ਨੁੱਕੜ ਨਾਟਕ ਰਾਹੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਪ੍ਰੇਰਿਆ

Wednesday, Feb 06, 2019 - 04:42 AM (IST)

ਨੁੱਕੜ ਨਾਟਕ ਰਾਹੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਪ੍ਰੇਰਿਆ
ਲੁਧਿਆਣਾ (ਧਮੀਜਾ)-ਫਿਰੋਜ਼ਪੁਰ ਰੋਡ, ਚੈਕੀਮਾਨ ਸਥਿਤ ਬਜਾਜ ਕਾਲਜ ਦੇ ਵਿਦਿਆਰਥੀਆਂ ਨੇ ਟ੍ਰੈਫਿਕ ਪੁਲਸ ਅਤੇ ਹੋਂਡਾ ਕੰਪਨੀ ਦੇ ਸਹਿਯੋਗ ਨਾਲ ਚਿਲਡਰਨ ਟ੍ਰੈਫਿਕ ਟ੍ਰੇਨਿੰਗ ਪਾਰਕ, ਮਾਡਲ ਟਾਊਨ ਵਿਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਜਾਗਰੂਕ ਕਰਨ ਦੇ ਮਕਸਦ ਨਾਲ ਨੁੱਕੜ ਨਾਟਕ ਪੇਸ਼ ਕੀਤਾ ਗਿਆ, ਜਿਸ ਵਿਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਆਪਣੀ ਅਤੇ ਦੂਜਿਆਂ ਦੀ ਜਾਨ ਕਿਸ ਤਰ੍ਹਾਂ ਖਤਰੇ ਵਿਚ ਪੈ ਜਾਂਦੀ ਹੈ, ਬਹੁਤ ਚੰਗੇ ਤਰੀਕੇ ਨਾਲ ਦਰਸਾਇਆ ਗਿਆ। ਕਾਲਜ ਦੀ ਪ੍ਰਿੰਸੀਪਲ ਡਾ. ਸ਼ਿਖਾ ਢੱਲ ਨੇ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ।

Related News