ਮਿਸਾਲ ਬਣੀ ਲੁਧਿਆਣਾ ਦੀ ਹਿੰਦੂ ਨਿਆਪੀਠ ਸੰਸਥਾ, ਸਿਰਫ਼ 10 ਰੁਪਏ ’ਚ ਲੋੜਵੰਦਾਂ ਨੂੰ ਦੇ ਰਹੀ ਹੈ ਭੋਜਨ

Friday, Apr 15, 2022 - 05:44 PM (IST)

ਮਿਸਾਲ ਬਣੀ ਲੁਧਿਆਣਾ ਦੀ ਹਿੰਦੂ ਨਿਆਪੀਠ ਸੰਸਥਾ, ਸਿਰਫ਼ 10 ਰੁਪਏ ’ਚ ਲੋੜਵੰਦਾਂ ਨੂੰ ਦੇ ਰਹੀ ਹੈ ਭੋਜਨ

ਲੁਧਿਆਣਾ - ਅੱਜ ਦੇ ਮਹਿੰਗਾਈ ਦੇ ਦੌਰ ’ਚ ਜਿੱਥੇ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਔਖਾ ਹੈ, ਉਥੇ ਹੀ ਲੁਧਿਆਣਾ ’ਚ ਇਕ ਅਜਿਹੀ ਸੰਸਥਾ ਵੀ ਹੈ, ਜੋ ਸਸਤੇ ਦਰ ’ਤੇ ਲੋਕਾਂ ਨੂੰ ਖਾਣਾ ਮੁਹੱਈਆ ਕਰਵਾ ਰਹੀ ਹੈ। ਦੱਸ ਦੇਈਏ ਕਿ ਲੁਧਿਆਣਾ ਦੀ ਹਿੰਦੂ ਨਿਆਪੀਠ ਸ਼ਹਿਰ ਦੇ 6 ਥਾਵਾਂ ’ਤੇ ਸਿਰਫ਼ 10 ਰੁਪਏ ਵਿਚ ਭੋਜਨ ਦੀ ਪਲੇਟ ਦੇ ਰਹੀ ਹੈ। ਭੋਜਨ ਦੇ ਨਾਲ-ਨਾਲ ਇਸ ਸੰਸਥਾ ਨੇ ਮੁਫ਼ਤ ਦੁੱਧ ਦੀ ਸੇਵਾ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਦੇ ਭੀੜ ਵਾਲੇ ਇਲਾਕੇ ਮਿਲਰ ਗੰਜ ’ਚ ਰੋਜ਼ ਸ਼ਾਮ ਦੇ 4 ਵਜੇ ਫ੍ਰੀ ਦੁੱਧ ਦਾ ਭੰਡਾਰਾ ਲਗਾਇਆ ਜਾਂਦਾ ਹੈ।

ਦੱਸ ਦੇਈਏ ਕਿ ਹਿੰਦੂ ਨਿਆਪੀਠ ਸਰਪਰਸਤੀ ਦੇ ਅਧੀਨ ਮੋਤੀਰਾਮ ਸੇਵਾ ਸੁਸਾਇਟੀ ਵਲੋਂ ਮਿਲਰ ਗੰਜ ’ਚ ਦੁੱਧ ਦੇ ਭੰਡਾਰੇ ਲਗਵਾਏ ਜਾਂਦੇ ਹਨ। ਮੋਤੀਰਾਮ ਮਹਿਰਾ ਦੇ ਜੀਵਨ ਤੋਂ ਪ੍ਰੇਰਿਤ ਹੋ ਕੇ ਮੁਫ਼ਤ ਦੁੱਧ ਦੇ ਭੰਡਾਰੇ ਲਗਾ ਕੇ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜਿਸ ਸਮੇਂ ਸਰਹਿੰਦ ਦੇ ਨਵਾਬ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਆਪਣੀ ਕੈਦ ਵਿਚ ਰੱਖਿਆ ਹੋਇਆ ਸੀ, ਉਸ ਵੇਲੇ ਉਹ ਭੁੱਖ-ਪਿਆਸੇ ਰਹੇ ਸਨ। ਉਸ ਸਮੇਂ ਮੋਤੀ ਰਾਮ ਮਹਿਰਾ ਆਪਣੀ ਪਤਨੀ ਦੇ ਗਹਿਣੇ ਵੇਚ ਕੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਦੇਣ ਲਈ ਜਾਂਦੇ ਸਨ। 

ਗੁਰੂ ਪਰਿਵਾਰ ਦੀ ਸੇਵਾ ਕਰਨ ਦਾ ਪਤਾ ਲੱਗਣ ’ਤੇ ਸਰਹਿੰਦ ਦੇ ਨਵਾਬ ਨੇ ਮੋਤੀ ਰਾਮ ਮਹਿਰਾ ਅਤੇ ਉਸਦੇ ਪਰਿਵਾਰ ਨੂੰ ਸਜ਼ਾ ਦੇ ਤੌਰ ’ਤੇ  ਸ਼ਹੀਦ ਕਰ ਦਿੱਤਾ ਗਿਆ ਸੀ। ਹਿੰਦੂ-ਸਿੱਖ ਭਾਈਚਾਰੇ ਦੀ ਏਕਤਾ ਨੂੰ ਦਿਖਾਉਂਦੇ ਹੋਏ ਇਹ ਸੰਸਥਾ ਦੁੱਧ ਦਾ ਭੰਡਾਰਾ ਚਲਾ ਰਹੀ ਹੈ। ਇਸ ਭੰਡਾਰੇ ’ਚ ਕਰੀਬ 20 ਲੀਟਰ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ। ਦੁੱਧ ਦੇ ਨਾਲ-ਨਾਲ ਲੋੜਵੰਦ ਲੋਕਾਂ ਨੂੰ ਬ੍ਰੇਡ ਅਤੇ ਬਿਸਕੁਟ ਵੀ ਦਿੱਤੇ ਜਾਂਦੇ ਹਨ। ਜਾਣਕਾਰੀ ਮੁਤਾਬਕ 200 ਦੇ ਕਰੀਬ ਲੋਕ ਰੋਜ਼ ਇਸ ਭੰਡਾਰੇ ’ਚ ਸ਼ਿਰਕਤ ਕਰਦੇ ਹਨ ਅਤੇ ਦੁੱਧ ਪੀਣ ਲਈ ਇੱਥੇ ਆਉਂਦੇ ਹਨ।
 
ਜ਼ਿਕਰਯੋਗ ਗੱਲ ਹੈ ਕਿ ਸਟਾਲ ਅਤੇ ਭੰਡਾਰਾ ਲਗਾਉਂਣ ਲਈ ਸੰਸਥਾ ਵਲੋਂ ਜੋ ਪੈਸੇ ਦਾ ਇੰਤਜ਼ਾਮ ਕੀਤਾ ਜਾਂਦਾ ਹੈ, ਉਹ ਦਾਨ ਦੇਣ ਵਾਲੇ ਲੋਕਾਂ ਦੀ ਮਦਦ ਨਾਲ ਇਕੱਠਾ ਕੀਤਾ ਜਾਂਦਾ ਹੈ। ਸ਼ਹਿਰ ਦੇ ਹਰ ਕੋਨੇ ਤੋਂ ਦਾਨ ਕਰਨ ਵਾਲੇ ਲੋਕ ਆਨ-ਲਾਈਨ ਪੈਸੇ ਭੇਜਦੇ ਹਨ। ਸੰਸਥਾ ਦੇ ਹਿੰਦੂ ਨਿਆਪੀਠ ਦੇ ਪ੍ਰਧਾਨ ਨੇ ਕਿਹਾ ਕਿ ਇਸ ਤਰ੍ਹਾਂ ਜਿਨਾਂ ਵੀ ਪੈਸਾ ਇਕੁੱਠਾ ਹੁੰਦਾ ਹੈ, ਉਸ ਦਾ ਵੇਰਵਾ ਸਾਰਾ ਨੈੱਟ ’ਤੇ ਪਾ ਦਿੱਤਾ ਜਾਂਦਾ ਹੈ।
 


author

rajwinder kaur

Content Editor

Related News