ਇਮਰਾਨ ਬਿਨਾਂ ਦੇਰ ਕੀਤੇ ਮਸੂਦ ਨੂੰ ਭਾਰਤੀ ਫੌਜ ਹਵਾਲੇ ਕਰੇ : ਦਰਸ਼ਨ ਅਰੋਡ਼ਾ
Sunday, Mar 03, 2019 - 03:59 AM (IST)
ਲੁਧਿਆਣਾ (ਮੋਹਿਨੀ)-ਸਮਾਜਕ ਸੰਸਥਾ ਲੁਧਿਆਣਾ ਸਿਟੀਜ਼ਨ ਕੌਂਸਲ ਦੇ ਚੇਅਰਮੈਨ ਦਰਸ਼ਨ ਅਰੋਡ਼ਾ ਨੇ ਪਾਕਿ ਸਰਕਾਰ ਨੂੰ ਆਡ਼ੇ ਹੱਥੀਂ ਲੈਂਦਿਆਂ ਕਿਹਾ ਕਿ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੀ ਅਸੈਂਬਲੀ ਵਿਚ ਇਹ ਐਲਾਨ ਕੀਤਾ ਸੀ ਕਿ ਜੇਕਰ ਇਮਰਾਨ ਖਾਨ ਈਮਾਨਦਾਰ ਹੈ ਤਾਂ ਪਾਕਿ ਵਿਦੇਸ਼ ਮੰਤਰੀ ਕੁਰੈਸ਼ੀ ਵੱਲੋਂ ਦਿੱਤੇ ਗਏ ਬਿਆਨ ’ਤੇ ਆਪਣਾ ਸਪੱਸ਼ਟੀਕਰਨ ਦੇਣ, ਜਿਸ ਵਿਚ ਉਨ੍ਹਾਂ ਮੰਨਿਆ ਹੈ ਕਿ ਅੱਤਵਾਦੀ ਸਰਗਣਾ ਮਸੂਦ ਅਜ਼ਹਰ ਰਾਵਲਪਿੰਡ ਵਿਚ ਆਪਣਾ ਇਲਾਜ ਕਰਵਾ ਰਿਹਾ ਹੈ। ਇਮਰਾਨ ਨੂੰ ਚਾਹੀਦਾ ਹੈ ਕਿ ਬਿਨਾਂ ਦੇਰ ਕੀਤੇ ਮਸੂਦ ਨੂੰ ਭਾਰਤੀ ਸੈਨਾ ਦੇ ਹਵਾਲੇ ਕਰੇ। ਉਪ ਚੇਅਰਮੈਨ ਅਸ਼ੋਕ ਧੀਰ ਨੇ ਕਿਹਾ ਕਿ ਭਾਰਤੀ ਫੌਜ ਨੂੰ ਹੁਣ ਹੋਰ ਚੌਕਸ ਰਹਿਣ ਦੀ ਲੋਡ਼ ਹੈ।
