ਘਰ ਵਾਲੇ ਵਿਆਹ ਲਈ ਨਹੀਂ ਮੰਨੇ, ਪ੍ਰੇਮੀ ਜੋੜੇ ਨੇ ਨਹਿਰ ''ਚ ਮਾਰੀ ਛਾਲ

05/21/2016 6:29:00 PM

ਪਟਿਆਲਾ : ਪਿਆਰ ''ਚ ਨਾਕਾਮ ਹੋਏ ਇਕ ਪ੍ਰੇਮੀ ਜੋੜੇ ਨੇ ਭਾਖੜਾ ਨਹਿਰ ''ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਦੇ ਘਰ ਵਾਲੇ ਉਨ੍ਹਾਂ ਦੇ ਵਿਆਹ ਲਈ ਰਾਜ਼ੀ ਨਹੀਂ ਸਨ ਅਤੇ ਆਪਣੇ ਪਿਆਰ ਨੂੰ ਪਰਵਾਨ ਨਾ ਚੜ੍ਹਦਾ ਦੇਖ ਉਕਤ ਪ੍ਰੇਮੀ ਜੋੜੇ ਨੇ ਸਕੂਟੀ ਸਮੇਤ ਭਾਖੜਾ ਨਹਿਰ ''ਚ ਛਾਲ ਮਾਰ ਦਿੱਤੀ। ਇਸ ਦੌਰਾਨ ਉੱਥੋਂ ਲੰਘਦੇ ਲੋਕਾਂ ਨੇ ਕੁੜੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਸ ਨੂੰ ਨਹਿਰ ''ਚੋਂ ਬਾਹਰ ਕੱਢਿਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ, ਜਦੋਂ ਕਿ ਲੜਕੇ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਖਬਰ ਲਿਖੇ ਜਾਣ ਤੱਕ ਪੁਲਸ ਕੁੜੀ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰਨ ਦੀ ਤਿਆਰੀ ਕਰ ਰਹੀ, ਜਦੋਂ ਕਿ ਲੜਕੇ ਦੀ ਭਾਲ ਲਈ ਗੋਤਾਖੋਰਾਂ ਨੂੰ ਲਾਇਆ ਗਿਆ ਹੈ। 

Babita Marhas

News Editor

Related News