ਲੋਕ ਸਭਾ ਚੋਣਾਂ ’ਚ ਵਕੀਲ ਭਾਈਚਾਰਾ ਅਕਾਲੀ ਦਲ ਨੂੰ ਦੇਵੇਗਾ ਸਮਰਥਨ : ਰਣਜੀਤ ਢਿੱਲੋਂ
Wednesday, Feb 06, 2019 - 04:41 AM (IST)
ਲੁਧਿਆਣਾ (ਪਾਲੀ)-ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਨਵ-ਨਿਯੁਕਤ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈੱਲ ਪੰਜਾਬ ਦੇ ਪ੍ਰਧਾਨ ਪਰਉਪਕਾਰ ਸਿੰਘ ਘੁੰਮਣ ਦਾ ਸਨਮਾਨ ਆਪਣੇ ਦਫਤਰ ਗੋਪਾਲ ਨਗਰ ਟਿੱਬਾ ਰੋਡ ਵਿਖੇ ਕੀਤਾ। ਸ਼ਾਮਲ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਵਕੀਲ ਭਾਈਚਾਰੇ ਦੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪਰਉਪਕਾਰ ਸਿੰਘ ਘੁੰਮਣ ਨੂੰ ਪੰਜਾਬ ਲੀਗਲ ਸੈੱਲ ਦਾ ਪੰਜਾਬ ਪ੍ਰਧਾਨ ਬਣਾਇਆ ਹੈ। ਇਸ ਗੱਲ ਪ੍ਰਤੀ ਵਰਕਰਾਂ ਵਿਚ ਵੀ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਅਕਾਲੀ ਵਰਕਰਾਂ ਨਾਲ ਵਧੀਕੀਆਂ ਦਾ ਜਵਾਬ ਵਕੀਲ ਭਾਈਚਾਰਾ ਚਟਾਨ ਵਾਂਗ ਨਾਲ ਖੜ੍ਹੇ ਹੋ ਕੇ ਦੇਵੇਗਾ ਤੇ ਕਾਂਗਰਸ ਵਲੋਂ ਅਕਾਲੀ ਵਰਕਰਾਂ ਤੇ ਪਾਏ ਜਾ ਰਹੇ ਝੂਠੇ ਮੁਕੱਦਮੇ ਦੀ ਚੰਗੀ ਤਰ੍ਹਾਂ ਨਿਰਪੱਖ ਜਾਂਚ ਕਰਵਾ ਕੇ ਮੁੱਖ ਮੁਲਜ਼ਮਾਂ ਨੂੰ ਸਜ਼ਾ ਦਵਾਈ ਜਾਵੇਗੀ। ਸਨਮਾਨ ਮਗਰੋਂ ਪਰਉਪਕਾਰ ਸਿੰਘ ਘੁੰਮਣ ਨੇ ਕਿਹਾ ਕਿ ਪੂਰੇ ਪੰਜਾਬ ਅੰਦਰ ਵਕੀਲ ਭਾਈਚਾਰੇ ਦੀਆਂ ਟੀਮਾਂ ਗਠਿਤ ਕਰ ਕੇ ਅਕਾਲੀ ਦਲ ਨੂੰ ਭਰਪੂਰ ਸਮਰਥਨ ਦਿੱਤਾ ਜਾਵੇਗਾ। ਲੋਕ ਸਭਾ ਦੀਆਂ 13 ਸੀਟਾਂ ’ਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਵਕੀਲ ਭਾਈਚਾਰਾ ਪੂਰਾ ਜ਼ੋਰ ਲਾਵੇਗਾ। ਇਸ ਮੌਕੇ ਐਡਵੋਕੇਟ ਜੁਲਫਕਾਰ, ਐਡਵੋਕੇਟ ਮੋਹਣ ਸਿੰਘ, ਐਡਵੋਕੇਟ ਅਜੈ ਕੁਮਾਰ, ਕੋਰ ਕਮੇਟੀ ਮੈਂਬਰ ਕਮਲਜੀਤ ਸਿੰਘ ਗਰੇਵਾਲ, ਤਲਵਿੰਦਰ ਸਿੰਘ ਭੱਟੀ, ਪਰਮਜੀਤ ਸਿੰਘ ਪੰਮਾ, ਜਸਵੀਰ ਸਿੰਘ ਬਿੱਟੂ, ਐਸ ਪੀ ਯਾਂਦਵ, ਰਣਜੀਤ ਬਜਾਜ, ਰਣਧੀਰ ਸਿੰਘ ਲਾਡੀ, ਭੁਪਿੰਦਰ ਸਿੰਘ ਭਿੰਦਾ, ਹਰਭਜਨ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਮੱਗੂ, ਮੋਹਣ ਲਾਲ, ਮੰਨੂ ਗਰੇਵਾਲ, ਕਰਮਜੀਤ ਸਿੰਘ ਸੰਧੂ, ਤਰਨਵੀਰ ਸਿੰਘ ਆਦਿ ਸ਼ਾਮਲ ਸਨ । ਲੀਗਲ ਸੈੱਲ ਦੇ ਨਵ-ਨਿਯੁਕਤ ਪ੍ਰਧਾਨ ਪਰਉਪਕਾਰ ਸਿੰਘ ਘੁੰਮਣ ਨੂੰ ਸਨਮਾਨਤ ਕਰਦੇ ਹੋਏ ਰਣਜੀਤ ਸਿੰਘ ਢਿੱਲੋਂ ਤੇ ਹੋਰ। (ਤਲਵਾਡ਼)
