ਐਬਟਸਫੋਰਡ ''ਚ ਪਹਿਲੀ ਪੰਜਾਬਣ ਬੱਸ ਡਰਾਈਵਰ ਬਣੀ ਰੁਪਿੰਦਰ ਰੰਧਾਵਾ

01/30/2020 11:22:25 AM

ਲੁਧਿਆਣਾ : ਲੁਧਿਆਣਾ ਦੀ ਰੁਪਿੰਦਰ ਕੌਰ ਰੰਧਾਵਾ ਐਬਟਸਫੋਰਡ 'ਚ ਪਹਿਲੀ ਪੰਜਾਬਣ ਬੱਸ ਡਰਾਈਵਰ ਬਣੀ ਹੈ। ਉਹ ਕੈਨੇਡਾ 'ਚ ਵੱਸਦੀਆਂ ਪੰਜਾਬਣਾਂ ਲਈ ਇਕ ਪ੍ਰੇਰਨਾ ਦਾ ਸਰੋਤ ਹੈ। ਜਾਣਕਾਰੀ ਮੁਤਾਬਕ ਰਾਏਕੋਟ ਨੇੜੇ ਪਿੰਡ ਤਾਜਪੁਰ ਦੀ ਜੰਮਪਲ ਅਤੇ ਮਾਲੇਰਕੋਟਲਾ ਦੇ ਸ਼ਰਨਜੀਤ ਸਿੰਘ ਰੰਧਾਵਾ ਦੀ ਪਤਨੀ ਰੁਪਿੰਦਰ ਕੌਰ ਨੇ ਇਕ ਅਖਬਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਹ ਗੌਰਮਿੰਟ ਕਾਲਜ ਲੁਧਿਆਣਾ 'ਚ ਪੜ੍ਹਦੀ ਸੀ ਤਾਂ ਰੋਜ਼ਾਨਾਂ ਸਵੇਰੇ ਬੱਸ ਰਾਹੀਂ ਰਾਏਕੋਟ ਤੋਂ ਲੁਧਿਆਣਾ ਜਾਂਦੀ  ਅਤੇ ਸ਼ਾਮ ਨੂੰ ਬੱਸ ਰਹੀਂ ਹੀ ਵਾਪਸ ਪਰਤਦੀ ਸੀ। ਉਸ ਸਮੇਂ ਕਈ ਵਾਰ ਮਨ 'ਚ ਖਿਆਲ ਆਉਣਾ ਕਿ ਬੱਸ ਡਰਾਈਵਰ ਦੀ ਡਿਊਟੀ ਕਿੰਨੀ ਜੋਖਮ ਭਰੀ ਹੈ। ਸੈਂਕੜੇ ਸਵਾਰੀਆਂ ਦੀਆਂ ਜਾਨਾਂ ਬੱਸ ਡਰਾਈਵਰ ਦੇ ਹੱਥ ਹੁੰਦੀਆਂ ਹਨ ਪਰ ਮੈਂ ਇਹ ਕਦੀ ਨਹੀਂ ਸੀ ਸੋਚਿਆ ਕਿ ਮੈਂ ਵੀ ਇਕ ਦਿਨ ਬੱਸ ਡਰਾਈਵਰ ਬਣਾਂਗੀ।

ਉਸ ਨੇ ਦੱਸਿਆ ਕਿ ਜਿਸ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਸਰਕਾਰ ਦੀ ਬੱਸ ਕੰਪਨੀ ਬੀ.ਸੀ. ਟਰਾਂਜ਼ਿਟ ਹੈ। ਬੱਸ ਡਰਾਈਵਰ ਨੂੰ ਇਕ ਹਫਤੇ 'ਚ 40 ਘੰਟੇ ਕੰਮ ਕਰਨਾ ਪੈਂਦਾ ਹੈ। ਇਨ੍ਹਾਂ ਬੱਸਾਂ 'ਚ ਕੋਈ ਕੰਡਕਟਰ ਨਹੀਂ ਹੁੰਦਾ ਅਤੇ ਸਵਾਰੀਆਂ ਡਰਾਈਵਰ ਕੋਲ ਪਏ ਬਕਸੇ 'ਚ ਪੈਸੇ ਪਾ ਕੇ ਆਪਣੀ ਟਿਕਟ ਲੈ ਲੈਂਦੀਆਂ ਹਨ। ਉਨ੍ਹਾਂ ਦੱਸਿਆ ਕਿ ਬੱਸ 'ਚ ਸਫਰ ਕਰਨ ਵਾਲੇ ਵੱਖ-ਵੱਖ ਕੌਮਾਂ ਦੇ ਲੋਕ ਬੱਸ ਡਰਾਈਵਰ ਦਾ ਬਹੁਤ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਔਰਤ ਮਰਦ ਦੇ ਬਰਾਬਰ ਕੰਮ ਕਰ ਸਕਦੀ ਹੈ।
 


Baljeet Kaur

Content Editor

Related News