ਗੁਰਦਾਸਪੁਰ ''ਚ ਤੇਜ਼ ਰਫ਼ਤਾਰ ਬਲੈਰੋ ਦਾ ਕਹਿਰ: ਮੋਟਰਸਾਈਕਲ ਸਵਾਰ ਦੋਸਤ ਦੀ ਮੌਕੇ ''ਤੇ ਮੌਤ, ਦੂਜਾ ਗੰਭੀਰ ਜ਼ਖਮੀ
Monday, Aug 10, 2026 - 08:45 AM (IST)
ਗੁਰਦਾਸਪੁਰ (ਵਿਨੋਦ) : ਮਹਿੰਦਰਾ ਬਲੈਰੋ ਗੱਡੀ ਵੱਲੋਂ ਟੱਕਰ ਮਾਰਨ ’ਤੇ ਮੋਟਰਸਾਈਕਲ ਤੇ ਸਵਾਰ ਦੋ ਦੋਸਤਾਂ ਚੋਂ ਇਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਇਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਸ ਸਬੰਧੀ ਅਰਸ਼ਦੀਪ ਸਿੰਘ ਪੁੱਤਰ ਵਰਿੰਦਰ ਸਿੰਘ ਵਾਸੀ ਕੀੜੀ ਅਫਗਾਨਾ ਕਾਹਨੂੰਵਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅੱਡਾ ਕੋਟ ਟੋਡਰ ਮੱਲ ਵਿਖੇ ਨਿੱਜੀ ਕੰਮ ਲਈ ਗਿਆ ਸੀ, ਜਿੱਥੇ ਉਸ ਦਾ ਦੋਸਤ ਸੁਖਪਿੰਦਰ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਨੇਣੈਕੋਟ ਹਾਲ ਕਾਹਨੂੰਵਾਨ ਉਸ ਨੂੰ ਮਿਲਿਆ।
ਇਹ ਵੀ ਪੜ੍ਹੋ : ਪੰਜਾਬ: ਏਅਰਪੋਰਟ ਰੋਡ 'ਤੇ ਚੱਲਦੀ ਥਾਰ 'ਚ ਨੌਜਵਾਨ ਨੇ ਕੀਤਾ ਖ਼ਤਰਨਾਕ ਸਟੰਟ ! ਹੁਣ ਭਾਲ 'ਚ ਜੁਟੀ ਪੁਲਸ
ਉਸਦੇ ਮੋਟਰਸਾਈਕਲ ਸਪਲੈਂਡਰ ਬਿਨਾ ਨੰਬਰੀ ਪਿੱਛੇ ਬੈਠ ਕੇ ਉਹ ਅਤੇ ਉਸ ਦਾ ਦੋਸਤ ਪਿੰਡ ਨੇਣੈਕੋਟ ਨੂੰ ਜਾ ਰਹੇ ਸੀ ਕਿ ਜਦੋਂ ਉਹ ਵੜੈਚ ਪਾਰਕ ਜੀ.ਟੀ ਰੋਡ ’ਤੇ ਪਹੁੰਚੇ ਤਾਂ ਸਾਹਮਣੇ ਤੋਂ ਇਕ ਗੱਡੀ ਮਹਿੰਦਰਾ ਬਲੈਰੋ ਮੈਕਸ ਪਿਕਅਪ ਨੰਬਰ ਪੀਬੀ-06 ਬੀ.ਜੇ 3063 ਆਈ, ਜਿਸ ਨੂੰ ਉਕਤ ਵਿਅਕਤੀ ਚਲਾ ਰਿਹਾ ਸੀ, ਜਿਸ ਨੇ ਆਪਣੀ ਗੱਡੀ ਤੇਜ਼ ਰਫਤਾਰ ਗਲਤ ਸਾਈਡ ਤੋਂ ਲਾਪਰਵਾਹੀ ਨਾਲ ਚਲਾ ਕੇ ਉਸ ਦੇ ਮੋਟਰਸਾਈਕਲ ਵਿਚ ਮਾਰੀ, ਜਿਸ ਨਾਲ ਉਸ ਦੇ ਕਾਫੀ ਗੰਭੀਰ ਸੱਟਾਂ ਲੱਗ ਗਈਆਂ ਅਤੇ ਉਸ ਦੇ ਦੋਸਤ ਸੁਖਪਿੰਦਰ ਸਿੰਘ ਦੇ ਸਿਰ ਵਿਚ ਅਤੇ ਹੋਰ ਸਰੀਰ ’ਤੇ ਸੱਟਾਂ ਲੱਗਣ ਕਰਕੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਦੂਜੇ ਪਾਸੇ ਏ. ਐੱਸ. ਆਈ ਅਮਰੀਕ ਚੰਦ ਨੇ ਦੱਸਿਆ ਕਿ ਗੱਡੀ ਚਾਲਕ ਯੁਵਰਾਜ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਰਾਮਪੂਰਾ ਥਾਣਾ ਕਾਦੀਆ ਬਟਾਲਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
