44-45 ਸਾਲਾ ਵਿਅਕਤੀ ਦੀ ਲਾਸ਼ ਮਿਲੀ
Sunday, Mar 03, 2019 - 03:58 AM (IST)
ਲੁਧਿਆਣਾ (ਸਲੂਜਾ)-ਬੱਸ ਅੱਡਾ ਚੌਕੀ ਅਧੀਨ ਪੈਂਦੇ ਇਲਾਕੇ ਮਨਜੀਤ ਨਗਰ ਦੀ ਗਲੀ ਨੰ.1 ਵਿਚੋਂ ਇਕ 44-45 ਸਾਲਾ ਵਿਅਕਤੀ ਦੀ ਲਾਸ਼ ਪੁਲਸ ਨੂੰ ਮਿਲੀ ਹੈ। ਬੱਸ ਅੱਡਾ ਪੁਲਸ ਚੌਕੀ ਦੇ ਏ. ਐੱਸ. ਆਈ. ਨਸੀਬ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਜਿਸ ਕਾਰਨ ਬਣਦੀ ਕਾਨੂੰਨੀ ਕਾਰਵਾਈ ਦੇ ਤਹਿਤ ਇਸ ਦੀ ਡੈੱਡ ਬਾਡੀ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਪਛਾਣ ਲਈ ਅਗਲੇ 72 ਘੰਟਿਆਂ ਲਈ ਰਖਵਾ ਦਿੱਤਾ ਗਿਆ ਹੈ।
