ਅੱਪਰਾ ਪੁਲਸ ਵਲੋਂ ਵਾਹਨਾਂ ਦੀ ਚੈਕਿੰਗ

Monday, Mar 25, 2019 - 04:18 AM (IST)

ਅੱਪਰਾ ਪੁਲਸ ਵਲੋਂ ਵਾਹਨਾਂ ਦੀ ਚੈਕਿੰਗ
ਲੁਧਿਆਣਾ (ਦੀਪਾ)-ਅੱਪਰਾ ਪੁਲਸ ਨੇ ਸਬ-ਇੰਸਪੈਕਟਰ ਸੁਖਦੇਵ ਸਿੰਘ ਚੌਕੀ ਇੰਚਾਰਜ ਅੱਪਰਾ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਪਰਾ ਤੋਂ ਮੁਕੰਦਪੁਰ ਰੋਡ, ਛੋਕਰਾਂ ਰੋਡ, ਮੋਂਰੋਂ ਨਹਿਰ ਪੁਲ ਤੇ ਮੰਡੀ ਨਹਿਰ ਪੁਲ ’ਤੇ ਨਾਕਾਬੰਦੀ ਕਰ ਕੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ। ਇਸ ਮੌਕੇ ਕਾਗਜ਼ਾਤ ਤੋਂ ਅਧੂਰੇ ਵਾਹਨਾਂ ਦੇ ਚਲਾਨ ਵੀ ਕੀਤੇ ਗਏ। ਇਸ ਮੌਕੇ ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਕਿਹਾ ਕਿ ਇਹ ਚੈਕਿੰਗ ਆਉਣ ਵਾਲੇ ਦਿਨਾਂ ’ਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੌਕੇ ਹੌਲਦਾਰ ਜੀਵਨ ਕੁਮਾਰ, ਹਰਬੰਸ ਸਿੰਘ ਹੋਮਗਾਰਡ ਜਵਾਨ ਆਦਿ ਵੀ ਹਾਜ਼ਰ ਸਨ।

Related News