ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ‘ਚ ਅਜ਼ਾਦ ਉਮੀਦਵਾਰਾਂ ਦੀ ਬੱਲੇ-ਬੱਲੇ
Wednesday, Dec 17, 2025 - 03:44 PM (IST)
ਮੁੱਲਾਂਪੁਰ ਦਾਖਾ (ਕਾਲੀਆ)- ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੁੱਲਾਂਪੁਰ ਤੋਂ ਚੋਣਾਂ ਦੇ ਹੁਣ ਤੱਕ ਆਏ ਨਤੀਜਿਆਂ ਵਿਚ ਵਿਧਾਇਕ ਇਆਲੀ ਵੱਲੋਂ ਖੜ੍ਹੇ ਕੀਤੇ ਆਜ਼ਾਦ ਉਮੀਦਵਾਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਸਾਹਮਣੇ ਆਇਆ ਹੈ। ਰਾਊਵਾਲ ਅਤੇ ਸਲੇਮਪੁਰਾ ਸੀਟਾਂ ‘ਤੇ ਇਆਲੀ ਦੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕਰ ਲਈ ਹੈ। ਇਸ ਤੋਂ ਇਲਾਵਾ ਬਾਕੀ ਦਸ ਜੋਨਾਂ ਵਿੱਚ ਵੀ ਇਆਲੀ ਦੇ ਉਮੀਦਵਾਰ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਹਨ।
ਜ਼ਿਲ੍ਹਾ ਪ੍ਰੀਸ਼ਦ ਜੋਨ ਹਾਸ ਅਤੇ ਸਿੱਧਵਾਂ ਬੇਟ ਤੋਂ ਰਿਕਾਰਡ ਤੋੜ ਵੋਟਾਂ ਨਾਲ ਅੱਗੇ ਹਨ ਬਸ ਜਿੱਤ ਦਾ ਐਲਾਨ ਹੋਣਾ ਹੀ ਬਾਕੀ ਆ । ਇਆਲੀ ਦੇ ਆਜਾਦ ਉਮੀਦਵਾਰਾਂ ਵੱਲੋਂ ਸੀਟਾਂ ਜਿੱਤਣ ਤੋਂ ਬਾਅਦ ਇਆਲੀ ਦੇ ਜੇਤੂ ਉਮੀਦਵਾਰ ਢੋਲ ਢਮੱਕੇ ਨਾਲ ਭੰਗੜੇ ਪਾਉਂਦੇ ਪੁੱਜ ਰਹੇ ਹਨ ਅਤੇ ਪੂਰਾ ਖੁਸ਼ੀ ਦਾ ਮਾਹੌਲ ਹੈ ਅਤੇ ਇਆਲੀ ਵੱਲੋਂ ਜੇਤੂ ਉਮੀਦਵਾਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ।
