ਵਕਤ ਦੀ ਪਈ ਮਾਰ : ਪਹਿਲਾਂ ਪਤਨੀ ਦੀ ਹੋਈ ਮੌਤ, ਹੁਣ ਕਮਰੇ ''ਚ ਇਕ ਹੀ ਪੱਖੇ ਨਾਲ ਝੂਲਦੇ ਮਿਲੇ ਮਾਂ-ਪੁੱਤ

Tuesday, Jul 07, 2020 - 08:57 AM (IST)

ਵਕਤ ਦੀ ਪਈ ਮਾਰ : ਪਹਿਲਾਂ ਪਤਨੀ ਦੀ ਹੋਈ ਮੌਤ, ਹੁਣ ਕਮਰੇ ''ਚ ਇਕ ਹੀ ਪੱਖੇ ਨਾਲ ਝੂਲਦੇ ਮਿਲੇ ਮਾਂ-ਪੁੱਤ

ਲੁਧਿਆਣਾ (ਰਾਜ)–ਡਾਬਾ ਦੇ ਇਲਾਕੇ 'ਚ ਬਹੁਤ ਹੀ ਵੱਡੀ ਦੁਖਦਾਈ ਘਟਨਾ ਵਾਪਰੀ ਹੈ। ਤਾਲਾਬੰਦੀ 'ਚ ਮੰਦੀ ਦੀ ਮਾਰ ਝੱਲ ਰਹੇ ਨੌਜਵਾਨ ਦੀ ਪਤਨੀ ਦੀ 10 ਦਿਨ ਪਹਿਲਾਂ ਬੀਮਾਰੀ ਕਾਰਨ ਮੌਤ ਹੋ ਗਈ। ਡਿਪ੍ਰੈਸ਼ਨ ਵਿਚ ਆਏ ਨੌਜਵਾਨ ਨੇ ਆਪਣੀ ਮਾਂ ਨਾਲ ਮਿਲ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੋਵੇਂ ਮਾਂ-ਪੁੱਤ ਦੀਆਂ ਲਾਸ਼ਾਂ ਕਮਰੇ ਵਿਚ ਇਕ ਹੀ ਪੱਖੇ ਨਾਲ ਝੂਲਦੀਆਂ ਮਿਲੀਆਂ।

ਇਹ ਵੀ ਪੜ੍ਹੋਂ : ਬੈਨ ਕੀਤੀ 'tik tok' ਨੂੰ ਚਲਾਉਣ ਲਈ ਲਈ ਨੌਜਵਾਨਾਂ ਨੇ ਬਾਣੀ ਜੁਗਾੜੂ ਤਕਨੀਕ

ਕਮਰੇ 'ਚ ਕੋਈ ਹਲਚਲ ਨਾ ਹੁੰਦੀ ਦੇਖ ਕੇ ਮਕਾਨ ਮਾਲਕ ਨੇ ਜਦ ਖਿੜਕੀ 'ਚੋਂ ਦੇਖਿਆ ਤਾਂ ਉਸ ਨੂੰ ਘਟਨਾ ਦਾ ਪਤਾ ਲੱਗਾ। ਸੂਚਨਾ ਪੁਲਸ ਨੂੰ ਦਿੱਤੀ ਗਈ। ਥਾਣਾ ਡਾਬਾ ਦੀ ਪੁਲਸ ਮੌਕੇ 'ਤੇ ਪੁੱਜੀ। ਮਾਂ-ਬੇਟੇ ਵੱਲੋਂ ਖੁਦਕੁਸ਼ੀ ਦੀ ਖ਼ਬਰ ਤੋਂ ਬਾਅਦ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕ ਮਾਂ ਕ੍ਰਿਸ਼ਨਾ ਦੇਵੀ (65) ਅਤੇ ਬੇਟਾ ਮੁਨੀਸ਼ ਵਰਮਾ (35) ਹੈ। ਦੋਵੇਂ ਸਤਿਗੁਰੂ ਨਗਰ ਦੇ ਰਹਿਣ ਵਾਲੇ ਹਨ। ਪੁਲਸ ਨੇ ਦੋਵੇਂ ਮਾਂ-ਪੁੱਤ ਦੀਆਂ ਲਾਸ਼ਾਂ ਨੂੰ ਕਬਜ਼ੇ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤੀਆਂ।

ਇਹ ਵੀ ਪੜ੍ਹੋਂ : ਪੰਜਾਬ 'ਚ ਨਹੀਂ ਰੁਕ ਰਹੀਆਂ ਜਬਰ-ਜ਼ਿਨਾਹ ਦੀਆਂ ਵਾਰਦਾਤਾਂ, ਇਕ ਹੋਰ ਜਨਾਨੀ ਹੋਈ ਹਵਸ ਦਾ ਸ਼ਿਕਾਰ

ਐੱਸ. ਐੱਚ. ਓ. ਇੰਸ. ਪਵਿੱਤਰ ਸਿੰਘ ਨੇ ਦੱਸਿਆ ਕਿ ਮੁਨੀਸ਼ ਆਪਣੀ ਮਾਂ ਕ੍ਰਿਸ਼ਨਾ ਦੇਵੀ ਨਾਲ ਪਿਛਲੇ ਦੋ ਸਾਲਾਂ ਤੋਂ ਸਤਿਗੁਰੂ ਨਗਰ ਕਿਰਾਏ ਦੇ ਕਮਰੇ ਵਿਚ ਰਹਿ ਰਿਹਾ ਸੀ। ਮੁਨੀਸ਼ ਦੇ ਪਿਤਾ ਮੋਹਨ ਲਾਲ ਦੀ ਪਹਿਲਾ ਹੀ ਮੌਤ ਹੋ ਚੁੱਕੀ ਸੀ, ਜਦਕਿ ਮਨੀਸ਼ ਦੀ ਪਤਨੀ ਜੋ ਕਿ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੀ ਸੀ। ਜੋ ਪੰਚਕੂਲਾ ਆਪਣੇ ਪੇਕੇ ਗਈ ਸੀ। ਉਸ ਦੀ ਉਥੇ 10 ਦਿਨ ਪਹਿਲਾਂ ਹੀ ਬੀਮਾਰੀ ਕਾਰਨ ਮੌਤ ਹੋ ਗਈ ਸੀ। ਮੁਨੀਸ਼ ਆਪਣੀ ਪਤਨੀ ਦੀ ਕਿਰਿਆ ਕਰ ਕੇ ਆਇਆ ਸੀ। ਇਸ ਤੋਂ ਇਲਾਵਾ ਮੁਨੀਸ਼ ਕੋਲ ਕਾਫੀ ਸਮੇਂ ਤੋਂ ਕੋਈ ਕੰਮ ਨਹੀਂ ਸੀ। ਤਿੰਨ ਮਹੀਨੇ ਲਾਕਡਾਊਨ ਰਹਿਣ ਕਾਰਨ ਤਾਂ ਉਹ ਬਿਲਕੁਲ ਹੀ ਡਿਪ੍ਰੈਸ਼ਨ ਵਿਚ ਚਲਾ ਗਿਆ ਸੀ ਅਤੇ ਉਪਰੋਂ ਉਸ ਦੀ ਪਤਨੀ ਦੀ ਮੌਤ ਹੋ ਗਈ। ਇਸ ਲਈ ਸੋਮਵਾਰ ਨੂੰ ਉਸ ਨੇ ਅਤੇ ਉਸ ਦੀ ਮਾਂ ਨੇ ਕਮਰੇ ਦੇ ਪੱਖੇ ਨਾਲ ਚੁੰਨੀ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋਂ :  ਬਾਬਾ ਰਾਮਦੇਵ ਨੂੰ ਵੀ ਮਾਤ ਪਾਉਂਦੀ ਹੈ ਇਹ ਬੇਬੇ, ਤਸਵੀਰਾਂ ਵੇਖ ਹੋ ਜਾਵੋਗੇ ਹੈਰਾਨ

ਇੰਸ. ਪਵਿੱਤਰ ਸਿੰਘ ਨੇ ਦੱਸਿਆ ਕਿ ਘਰ ਦੇ ਮਾਲਕ ਨੇ ਜਦ ਦੇਖਿਆ ਕਿ ਕਮਰਾ ਅੰਦਰੋਂ ਬੰਦ ਹੈ ਅਤੇ ਕੋਈ ਹਲਚਲ ਨਹੀਂ ਹੋਈ ਤਾਂ ਸੋਮਵਾਰ ਰਾਤ ਲਗਭਗ 8.30 ਵਜੇ ਉਨ੍ਹਾਂ ਨੇ ਖਿੜਕੀ 'ਚ ਕਮਰੇ ਦੇ ਅੰਦਰ ਦੇਖਿਆ ਤਾਂ ਅੰਦਰ ਮਾਂ-ਪੁੱਤ ਦੀ ਲਾਸ਼ ਝੂਲਦੀ ਦੇਖ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋਂ :ਘਰ ਛੱਡ ਕੇ ਗਈ 14 ਸਾਲਾ ਕੁੜੀ ਨੇ ਬਿਆਨ ਕੀਤੀ ਰੂਹ ਕੰਬਾਊ ਦਾਸਤਾਨ, ਇੰਝ ਚੜ੍ਹੀ ਸੀ ਦਲਾਲਾਂ ਦੇ ਹੱਥ


author

Baljeet Kaur

Content Editor

Related News