ਪ੍ਰੇਮੀ ਨਾਲ ਫਰਾਰ ਹੋ ਗਈ ਪਤਨੀ, ਪਿੱਛੋਂ ਪਤੀ ਨੇ ਕਰ ਲਈ ਖ਼ੁਦਕੁਸ਼ੀ, ਛੇ ਮਹੀਨੇ ਪਹਿਲਾਂ ਹੋਇਆ ਸੀ ਵਿਆਹ

Friday, Apr 22, 2022 - 06:00 PM (IST)

ਪ੍ਰੇਮੀ ਨਾਲ ਫਰਾਰ ਹੋ ਗਈ ਪਤਨੀ, ਪਿੱਛੋਂ ਪਤੀ ਨੇ ਕਰ ਲਈ ਖ਼ੁਦਕੁਸ਼ੀ, ਛੇ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਰੂਪਨਗਰ (ਵਿਜੇ) : ਪਤਨੀ ਤੋਂ ਪ੍ਰੇਸ਼ਾਨ ਹੋ ਕੇ ਪਤੀ ਨੇ ਜ਼ਹਿਰੀਲੀ ਦਵਾਈ ਨਿਗਲ ਲਈ ਜਿਸ ਕਾਰਨ ਉਸਦੀ ਪੀ.ਜੀ.ਆਈ. ’ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ’ਚ ਦੋਸ਼ੀ ਪਤਨੀ ਅਤੇ ਉਸਦੇ ਪ੍ਰੇਮੀ ਖ਼ਿਲਾਫ ਪਰਚਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਸਿੰਘ ਭਗਵੰਤਪੁਰ ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਤਰਲੋਚਨ ਸਿੰਘ ਪੁੱਤਰ ਭਾਗ ਸਿੰਘ ਨਿਵਾਸੀ ਪਿੰਡ ਬੰਨ ਮਾਜਰਾ ਜ਼ਿਲ੍ਹਾ ਰੂਪਨਗਰ ਨੇ ਦੱਸਿਆ ਕਿ ਉਸਦੇ ਛੋਟੇ ਲੜਕੇ ਜਸਵੀਰ ਸਿੰਘ ਸ਼ੈਂਟੀ ਦਾ ਵਿਆਹ ਕਰੀਬ 6 ਮਹੀਨੇ ਪਹਿਲਾਂ ਗਗਨਦੀਪ ਕੌਰ ਨਾਲ ਹੋਇਆ ਸੀ ।

ਇਹ ਵੀ ਪੜ੍ਹੋ : ਜਲੰਧਰ ’ਚ ਦਹਿਸ਼ਤ, ਸ਼ਰੇਆਮ ਚੱਲਦੀਆਂ ਗੋਲੀਆਂ, ਗੰਨ ਪੁਆਇੰਟ ’ਤੇ ਖੋਹੀਆਂ ਜਾ ਰਹੀਆਂ ਗੱਡੀਆਂ

ਸ਼ਿਕਾਇਤ ਕਰਤਾ ਨੇ ਦੱਸਿਆ ਕਿ ਵਿਆਹ ਤੋਂ ਮਹੀਨੇ ਕੁ ਬਾਅਦ ਗਗਨਦੀਪ ਕੌਰ ਉਸਦੇ ਲੜਕੇ ਨਾਲ ਲੜਾਈ ਝਗੜਾ ਕਰਨ ਲੱਗੀ ਅਤੇ ਕਹਿਣ ਲੱਗੀ ਕਿ ਉਸਦੀ ਅਮਨਪ੍ਰੀਤ ਸਿੰਘ ਨਾਲ ਗੱਲਬਾਤ ਹੈ ਅਤੇ ਤਲਾਕ ਦੀ ਮੰਗ ਕਰਨ ਲੱਗ ਪਈ। ਇਸ ਦੌਰਾਨ ਗਗਦੀਪ ਕੌਰ 2 ਅਪ੍ਰੈਲ 2022 ਨੂੰ ਸਵੇਰੇ ਤੜਕੇ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲੀ ਗਈ ਅਤੇ ਉਸਦੀ ਕਾਫੀ ਭਾਲ ਕੀਤੀ ਗਈ ਤਾਂ ਪਤਾ ਚੱਲਿਆ ਕਿ ਉਹ ਅਮਨਪ੍ਰੀਤ ਸਿੰਘ ਨਾਲ ਭੱਜ ਗਈ ਹੈ।

ਇਹ ਵੀ ਪੜ੍ਹੋ : ਪੱਕੇ ਦੋਸਤ ਨੇ ਪਿੱਠ ’ਚ ਮਾਰਿਆ ਛੁਰਾ, ਘਰ ’ਚ ਇਕੱਲੀ ਸੀ ਪਤਨੀ ਉਹ ਕੀਤਾ ਜਿਸ ਦੀ ਨਹੀਂ ਸੀ ਉਮੀਦ

ਇਸ ਕਾਰਨ ਸ਼ਕਾਇਤ ਕਰਤਾ ਦਾ ਲੜਕਾ ਜਸਵੀਰ ਸਿੰਘ ਕਾਫੀ ਪ੍ਰੇਸ਼ਾਨ ਰਹਿਣ ਲੱਗਾ ਅਤੇ ਉਸਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਜਿਸ ਕਾਰਨ ਉਸਦੀ ਪੀ.ਜੀ.ਆਈ. ’ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਗਗਨਦੀਪ ਕੌਰ ਪੁੱਤਰੀ ਸੁਖਵਿੰਦਰ ਸਿੰਘ ਨਿਵਾਸੀ ਮੋਰਿੰਡਾ ਅਤੇ ਅਮਨਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਪ੍ਰਿਥੀ ਸਿੰਘ ਨਿਵਾਸੀ ਪਿੰਡ ਰਤਨਗੜ੍ਹ, ਮੋਰਿੰਡਾ ਜ਼ਿਲ੍ਹਾ ਰੂਪਨਗਰ ’ਤੇ ਪਰਚਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਬਠਿੰਡਾ ’ਚ ਹੋਈ 42 ਲੱਖ ਦੀ ਲੁੱਟ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਅੰਮ੍ਰਿਤਸਰ ਦੇ ਪੁਲਸ ਵਾਲੇ ਦੀ ਕਰਤੂਤ ਨੇ ਹੈਰਾਨ ਕੀਤੇ ਸਭ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News