁਕ ਗਈ। ਕੁਝ ਸਮੇਂ ਬਾਅਦ ਇਕ ਵਿਅਕਤੀ ਅਤੇ ਔਰਤ ਉਸਦੇ ਕੋਲ ਆ ਕੇ ਬੈਠ ਗਏ, ਜਿਨ੍ਹਾਂ ਨੇ ਉਸ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਗੱਲਾਂ ਵਿਚ ਉਲਝਾ ਲਿਆ। ਗੱਲਾਂ ਵਿਚ ਆਉਣ ’ਤੇ ਉਹ ਆਪਣੇ ਉਹ ਆਪਣੇ ਛੋਟੇ ਬੇਟੇ ਨੂੰ ਉਨ੍ਹਾਂ ਕੋਲ ਛੱਡ ਕੇ ਵੱਡੇ ਬੇਟੇ ਨੂੰ ਪਿਸ਼ਾਬ ਕਰਵਾਉਣ ਲਈ ਲੈ ਗਈ । ਰਾਤ ਨੂੰ ਉਹ ਆਪਣੇ ਬੱਚਿਆਂ ਨਾਲ ਕੰਪਲੈਕਸ ਵਿਚ ਹੀ ਸੌਂ ਗਈ। ਰਾਤ ਨੂੰ ਲੱਗਭਗ 3 ਵਜੇ ਉਸਦੀ ਨੀਂਦ ਖੁੱਲ੍ਹੀ ਤਾਂ ਉਸਨੇ ਦੇਖਿਆ ਕਿ ਉਸਦਾ ਛੋਟਾ ਬੇਟਾ ਉਸਦੇ ਨਾਲ ਨਹੀਂ ਸੀ। ਜਦੋਂ ਉਸਨੇ ਭਾਲ ਕੀਤੀ ਤਾਂ ਦੇਖਿਆ ਤਾਂ ਉਕਤ ਦੋਵੇਂ ਲੋਕ ਵੀ ਗਾਇਬ ਸਨ, ਜਿਸ ’ਤੇ ਉਸ ਨੂੰ ਪਤਾ ਲੱਗਾ ਕਿ ਉਕਤ ਲੋਕ ਹੀ ਉਸਦੇ ਬੇਟੇ ਨੂੰ ਅਗਵਾ ਕਰਕੇ ਲੈ ਗਏ ਹਨ। ਇੰਸਪੈਕਟਰ ਪਲਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਇਕ ਟੀਮ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰ ਰਹੀ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਜਲਦ ਹੀ ਫੜ ਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8