ਅਰਮਾਨ ਤੇ ਅਹਾਨਾ ਦੇ ਜਨਮ ਦਿਨ ’ਤੇ ਆਸ਼ੀਰਵਾਦ ਦੇਣ ਪੁੱਜੇ ਸ਼੍ਰੀ ਵਿਜੇ ਚੋਪਡ਼ਾ

01/23/2019 10:17:48 AM

ਲੁਧਿਆਣਾ (ਰਾਮ/ਜ.ਬ.)-ਪੱਖੋਵਾਲ ਰੋਡ ਸਥਿਤ ਓਮੈਕਸ ਰਾਇਲ ਰਿਜੈਂਸੀ ਵਿਚ ਫਸਟਵੇ ਟਰੈਵਲਜ਼ ਦੇ ਵਿਜੇ ਅਰੋਡ਼ਾ ਦੇ ਬੱਚਿਆਂ ਅਰਮਾਨ ਅਤੇ ਅਹਾਨਾ ਦੇ ਜਨਮ ਦਿਨ ’ਤੇ ਆਸ਼ੀਰਵਾਦ ਦੇਣ ਲਈ ਉਨ੍ਹਾਂ ਦੀ ਰਿਹਾਇਸ਼ ’ਤੇ ‘ਜਗ ਬਾਣੀ’ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪਡ਼ਾ ਜੀ ਪੁੱਜੇ। ਇਸ ਦੌਰਾਨ ਸ਼੍ਰੀ ਚੋਪਡ਼ਾ ਦਾ ਟੀ. ਆਰ. ਪਿਆਸਾ, ਕ੍ਰਿਸ਼ਨ ਦੇਵੀ, ਰਜਨੀ ਅਰੋਡ਼ਾ, ਗੁੱਡੂ ਅਰੋਡ਼ਾ, ਸੰਜੀਵ ਸਚਦੇਵਾ, ਸੁਖਪ੍ਰੀਤ ਮੁਹਰ, ਸੋਨੀਆ ਖੁਰਾਣਾ, ਰੀਟਾ ਅਰੋਡ਼ਾ, ਸਤੀਸ਼ ਗਲਹੋਤਰਾ, ਹਿਮਾਨੀ, ਸੰਗਮ, ਅਰਮਾਨ ਅਤੇ ਅਹਾਨਾ ਨੇ ਗੁਲਦਸਤਾ ਦੇ ਕੇ ਸਵਾਗਤ ਕੀਤਾ। ਸ਼੍ਰੀ ਚੋਪਡ਼ਾ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਕਿਹਾ ਕਿ ਬੱਚੇ ਹਰ ਦੇਸ਼ ਦਾ ਭਵਿੱਖ ਅਤੇ ਉਸ ਦੀ ਤਸਵੀਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਿੱਖਿਅਤ ਬਣਾਉਣ ਦੇ ਮੱਦੇਨਜ਼ਰ ਸਾਰਿਆਂ ਨੂੰ ਸਿੱਖਿਆ ਵਿਵਸਥਾ ਨੂੰ ਠੀਕ ਬਣਾਈ ਰੱਖਣ ਵਿਚ ਸਹਿਯੋਗ ਦੇਣਾ ਚਾਹੀਦਾ ਹੈ।ਇਸ ਮੌਕੇ ਸ਼੍ਰੀ ਵਿਜੇ ਚੋਪਡ਼ਾ ਨੇ ਕਿਹਾ ਕਿ ‘ਜਗ ਬਾਣੀ’ ਨੇ ਪੰਜਾਬ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਜੋ ਵੱਡਾ ਯੋਗਦਾਨ ਦਿੱਤਾ ਹੈ, ਉਸ ਨੂੰ ਪੰਜਾਬ ਵਾਸੀ ਕਦੇ ਨਹੀਂ ਭੁਲਾ ਸਕਦੇ। ਦੇਸ਼ ’ਤੇ ਜਦੋਂ ਵੀ ਕਿਸੇ ਤਰ੍ਹਾਂ ਦੀ ਕੋਈ ਬਿਪਤਾ ਆਈ ਹੈ ਤਾਂ ‘ਜਗ ਬਾਣੀ’ ਇਕ ਢਾਲ ਦੇ ਰੂਪ ਵਿਚ ਅੱਗੇ ਖਡ਼੍ਹੀ ਹੋਈ ਹੈ। ਉਨ੍ਹਾਂ ਕਿਹਾ ਕਿ ਨਿਰਪੱਖ ਪੱਤਰਕਾਰਤਾ ਕਰਦੇ ਹੋਏ ਚੋਪਡ਼ਾ ਪਰਿਵਾਰ ਕਿਸੇ ਦੇ ਅੱਗੇ ਨਹੀਂ ਝੁਕਿਆ ਅਤੇ ਨਾ ਹੀ ਕਦੇ ਡਰਿਆ ਹੈ। ਉਹ ਹਰ ਸਮੇਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਡਟ ਕੇ ਪਹਿਰਾ ਦਿੰਦਾ ਰਿਹਾ ਹੈ। ਇਸ ਮੌਕੇ ਨੋਬਲ ਫਾਊਂਡੇਸ਼ਨ ਦੇ ਰਜਿੰਦਰ ਸ਼ਰਮਾ ਅਤੇ ਪ੍ਰਤੀਨਿਧੀ ਰਾਮ ਗੁਪਤਾ ਵੀ ਹਾਜ਼ਰ ਸਨ।

Related News