ਲੁਧਿਆਣਾ ’ਚ ਨੌਸਰਬਾਜ਼ਾਂ ਨੇ ਪਿਓ-ਪੁੱਤ ਤੋਂ ਲੁੱਟੇ 2 ਲੱਖ ਰੁਪਏ, ਹੈਰਾਨ ਕਰ ਦੇਵੇਗੀ ਘਟਨਾ

Thursday, Oct 06, 2022 - 07:04 PM (IST)

ਲੁਧਿਆਣਾ ’ਚ ਨੌਸਰਬਾਜ਼ਾਂ ਨੇ ਪਿਓ-ਪੁੱਤ ਤੋਂ ਲੁੱਟੇ 2 ਲੱਖ ਰੁਪਏ, ਹੈਰਾਨ ਕਰ ਦੇਵੇਗੀ ਘਟਨਾ

ਲੁਧਿਆਣਾ (ਤਰੁਣ) : ਲੁਧਿਆਣਾ ’ਚ ਨੌਸਰਬਾਜ਼ਾਂ ਵੱਲੋਂ ਪਿਓ-ਪੁੱਤ ਕੋਲੋਂ 2 ਲੱਖ, 15 ਹਜ਼ਾਰ ਰੁਪਏ ਦੀ ਲੁੱਟ ਕੀਤੀ ਗਈ। ਜਾਣਕਾਰੀ ਮੁਤਾਬਕ ਇਕ ਵਿਅਕਤੀ ਆਪਣੇ ਪੁੱਤਰ ਨਾਲ 3-4 ਦਿਨ ਪਹਿਲਾਂ ਬੈਂਕ ’ਚ ਪੁਰਾਣੇ ਨੋਟ ਬਦਲਾਉਣ ਲਈ ਗਿਆ ਸੀ। ਇਥੇ ਉਨ੍ਹਾਂ ਦੀ ਮੁਲਾਕਾਤ ਨੌਸਰਬਾਜ਼ਾਂ ਨਾਲ ਹੋ ਗਈ, ਜਿਨ੍ਹਾਂ ਨੇ ਪਿਓ-ਪੁੱਤ ਨਾਲ ਜਾਣ-ਪਛਾਣ ਕੱਢ ਲਈ। ਨੌਸਰਬਾਜ਼ਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਕੋਲ ਪੁਰਾਣੇ ਨੋਟ ਹਨ ਤਾਂ ਉਹ ਬਦਲ ਕੇ ਉਨ੍ਹਾਂ ਨੂੰ ਨਵੇਂ ਨੋਟ ਦੇ ਦੇਣਗੇ। ਨੌਸਰਬਾਜ਼ਾਂ ਨੇ ਅੱਜ ਦੋਵੇਂ ਪਿਓ-ਪੁੱਤ ਨਾਲ ਸ਼ਿਵਪੁਰੀ ਦੀ ਪੁਲੀ ਨੇੜੇ ਮੁਲਾਕਾਤ ਕੀਤੀ, ਜਿਨ੍ਹਾਂ ਕੋਲ 2 ਲੱਖ, 15 ਹਜ਼ਾਰ ਰੁਪਏ ਸਨ। ਪਿਓ-ਪੁੱਤ ਨੇ ਨੌਸਰਬਾਜ਼ਾਂ ਨੂੰ ਪਹਿਲਾਂ 2 ਲੱਖ ਦੀ ਨਕਦੀ ਦਿਖਾਉਣ ਲਈ ਕਿਹਾ, ਜਿਸ ’ਤੇ ਨੌਸਰਬਾਜ਼ਾਂ ਨੇ ਪੈਸੇ ਦਿਖਾ ਦਿੱਤੇ।

ਇਹ ਖ਼ਬਰ ਵੀ ਪੜ੍ਹੋ : CM ਮਾਨ ਦੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਪੱਖਪਾਤੀ ਅਤੇ ਇਕਪਾਸੜ : ਪ੍ਰਤਾਪ ਬਾਜਵਾ

ਇਸ ਤੋਂ ਬਾਅਦ ਪਿਓ-ਪੁੱਤ ਨੇ ਨੌਸਰਬਾਜ਼ਾਂ ਨੂੰ 2 ਲੱਖ, 15 ਹਜ਼ਾਰ ਦੇ ਫਟੇ-ਪੁਰਾਣੇ ਨੋਟ ਦੇ ਦਿੱਤੇ। ਪਿਓ-ਪੁੱਤ ਨੇ ਨੌਸਰਬਾਜ਼ਾਂ ਵੱਲੋਂ ਦਿੱਤੇ ਨੋਟ ਦੇਖੇ ਤਾਂ ਉੱਪਰ-ਹੇਠਾਂ ਅਸਲੀ ਨੋਟ ਸਨ, ਜਦਕਿ ਵਿਚਕਾਰ ਕਾਗਜ਼ ਭਰੇ ਹੋਏ ਸਨ। ਇਸ ਦੀ ਸ਼ਿਕਾਇਤ ਪਿਓ-ਪੁੱਤ ਨੇ ਥਾਣਾ ਦਰੇਸੀ ਵਿਖੇ ਦਰਜ ਕਰਵਾ ਦਿੱਤੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਰਿਸ਼ਵਤ ਮੰਗਣ ਦੇ ਦੋਸ਼ ’ਚ ਮਾਲ ਪਟਵਾਰੀ ਤੇ ਨਿੱਜੀ ਸਹਾਇਕ ਖ਼ਿਲਾਫ਼ ਵਿਜੀਲੈਂਸ ਨੇ ਕੇਸ ਕੀਤਾ ਦਰਜ


author

Manoj

Content Editor

Related News