ਪਿਆਰ ਕਰਨ ਦੀ ਮਿਲੀ ਖ਼ੌਫ਼ਨਾਕ ਸਜ਼ਾ, ਪ੍ਰੇਮੀ ਨੂੰ ਬੰਧੀ ਬਣਾ ਕੇ ਕੁੱਟਮਾਰ ਕਰਕੇ ਜਬਰੀ ਪਿਲਾਇਆ ਪਿਸ਼ਾਬ

Monday, Jun 07, 2021 - 10:22 AM (IST)

ਪਿਆਰ ਕਰਨ ਦੀ ਮਿਲੀ ਖ਼ੌਫ਼ਨਾਕ ਸਜ਼ਾ, ਪ੍ਰੇਮੀ ਨੂੰ ਬੰਧੀ ਬਣਾ ਕੇ ਕੁੱਟਮਾਰ ਕਰਕੇ ਜਬਰੀ ਪਿਲਾਇਆ ਪਿਸ਼ਾਬ

ਜਲੰਧਰ (ਮਹੇਸ਼)- ਪਿੰਡ ਤਲਵੰਡੀ ਅਰਾਈਆਂ ਵਿਚ ਰਹਿੰਦੇ ਇਕ ਗੁੱਜਰ ਪਰਿਵਾਰ ਦੇ ਰਾਂਝਾ ਨਾਂ ਦੇ ਨੌਜਵਾਨ ਨੂੰ ਅਗਵਾ ਕਰਨ ਤੋਂ ਬਾਅਦ ਬੰਦੀ ਬਣਾ ਕੇ ਜਬਰੀ ਪਿਸ਼ਾਬ ਪਿਲਾਉਣ ਅਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨ ਹੀ ਨਹੀਂ ਸਗੋਂ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ। ਇਸ ਸਬੰਧੀ ਦਿਹਾਤੀ ਪੁਲਸ ਦੇ ਥਾਣਾ ਆਦਮਪੁਰ ਵਿਚ ਆਈ. ਪੀ. ਸੀ. ਦੀ ਧਾਰਾ 323, 341, 342, 365, 506 ਅਤੇ 149 ਤਹਿਤ ਐੱਫ. ਆਈ. ਆਰ. ਨੰਬਰ 79 ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ :ਜਲੰਧਰ: ਜਦੋਂ ਨਸ਼ੇ 'ਚ ASI ਨੇ ਸ਼ਰੇਆਮ ਕੀਤਾ ਹੰਗਾਮਾ, PCR ਦੇ ਮੁਲਾਜ਼ਮ ਨਾਲ ਵੀ ਭਿੜਿਆ

ਜੰਡੂਸਿੰਘਾ ਪੁਲਸ ਚੌਕੀ ਦੇ ਇੰਚਾਰਜ ਐੱਸ. ਆਈ. ਬਿਸਮਨ ਸਿੰਘ ਸਾਹੀ ਨੇ ਰਾਂਝਾ ਦੇ ਪਿਤਾ ਸ਼ੇਰ ਅਲੀ ਪੁੱਤਰ ਨਵਾਬ ਅਲੀ ਵਾਸੀ ਪਿੰਡ ਤਲਵੰਡੀ ਅਰਾਈਆਂ ਦੇ ਬਿਆਨਾਂ ’ਤੇ 12 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਅਤੇ ਉਕਤ ਮਾਮਲੇ ਦੀ ਪੁਸ਼ਟੀ ਕੀਤੀ। ਪੁਲਸ ਮੁਤਾਬਕ ਮੁਲਜ਼ਮਾਂ ਵਿਚ ਅਭੀ, ਸੈਫੂ, ਸ਼ਫੀ, ਲਾਲੂ, ਗੁਲਾਮ, ਕਾਊ, ਕਾਲੀ, ਨਜ਼ੀਰ, ਬੰਟੀ ਅਤੇ 3 ਲੋਕ ਸ਼ਾਮਲ ਹਨ।

ਇਹ ਵੀ ਪੜ੍ਹੋ : ਸੁਖਪਾਲ ਸਿੰਘ ਖਹਿਰਾ ਦੇ ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਭੁਲੱਥ ’ਚ ਇੰਝ ਭਖੀ ਸਿਆਸਤ

ਸ਼ੇਰ ਅਲੀ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਪੁੱਤਰ ਦੀ ਸੈਫੂ ਦੀ ਧੀ ਰਾਣੀ ਨਾਲ ਗੱਲਬਾਤ ਸੀ ਪਰ ਸੈਫੂ ਨੇ ਆਪਣੀ ਧੀ ਦਾ ਵਿਆਹ ਉਸ ਦੀ ਮਰਜ਼ੀ ਖ਼ਿਲਾਫ਼ ਪਿੰਡ ਸਫੀਪੁਰ ਦੇ ਰਹਿਣ ਵਾਲੇ ਕਾਲੂ ਨਾਲ ਕਰਵਾ ਦਿੱਤਾ। ਸੈਫੂ ਦੀ ਧੀ ਰਾਣੀ ਉਸ ਦੇ ਪੁੱਤਰ ਰਾਂਝੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ, ਜਿਸ ਕਾਰਨ ਰਾਣੀ ਦਾ ਗੁੱਜਰ ਭਾਈਚਾਰੇ ਦੇ ਮੋਹਤਬਰ ਲੋਕਾਂ ਦੀ ਮੌਜੂਦਗੀ ਵਿਚ ਕਾਲੂ ਨਾਲੋਂ ਤਲਾਕ ਕਰਵਾ ਦਿੱਤਾ ਗਿਆ। ਇਸ ਗੱਲ ਤੋਂ ਨਾਰਾਜ਼ ਹੋ ਕੇ ਰਾਣੀ ਦੇ ਪਰਿਵਾਰ ਵਾਲੇ ਉਸ ਦੇ ਪੁੱਤਰ ਰਾਂਝੇ ਦੇ ਦੁਸ਼ਮਣ ਬਣ ਗਏ। ਉਹ ਅਕਸਰ ਉਸ ਨੂੰ ਰਸਤੇ ਵਿਚ ਘੇਰ ਕੇ ਧਮਕਾਉਂਦੇ ਸਨ।

ਇਹ ਵੀ ਪੜ੍ਹੋ:  ਫੇਸਬੁੱਕ 'ਤੇ ਇਸ ਨਾਂ ਦੀ ਕੁੜੀ ਦੇ ਪੁਆੜਿਆਂ ਨੂੰ ਜਾਣ ਹੋਵੋਗੇ ਹੈਰਾਨ, ਅਸ਼ਲੀਲ ਵੀਡੀਓ ਬਣਾ ਕੇ ਇੰਝ ਕਰਦੀ ਹੈ ਬਲੈਕਮੇਲ

3 ਜੂਨ ਨੂੰ ਰਾਂਝਾ ਦੁੱਧ ਪਾਉਣ ਜਾ ਰਿਹਾ ਸੀ। ਰਾਂਝਾ ਜੰਡੂਸਿੰਘਾ ਵਿਚ ਇੰਡੀਅਨ ਆਇਲ ਪੰਪ ਨੇੜੇ ਪਹੁੰਚਿਆ ਤਾਂ ਰਾਣੀ ਦੇ ਭਰਾ ਅਭੀ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੇ ਕਪੂਰ ਪਿੰਡ ਰੋਡ ’ਤੇ ਪੈਂਦੇ ਫਾਟਕ ਸਾਹਮਣੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਕੁੱਟਮਾਰ ਕੀਤੀ। ਬਾਅਦ ਵਿਚ ਉਹ ਰਾਂਝਾ ਨੂੰ ਅਗਵਾ ਕਰਕੇ ਥਾਣਾ ਪਤਾਰਾ ਅਧੀਨ ਪੈਂਦੇ ਪਿੰਡ ਬਡਿਆਣਾ ਵਿਚ ਲਾਲੂ ਗੁੱਜਰ ਦੇ ਡੇਰੇ ’ਤੇ ਲੈ ਗਏ, ਜਿੱਥੇ ਰਾਂਝੇ ਨੂੰ ਫਿਰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਉਸ ਨੂੰ ਡੇਰੇ ਵਿਚ ਬੰਨ੍ਹ ਕੇ ਜਬਰੀ ਪਿਸ਼ਾਬ ਪਿਆਇਆ ਗਿਆ। ਇਸ ਦੌਰਾਨ ਬਣਾਈ ਗਈ ਵੀਡੀਓ ਵਾਇਰਲ ਕਰ ਦਿੱਤੀ ਗਈ।

ਸ਼ੇਰ ਅਲੀ ਨੇ ਕਿਹਾ ਕਿ ਮੁਲਜ਼ਮਾਂ ਵੱਲੋਂ ਉਨ੍ਹਾਂ ਦੇ ਪੁੱਤਰ ਰਾਂਝੇ ਨੂੰ ਇੰਨਾ ਬੇਇੱਜ਼ਤ ਕੀਤਾ ਗਿਆ ਕਿ ਉਹ ਘਰ ਛੱਡ ਕੇ ਚਲਾ ਗਿਆ। ਉਹ ਉਸ ਦੀ ਭਾਲ ਕਰ ਰਹੇ ਹਨ। ਥਾਣਾ ਇੰਚਾਰਜ ਬਿਸਮਨ ਸਿੰਘ ਸਾਹੀ ਨੇ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਜਾ ਰਹੇ ਹਨ।

ਇਹ ਵੀ ਪੜ੍ਹੋ :  ਟਰੇਨ ਵਿਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਜੂਨ ਦੇ ਆਖਰੀ ਹਫ਼ਤੇ ਰੱਦ ਰਹਿਣਗੀਆਂ 29 ਟਰੇਨਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News