ਲੁਧਿਆਣਾ ਜ਼ਿਲ੍ਹੇ ’ਚ 24079 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੇ ਕੋਰੋਨਾ ਨੂੰ ਦਿੱਤੀ ਮਾਤ

Tuesday, Jan 19, 2021 - 02:37 AM (IST)

ਲੁਧਿਆਣਾ, (ਸਲੂਜਾ,ਰਾਜ)- ਕੋਰੋਨਾ ਵਾਇਰਸ ਦੀ ਤਾਜ਼ਾ ਸਥਿਤੀ ਤੋਂ ਜਾਣੂ ਕਰਵਾਉਂਦੇ ਹੋਏ ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਨੇ ਦੱਸਿਆ ਕਿ ਅੱਜ ਤੱਕ 24079 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ। ਸਿਹਤਯਾਬ ਹੋਣ ਵਾਲਿਆਂ ਦੀ ਫੀਸਦੀ ਦਰ 95.12 ਫੀਸਦੀ ਰਹੀ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਲੁਧਿਆਣਾ ਵਿਚ ਅੱਜ ਤੱਕ 5,74,669 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ।

ਕੋਰੋਨਾ ਨਾਲ 3 ਦੀ ਮੌਤ
ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ 2 ਵਿਅਕਤੀਆਂ, ਜਿਨ੍ਹਾਂ ਵਿਚ ਇਕ ਰਾਜਗੁਰੂ ਨਗਰ ਦਾ 81 ਸਾਲਾ ਅਤੇ ਦੂਜਾ ਗੁਰੂ ਅੰਗਦ ਦੇਵ ਨਗਰ ਲੁਧਿਆਣਾ ਦੇ 67 ਸਾਲਾ ਵਿਅਕਤੀ ਦੀ ਮੌਤ ਕੋਰੋਨਾ ਕਾਰਨ ਹੋ ਗਈ। ਜਦੋਂਕਿ ਇਕ ਵਿਅਕਤੀ ਦੀ ਮੌਤ ਜੰਮੂ-ਕਸ਼ਮੀਰ ਨਾਲ ਸਬੰਧਤ ਦੀ ਹੋਈ ਹੈ। ਜ਼ਿਲ੍ਹਾ ਲੁਧਿਆਣਾ ਵਿਚ ਅੱਜ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 983 ਹੈ, ਜਦੋਂਕਿ ਬਹਾਰ ਦੇ ਜ਼ਿਲੇ, ਰਾਜਾਂ ਨਾਲ ਸਬੰਧਤ ਮਰਨ ਵਾਲਿਆਂ ਦੀ ਗਿਣਤੀ 468 ਹੈ।

21 ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ

ਪੈਂਡਿੰਗ ਰਿਪੋਰਟਾਂ ’ਚੋਂ 21 ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਹੈ। ਇਸ ’ਚੋਂ 14 ਜ਼ਿਲਾ ਲੁਧਿਆਣਾ ਅਤੇ 7 ਦੀ ਰਿਪੋਰਟ ਬਾਹਰ ਦੇ ਜ਼ਿਲ੍ਹਿਆਂ ਜਾਂ ਰਾਜਾਂ ਨਾਲ ਸਬੰਧਤ ਹਨ।

ਕੈਟਾਗਰੀ        ਕੇਸਾਂ ਦੀ ਗਿਣਤੀ

ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ        1

ਓ. ਪੀ. ਡੀ.        5

ਆਈ. ਐੱਲ. ਆਈ. (ਫਲੂ ਕਾਰਨਰ)        7

ਟ੍ਰੇਸਿੰਗ ਇਨ ਪ੍ਰਾਸੈੱਸ        1

ਸਬ-ਡਵੀਜ਼ਨ ਪੱਧਰ ’ਤੇ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਵੇਰਵਾ

ਜਗਰਾਓਂ        819 ਕੇਸ        33 ਮੌਤਾਂ

ਰਾਏਕੋਟ        513 ਕੇਸ        15 ਮੌਤਾਂ

ਖੰਨਾ        732 ਕੇਸ        37 ਮੌਤਾਂ

ਸਮਰਾਲਾ        414 ਕੇਸ        25 ਮੌਤਾਂ

ਪਾਇਲ        337 ਕੇਸ        18 ਮੌਤਾਂ

ਲੁਧਿਆਣਾ ਸ਼ਹਿਰ        22497 ਕੇਸ        855 ਮੌਤਾਂ

ਅੰਡਰ ਕੁਆਰੰਟਾਈਨ

ਘਰ ਵਿਚ        44

ਐਕਟਿਵ ਹੋਮ ਕੁਆਰੰਟਾਈਨ        794

ਕੁੱਲ ਹੋਮ ਕੁਆਰੰਟਾਈਨ        55816

ਕੋਰੋਨਾ ਵੈਕਸੀਨ ਦਾ ਦੂਜਾ ਦਿਨ : ਸਿਵਲ ਹਸਪਤਾਲ ’ਚ 39 ਵਿਅਕਤੀਆਂ ਨੇ ਲਗਵਾਇਆ ਟੀਕਾ

ਕੋਰੋਨਾ ਵਾਇਰਸ ਦੇ ਖਿਲਾਫ ਸ਼ਨੀਵਾਰ ਨੂੰ ਵੈਕਸੀਨ ਲਗਾਉਣ ਦੀ ਸ਼ੁਰੂਆਤ ਹੋਈ ਸੀ। ਸ਼ਨੀਵਾਰ ਤੋਂ ਬਾਅਦ ਅੱਜ ਸੋਮਵਾਰ ਨੂੰ ਦੂਜੇ ਦਿਨ ਟੀਕੇ ਲਗਾਏ ਗਏ। ਦੂਜੇ ਦਿਨ ਸਭ ਤੋਂ ਪਹਿਲਾਂ ਡਾ. ਹਰਪ੍ਰੀਤ ਸਿੰਘ (ਚਾਈਲਡ ਸਪੈਸ਼ਲਿਸਟ) ਨੇ ਟੀਕਾ ਲਗਵਾਇਆ, ਜਦੋਂਕਿ 110 ਵਿਅਕਤੀਆਂ ਨੂੰ ਮੈਸੇਜ ਕੀਤਾ ਗਿਆ ਸੀ ਪਰ ਸਿਰਫ 39 ਨੇ ਹੀ ਕੋਰੋਨਾ ਦਾ ਟੀਕਾ ਲਗਵਾਇਆ।

ਜਦੋਂਕਿ ਸ਼ਨੀਵਾਰ ਨੂੰ ਟੀਕਾ ਲਗਾਉਣ ਵਾਲੇ ਕੁਝ ਡਾਕਟਰਾਂ ਨੂੰ ਹਲਕੀ ਪ੍ਰੇਸ਼ਾਨੀ ਹੋਈ, ਜਿਵੇਂ ਹਲਕਾ ਬੁਖਾਰ, ਦਰਦ ਜਾਂ ਥਕਾਵਟ। ਪਹਿਲੇ ਦਿਨ 28 ਲੋਕਾਂ ਨੇ ਟੀਕਾ ਲਗਵਾਇਆ ਸੀ, ਜਿਨ੍ਹਾਂ ਵਿਚੋਂ ਸਿਰਫ ਚਾਰ ਨੂੰ ਹੀ ਅਜਿਹੀ ਹਲਕੀ ਪ੍ਰੇਸ਼ਾਨੀ ਹੋਈ, ਜਦੋਂਕਿ ਬਾਕੀ ਲੋਕ ਬਿਲਕੁਲ ਸਹੀ ਸਲਾਮਤ ਰਹੇ। ਸਿਵਲ ਹਸਪਤਾਲ ਦੇ ਇਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਅਜਿਹੇ ਲੱਛਣ ਹੋਣਾ ਸੁਭਾਵਕ ਹੈ ਕਿਉਂਕਿ ਜੇਕਰ ਕਿਸੇ ਹੋਰ ਵੀ ਵੈਕਸੀਨ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਮਾਮੂਲੀ ਬੁਖਾਰ, ਥਕਾਵਟ ਵਰਗੇ ਲੱਛਣ ਹੁੰਦੇ ਹੀ ਹਨ ਪਰ ਇਸ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ।

ਐੱਸ. ਐੱਮ. ਓ. ਨੇ ਖੁਦ ਨੂੰ ਕੀਤਾ ਹੋਮ ਕੁਆਰੰਟਾਈਨ

ਬੀਤੇ ਦਿਨ ਪਾਜ਼ੇਟਿਵ ਆਈ ਐੱਸ. ਐੱਮ. ਓ. ਨੇ ਖੁਦ ਨੂੰ ਹੋਮ ਕੁਆਰੰਟਾਈਨ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪਤੀ ਡਾ. ਹਰਜੀਤ ਸਿੰਘ ਦੀ ਵੀ ਸਿਹਤ ਠੀਕ ਨਹੀਂ ਹੈ। ਉਨ੍ਹਾਂ ਨੇ ਵੀ ਆਪਣਾ ਟੈਸਟ ਕਰਵਾਇਆ ਹੈ, ਜਿਸ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ, ਜਦੋਂਕਿ ਸ਼ਨੀਵਾਰ ਨੂੰ ਦੂਜਾ ਟੀਕਾ ਡਾ. ਹਰਪ੍ਰੀਤ ਸਿੰਘ ਨੇ ਲਗਵਾਇਆ ਸੀ।


Bharat Thapa

Content Editor

Related News