ਇਸ਼ਕ ''ਚ ਅੰਨ੍ਹੇ ਜੀਜੇ-ਸਾਲੀ ਨੇ ਉਡਾਈਆਂ ਰਿਸ਼ਤੇ ਦੀਆਂ ਧੱਜੀਆਂ, ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

Friday, Jul 17, 2020 - 02:57 PM (IST)

ਇਸ਼ਕ ''ਚ ਅੰਨ੍ਹੇ ਜੀਜੇ-ਸਾਲੀ ਨੇ ਉਡਾਈਆਂ ਰਿਸ਼ਤੇ ਦੀਆਂ ਧੱਜੀਆਂ, ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

ਮਾਛੀਵਾੜਾ ਸਾਹਿਬ (ਟੱਕਰ) : ਇਸ਼ਕ ਇਸ ਕਦਰ ਇਨਸਾਨ ਨੂੰ ਅੰਨ੍ਹਾ ਕਰ ਦਿੰਦਾ ਹੈ ਕਿ ਉਹ ਰਿਸ਼ਤਿਆਂ ਦੀਆਂ ਕਦਰਾਂ-ਕੀਮਤਾਂ ਭੁੱਲ ਜਾਂਦਾ ਹੈ। ਇਸ ਤਰ੍ਹਾਂ ਦਾ ਹੀ ਮਾਮਲਾ ਮਾਛੀਵਾੜਾ ਪੁਲਸ ਥਾਣਾ ਵਿਖੇ ਦੇਖਣ ਨੂੰ ਮਿਲਿਆ, ਜਿੱਥੇ ਇਸ਼ਕ 'ਚ ਅੰਨ੍ਹੇ ਜੀਜੇ-ਸਾਲੀ ਨੇ ਰਿਸ਼ਤੇ ਦੀਆਂ ਧੱਜੀਆਂ ਉਡਾਉਂਦੇ ਹੋਏ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਜੀਜੇ ਨੇ ਆਪਣੇ ਤੋਂ ਅੱਧੀ ਉਮਰ ਦੀ ਨਾਬਾਲਗ ਸਾਲੀ ਨਾਲ ਫ਼ਰਾਰ ਹੋ ਵਿਆਹ ਰਚਾ ਲਿਆ ਪਰ ਇਹ ਪ੍ਰੇਮੀ ਜੋੜਾ ਪੁਲਸ ਦੇ ਹੱਥੇ ਚੜ੍ਹ ਗਿਆ।

ਇਹ ਵੀ ਪੜ੍ਹੋ : ਖਰੜ ਸਿਵਲ ਹਸਪਤਾਲ 'ਚ ਪੁੱਜਿਆ 'ਕੋਰੋਨਾ', ਡਾਕਟਰ ਤੇ ਮਰੀਜ਼ਾਂ ਦੇ ਸੁੱਕੇ ਸਾਹ
 ਇਸ਼ਕ ਦੀ ਇਸ ਕਹਾਣੀ ਮੁਤਾਬਕ ਰੋਪੜ੍ਹ ਜ਼ਿਲ੍ਹੇ ਦੇ ਇੱਕ ਵਿਅਕਤੀ ਦਾ ਵਿਆਹ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਇੱਕ ਪਿੰਡ 'ਚ ਹੋਇਆ ਸੀ, ਜਿੱਥੋਂ ਉਸਦੇ ਤਿੰਨ ਧੀਆਂ ਹੋਈਆਂ ਅਤੇ ਵੱਡੀ ਧੀ ਇਸ ਸਮੇਂ 9 ਸਾਲ ਦੀ ਹੈ। 33 ਸਾਲਾ ਇਸ ਵਿਅਕਤੀ ਦਾ ਆਪਣੀ ਘਰਵਾਲੀ ਤੋਂ ਮਨ ਅੱਕਣਾ ਸ਼ੁਰੂ ਹੋ ਗਿਆ ਕਿਉਂਕਿ ਦੱਸਣ ਅਨੁਸਾਰ ਉਹ ਕੁੱਝ ਬਿਮਾਰ ਰਹਿੰਦੀ ਸੀ। 33 ਸਾਲਾ ਜੀਜੇ ਦਾ ਆਪਣੀ 17 ਸਾਲਾਂ ਦੀ ਨਾਬਾਲਗ ਸਾਲੀ ਨਾਲ ਅੱਖ ਮਟੱਕਾ ਸ਼ੁਰੂ ਹੋ ਗਿਆ ਅਤੇ ਉਸ ਨੇ ਨਾਬਾਲਗਾ ਨੂੰ ਆਪਣੇ ਪ੍ਰੇਮ ਜਾਲ 'ਚ ਅਜਿਹਾ ਫਸਾਇਆ ਕਿ ਦੋਵੇਂ ਘਰੋਂ ਭੱਜ ਗਏ। ਜੀਜੇ ਨੇ ਆਪਣੀ ਨਾਬਾਲਗ ਸਾਲੀ ਨਾਲ ਕਿਸੇ ਮੰਦਰ ਜਾਂ ਗੁਰਦੁਆਰੇ ਜਾਣ ਦੀ ਬਜਾਏ ਰੱਬ ਅੱਗੇ ਅਰਦਾਸ ਕਰ ਵਿਆਹ ਕਰਵਾ ਲਿਆ ਅਤੇ ਕੁੜੀ ਨੇ ਆਪਣੇ ਹੱਥਾਂ ’ਚ ਲਾਲ ਚੂੜਾ ਪਾ ਲਿਆ।

ਇਹ ਵੀ ਪੜ੍ਹੋ : ਲੁਧਿਆਣਾ ਦੇ ਸਰਕਾਰੀ ਸਕੂਲ ਨੇ ਕੀਤਾ ਕਮਾਲ, ਨਿੱਜੀ ਸਕੂਲਾਂ ਨੂੰ ਦੇ ਰਿਹੈ ਮਾਤ

ਇਹ ਪ੍ਰੇਮੀ ਜੋੜਾ ਘਰੋਂ ਭੱਜ ਕੇ ਮਾਛੀਵਾੜਾ ਇਲਾਕੇ ’ਚ ਕਿਰਾਏ ਦੇ ਮਕਾਨ ਦੀ ਭਾਲ ਕਰ ਰਿਹਾ ਸੀ ਕਿ ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਅਤੇ ਦੋਵਾਂ ਨੂੰ ਕਾਬੂ ਕਰ ਲਿਆ ਗਿਆ ਮਾਛੀਵਾੜਾ ਪੁਲਸ ਨੇ ਤੁਰੰਤ ਇਸ ਸਬੰਧੀ ਫਤਿਹਗੜ੍ਹ ਸਾਹਿਬ ਦੀ ਪੁਲਸ ਨੂੰ ਸੂਚਿਤ ਕੀਤਾ ਅਤੇ ਉਥੋਂ ਆਏ ਪੁਲਸ ਅਧਿਕਾਰੀ ਇਸ ਪ੍ਰੇਮੀ ਜੋੜੇ ਨੂੰ ਨਾਲ ਲੈ ਗਏ, ਜਿੱਥੇ ਜਾ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਿੱਥੇ ਇੱਕ ਤਿੰਨ ਧੀਆਂ ਦੇ ਪਿਓ ਨੇ ਆਪਣੀ ਤੋਂ ਅੱਧੀ ਉਮਰ ਦੀ ਨਾਬਾਲਗ ਸਾਲੀ ਨਾਲ ਵਿਆਹ ਰਚਾ ਕੇ ਰਿਸ਼ਤੇ ਤਾਰ-ਤਾਰ ਕੀਤੇ, ਉੱਥੇ ਹੀ ਨਾਬਾਲਗ ਅਤੇ ਬੇਸਮਝ ਕੁੜੀ ਨੇ ਇਸ਼ਕ ’ਚ ਅੰਨ੍ਹੇ ਹੋ ਕੇ ਆਪਣੀ ਸਕੀ ਭੈਣ ਦਾ ਘਰ ਤਬਾਹ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਨੂੰ ਲੈ ਕੇ DGP ਦਾ ਵੱਡਾ ਫ਼ੈਸਲਾ, ਪੁਲਸ ਮੁਖੀਆਂ ਨੂੰ ਹਦਾਇਤਾਂ ਜਾਰੀ
 


 


author

Babita

Content Editor

Related News