ਹੈਵਾਨੀਅਤ ਦੀਆਂ ਹੱਦਾ ਪਾਰ: ਕਈ ਸਾਲਾਂ ਤੱਕ ਨਾਬਾਲਗ ਨਾਲ ਫ਼ੈਕਟਰੀ ਮਾਲਕ ਮਿਟਾਉਂਦਾ ਰਿਹਾ ਆਪਣੀ ਹਵਸ
Monday, Jun 29, 2020 - 09:43 AM (IST)
ਲੁਧਿਆਣਾ (ਰਿਸ਼ੀ) : 16 ਸਾਲ ਦੀ ਉਮਰ 'ਚ ਘਰ ਛੱਡਣ ਦੇ ਬਹਾਨੇ ਕਾਰ 'ਚ ਸੁੰਨਸਾਨ ਜਗ੍ਹਾ 'ਤੇ ਸਰੀਰਕ ਸਬੰਧ ਬਣਾਉਣ ਤੋਂ ਬਾਅਦ 'ਚ ਕਈ ਸਾਲ ਤੱਕ ਡਰਾ-ਧਮਕਾ ਕੇ ਜਬਰ-ਜ਼ਨਾਹ ਕਰਨ ਵਾਲੇ ਫੈਕਟਰੀ ਮਾਲਕ ਦੇ ਖਿਲਾਫ ਡਵੀਜ਼ਨ ਨੰ. 6 ਦੀ ਪੁਲਸ ਨੇ 16 ਸਾਲਾਂ ਬਾਅਦ ਜਬਰ-ਜ਼ਨਾਹ ਦੇ ਦੋਸ਼ 'ਚ ਕੇਸ ਦਰਜ ਕੀਤਾ ਹੈ। ਦੋਸ਼ੀ ਦੀ ਪਛਾਣ ਫੋਰੈਕਸ ਫਾਸਟਰਨਸ ਦੇ ਦਰਸ਼ਨ ਸਿੰਘ ਦੇ ਰੂਪ 'ਚ ਹੋਈ ਹੈ।
ਇਹ ਵੀ ਪੜ੍ਹੋਂ : ਅਟਾਰੀ 'ਚ ਵੱਡੀ ਵਾਰਦਾਤ, ਹਥਿਆਰਾਂ ਦੀ ਨੋਕ 'ਤੇ ਲੱਖਾਂ ਦੀ ਲੁੱਟ
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ ਉਹ ਇੰਸ਼ੋਰੈਂਸ ਕੰਪਨੀ 'ਚ ਕੰਮ ਕਰਦੀ ਸੀ। ਉਸ ਦੇ ਪਿਤਾ ਸਾਲ 2001 'ਚ ਉਕਤ ਕੰਪਨੀ ਦੀ ਹੀ ਇਕ ਫੈਕਟਰੀ 'ਚ ਨੌਕਰੀ ਕਰਦੇ ਸੀ। ਕੰਪਨੀ ਦੇ ਦੋ ਮਾਲਕ ਉਕਤ ਦੋਸ਼ੀ ਅਤੇ ਹਰਜੀਤ ਸਿੰਘ ਹੈ। ਸਾਲ 2004 'ਚ ਦੋਸ਼ੀ ਦਰਸ਼ਨ ਸਿੰਘ ਉਨ੍ਹਾਂ ਦੇ ਘਰ ਆਇਆ ਅਤੇ ਬੇਟੀ ਨੂੰ ਨੌਕਰੀ ਲਗਵਾਉਣ ਦੀ ਗੱਲ ਕਹੀ। ਦੋਸ਼ੀ ਦੀਆਂ ਗੱਲਾਂ 'ਚ ਆ ਕੇ ਪਿਤਾ ਨੇ ਉਸੀ ਫੈਕਟਰੀ 'ਚ ਨੌਕਰੀ ਤੇ ਰਖਵਾ ਦਿੱਤਾ। ਉਸ ਸਮੇਂ 16 ਸਾਲ ਦੀ ਉਮਰ ਸੀ ਅਤੇ ਕੰਪਨੀ ਦੇ ਗਿੱਲ ਰੋਡ ਸਥਿਤ ਦਫ਼ਤਰ 'ਚ ਆਉਣ ਨੂੰ ਕਿਹਾ, ਜਦਕਿ ਇਸੇ ਕੰਪਨੀ ਦੀ ਜਨਤਾ ਨਗਰ 'ਚ ਫੈਕਟਰੀ ਸੀ। ਦੋਸ਼ੀ ਨੇ ਪਹਿਲਾਂ ਉਸ ਨੂੰ ਦੇਰ ਨਾਲ ਘਰ ਜਾਣ ਦੇ ਬਹਾਨੇ ਦਫ਼ਤਰ 'ਚ ਬਿਠਾਉਣ ਸ਼ੁਰੂ ਕਰ ਦਿੱਤਾ ਅਤੇ ਇਕ ਦਿਨ ਰਾਤ ਨੂੰ ਕਾਰ 'ਚ ਘਰ ਛੱਡਣ ਦੇ ਬਹਾਨੇ ਆਪਣੇ ਨਾਲ ਲੈ ਗਿਆ ਅਤੇ ਫਿਰ ਸੁੰਨਸਾਨ ਜਗ੍ਹਾ 'ਤੇ ਜਾ ਕੇ ਜਬਰ-ਜ਼ਨਾਹ ਕਰ ਦਿੱਤਾ। ਉਹ ਕੰਮ ਦੇ ਨਾਲ ਪੜ੍ਹਦੀ ਕਰ ਰਹੀ ਸੀ ਤੇ 2010 'ਚ ਕੰਪਨੀ ਨੇ ਉਸ ਨੂੰ ਪਰਮੋਸ਼ਨ ਦੇ ਦਿੱਤੀ, ਤਦ ਦੋਸ਼ੀ ਆਪਣੇ ਨਾਲ ਕੰਪਨੀ ਦੇ ਕੰਮ ਲਈ ਬਾਹਰ ਲੈ ਕੇ ਜਾਣ ਲੱਗ ਪਿਆ ਅਤੇ ਰਾਤ ਨੂੰ ਹੋਟਲ 'ਚ ਇਕ ਹੀ ਕਮਰੇ 'ਚ ਆਪਣੇ ਨਾਲ ਰੱਖਦਾ ਅਤੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਂਦਾ।
ਇਹ ਵੀ ਪੜ੍ਹੋਂ : ਅੰਮ੍ਰਿਤਸਰ 'ਚ ਵੀਕੈਂਡ ਤਾਲਾਬੰਦੀ ਨੂੰ ਲੈ ਕੇ ਨਵਾਂ ਐਲਾਨ
ਇਸੇ ਦੌਰਾਨ ਉਸ ਨੂੰ ਡੇਹਲੋਂ ਇਲਾਕੇ 'ਚ ਇਕ ਮਕਾਨ ਲੈ ਕੇ ਦੇ ਦਿੱਤਾ, ਜਿਸ ਦੀਆਂ ਕਿਸ਼ਤਾਂ ਪਿਤਾ ਦੀ ਸੈਲਰੀ 'ਚੋਂ ਕੱਟਣ ਅਤੇ ਪੈਸੇ ਪੂਰੇ ਹੋਣ ਤੇ ਰਜਿਸਟਰੀ ਕਰਵਾ ਕੇ ਦੇਣ ਦਾ ਵਾਅਦਾ ਕੀਤਾ ਸੀ। ਸਾਲ 2014 'ਚ ਉਸ ਨੇ ਵਿਆਹ ਕਰਨ ਲਿਆ, ਤਦ ਦੋਸ਼ੀ ਉਸ ਨੂੰ ਡਰਾਉਣ ਲੱਗ ਪਿਆ ਅਤੇ ਰਿਸ਼ਤਾ ਤੋੜਨ ਦਾ ਦਬਾਅ ਬਣਾਇਆ। ਜ਼ਿਆਦਾ ਤੰਗ ਕੀਤੇ ਜਾਣ 'ਤੇ ਥਾਣਾ ਸਾਹਨੇਵਾਲ 'ਚ ਸਾਲ 2015 'ਚ ਸ਼ਿਕਾਇਤ ਦਿੱਤੀ ਪਰ ਦੂਜੇ ਧਿਰ ਦੀ ਉੱਚੀ ਪਹੁੰਚ ਕਾਰਨ ਸੁਣਵਾਈ ਨਹੀਂ ਹੋਈ। ਤਦੇ ਉਸ ਦੇ ਪਿਤਾ ਅਤੇ ਪਤੀ ਖਿਲਾਫ਼ ਥਾਣਾ ਡੇਹਲੋਂ 'ਚ ਕੇਸ ਦਰਜ ਕਰਵਾ ਦਿੱਤਾ।
ਇਹ ਵੀ ਪੜ੍ਹੋਂ : ਬੱਸਾਂ ਬੰਦ ਹੋਣ ਕਾਰਨ ਕੁੜੀ ਨੂੰ ਲਿਫ਼ਟ ਮੰਗਣੀ ਪਈ ਭਾਰੀ, ਇੱਜ਼ਤ ਹੋਈ ਤਾਰ-ਤਾਰ
ਫਾਈਲ ਗੰਮ ਹੋਣ 'ਤੇ ਮੁਨਸ਼ੀ ਦੀ ਲੱਗੀ ਇਨਕੁਆਇਰੀ
ਐੱਸ. ਐੱਚ. ਓ. ਅਮਰਜੀਤ ਸਿੰਘ ਮੁਤਾਬਕ ਸਾਲ 2018 'ਚ ਹੀ ਕੇਸ ਦਰਜ ਕਰਨ ਦੇ ਉੱਚ ਅਧਿਕਾਰੀਆਂ ਨੇ ਆਦੇਸ਼ ਜਾਰੀ ਕੀਤੇ ਸੀ ਪਰ ਮੁਨਸ਼ੀ ਵੱਲੋਂ ਫਾਈਲ ਗੰਮ ਕਰ ਦਿੱਤੀ ਗਈ, ਜਿਸ ਦੇ ਚਲਦੇ ਜਿੱਥੇ ਉਸ ਦੀ ਵਿਭਾਗੀ ਜਾਂਚ ਦੇ ਅਫਸਰਾਂ ਨੇ ਆਦੇਸ਼ ਦਿੱਤੇ, ਉਥੇ ਕੇਸ ਦਰਜ ਕਰ ਪੀੜਤਾ ਨੂੰ ਇਨਸਾਫ ਦਿੱਤਾ।