ਇਲੈਕਟ੍ਰਾਨਿਕ ਦੀ ਦੁਕਾਨ ’ਚ ਚੋਰੀ

Wednesday, Feb 06, 2019 - 04:42 AM (IST)

ਇਲੈਕਟ੍ਰਾਨਿਕ ਦੀ ਦੁਕਾਨ ’ਚ ਚੋਰੀ
ਲੁਧਿਆਣਾ (ਮਹੇਸ਼)-ਜਗਤਪੁਰੀ ਪੁਲਸ ਚੌਕੀ ਤੋਂ ਕੁਝ ਕਦਮ ਦੂਰੀ ’ਤੇ ਸਥਿਤ ਇਲੈਕਟ੍ਰਾਨਿਕ ਦੀ ਦੁਕਾਨ ’ਚ ਚੋਰ ਹੱਥ ਸਾਫ ਕਰ ਗਏ। ਮੁਲਜ਼ਮ 17,000 ਰੁਪਏ ਦੀ ਨਕਦੀ ਸਮੇਤ ਲੱਖਾਂ ਦਾ ਸਾਮਾਨ ਲੈ ਗਏ ਪਰ ਉਨ੍ਹਾਂ ਦੀ ਇਹ ਕਰਤੂਤ ਦੁਕਾਨ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਘਟਨਾ ਦਾ ਪਤਾ ਸਵੇਰ 10.30 ਵਜੇ ਲੱਗਾ, ਜਦੋਂ ਦੁਕਾਨ ਦਾ ਮਾਲਕ ਦੁਰਗਾਪੁਰੀ ਗੋਕੁਲ ਬਿਹਾਰੀ ਵਾਸੀ ਅਮਿਤ ਜੋਸ਼ੀ ਆਇਆ। ਉਸ ਨੇ ਇਸ ਦੀ ਜਾਣਕਾਰੀ ਫੌਰਨ ਪੁਲਸ ਨੂੰ ਦਿੱਤੀ। ਪੁਲਸ ਨੇ ਕੇਸ ਦਰਜ ਕਰ ਕੇ ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜੋਸ਼ੀ ਨੇ ਦੱਸਿਆ ਕਿ 2 ਚੋਰ ਸਵੇਰੇ 4.15 ਵਜੇ ਛੱਤ ’ਤੇ ਲੱਗਾ ਦਰਵਾਜ਼ਾ ਤੋਡ਼ ਕੇ ਦੁਕਾਨ ’ਚ ਦਾਖਲ ਹੋਏ ਤੇ ਨਕਦੀ ਤੋਂ ਇਲਾਵਾ ਐੱਲ. ਈ. ਡੀ., ਲੈਪਟਾਪ, ਪੈਨ ਡਰਾਈਵ ਆਦਿ ਸਾਮਾਨ ਚੋਰੀ ਕਰ ਕੇ ਉਸੇ ਰਸਤੇ ਫਰਾਰ ਹੋ ਗਏ। ਪੁਲਸ ਨੇ ਦਾਅਵਾ ਕੀਤਾ ਕਿ ਜਲਦ ਹੀ ਮੁਲਜ਼ਮਾਂ ਨੂੰ ਫਡ਼ ਲਿਆ ਜਾਵੇਗਾ।

Related News