ਕੁੱਝ ਮਹੀਨੇ ਪਹਿਲਾਂ ਕਰਵਾਏ ਪ੍ਰੇਮ ਵਿਆਹ ਦਾ ਖੌਫ਼ਨਾਕ ਅੰਤ, ਜਵਾਈ ਨੇ ਸਹੁਰੇ ਘਰ ਜਾ ਕੇ ਕੀਤੀ ਖ਼ੁਦਕੁਸ਼ੀ

Friday, Feb 18, 2022 - 11:50 PM (IST)

ਕੁੱਝ ਮਹੀਨੇ ਪਹਿਲਾਂ ਕਰਵਾਏ ਪ੍ਰੇਮ ਵਿਆਹ ਦਾ ਖੌਫ਼ਨਾਕ ਅੰਤ, ਜਵਾਈ ਨੇ ਸਹੁਰੇ ਘਰ ਜਾ ਕੇ ਕੀਤੀ ਖ਼ੁਦਕੁਸ਼ੀ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਦੇ ਨੇੜਲੇ ਪਿੰਡ ਗੜ੍ਹੀ ਤਰਖਾਣਾ ਦੇ ਨੌਜਵਾਨ ਆਨੰਦ ਕੁਮਾਰ (19) ਵਲੋਂ ਕੁਝ ਮਹੀਨੇ ਪਹਿਲਾਂ ਹੀ ਗੁਆਂਢ ’ਚ ਰਹਿੰਦੀ ਕੁੜੀ ਮੁਸਕਾਨ ਨਾਲ ਕਰਵਾਏ ਪ੍ਰੇਮ ਵਿਆਹ ਦਾ ਦਰਦਨਾਕ ਅੰਤ ਹੋ ਗਿਆ ਹੈ। ਨੌਜਵਾਨ ਆਨੰਦ ਨੇ ਆਪਣੇ ਸਹੁਰੇ ਘਰ ਜਾ ਕੇ ਆਤਮ-ਹੱਤਿਆ ਕਰ ਲਈ। ਮ੍ਰਿਤਕ ਦੇ ਪਿਤਾ ਰਾਜ ਇਕਬਾਲ ਪਾਸਵਾਨ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦੇ ਪੁੱਤਰ ਆਨੰਦ ਕੁਮਾਰ ਦਾ ਵਿਆਹ ਗੁਆਂਢ ’ਚ ਰਹਿੰਦੀ ਮੁਸਕਾਨ ਨਾਲ ਅਗਸਤ-2021 ਵਿਚ ਹੋਇਆ ਸੀ। ਲੰਘੀਂ 12 ਫਰਵਰੀ ਨੂੰ ਬਿਆਨਕਰਤਾ ਆਪਣੇ ਘਰ ਵਿਚ ਮੌਜੂਦ ਸੀ ਕਿ ਉਸਦੇ ਲੜਕੇ ਦੀ ਪਤਨੀ ਮੁਸਕਾਨ, ਸੱਸ ਸਾਮਵਤੀ, ਸਾਲੀ ਪਿੰਕੀ ਤੇ ਪ੍ਰੀਤੀ ਅਤੇ ਸਾਂਢੂ ਪਰਮਜੀਤ ਸਾਡੇ ਘਰ ਆਏ ਜਿਨ੍ਹਾਂ ਨੇ ਮੇਰੇ ਸਾਹਮਣੇ ਲੜਕੇ ਆਨੰਦ ਕੁਮਾਰ ਦੀ ਕੁੱਟਮਾਰ ਕੀਤੀ। ਫਿਰ 15 ਫਰਵਰੀ ਨੂੰ ਸ਼ਾਮ 7 ਵਜੇ ਮੇਰੇ ਲੜਕੇ ਆਨੰਦ ਕੁਮਾਰ ਨੂੰ ਸਹੁਰੇ ਪਰਿਵਾਰ ਨੇ ਆਪਣੇ ਘਰ ਬੁਲਾਇਆ ਜਿੱਥੇ ਕਿ ਉਕਤ ਸਾਰੇ ਵਿਅਕਤੀ ਮੌਜੂਦ ਸਨ।

ਇਹ ਵੀ ਪੜ੍ਹੋ : ਹੰਝੂ ਭਰੀਆਂ ਅੱਖਾਂ ਨਾਲ ਬੋਲਿਆ ਪਿਤਾ, ਮੇਰੀ ਢਾਈ ਮਹੀਨੇ ਪਹਿਲਾਂ ਵਿਆਹੀ ਧੀ ਦਾ ਸਹੁਰਿਆਂ ਨੇ ਕੀਤਾ ਕਤਲ

ਬਿਆਨਕਰਤਾ ਅਨੁਸਾਰ ਉਸਦੇ ਪੁੱਤਰ ਨੇ ਸਹੁਰੇ ਪਰਿਵਾਰ ਵਿਚ ਇਨ੍ਹਾਂ ਸਾਰੇ ਵਿਅਕਤੀਆਂ ਤੋਂ ਤੰਗ ਪ੍ਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਵਸਤੂ ਖਾ ਲਈ ਅਤੇ ਉਲਟੀਆਂ ਕਰਨ ਲੱਗ ਪਿਆ। ਸਿਹਤ ਵਿਗੜਦੀ ਦੇਖ ਆਨੰਦ ਕੁਮਾਰ ਨੂੰ ਇਲਾਜ ਲਈ ਪਹਿਲਾਂ ਮਾਛੀਵਾੜਾ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਨਵਾਂਸ਼ਹਿਰ ਦਾਖਲ ਕਰਵਾ ਦਿੱਤਾ ਗਿਆ ਹੈ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਦੀ ਵੱਡੀ ਕਾਰਵਾਈ, ਵਿਧਾਇਕ ਤਰਸੇਮ ਡੀ. ਸੀ. ਨੂੰ ਪਾਰਟੀ ’ਚੋਂ ਕੱਢਿਆ

ਮ੍ਰਿਤਕ ਦੇ ਪਿਤਾ ਰਾਜ ਇਕਬਾਲ ਪਾਸਵਾਨ ਅਨੁਸਾਰ ਉਸਦੇ ਪੁੱਤਰ ਆਨੰਦ ਕੁਮਾਰ ਨੇ ਪਤਨੀ ਮੁਸਕਾਨ, ਸੱਸ ਸਾਮਵਤੀ, ਸਾਲੀਆਂ ਪਿੰਕੀ ਤੇ ਪ੍ਰੀਤੀ ਤੋਂ ਇਲਾਵਾ ਸਾਂਢੂ ਪਰਮਜੀਤ ਤੋਂ ਪ੍ਰੇਸ਼ਾਨ ਹੋ ਕੇ ਆਤਮ-ਹੱਤਿਆ ਕੀਤੀ ਹੈ। ਉਧਰ ਥਾਣਾ ਮੁਖੀ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਘੁੰਮਣ ਵਲੋਂ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਪਿਤਾ ਰਾਜ ਇਕਬਾਲ ਪਾਸਵਾਨ ਵਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਆਨੰਦ ਕੁਮਾਰ ਦੇ ਸਹੁਰੇ ਪਰਿਵਾਰ ਦੇ ਉਕਤ ਮੈਂਬਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ  ਹੈ।

ਇਹ ਵੀ ਪੜ੍ਹੋ : ਪੰਜਾਬ ਭਰ ਵਿਚ ਸ਼ਰਾਬ ਦੇ ਠੇਕੇ ਅੱਜ ਤੋਂ ਬੰਦ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News