ਖ਼ੌਫਨਾਕ ਅੰਜਾਮ ਤਕ ਜਾ ਪਹੁੰਚਿਆ ਚਾਈਂ-ਚਾਈਂ ਕਰਵਾਇਆ ਪ੍ਰੇਮ ਵਿਆਹ, ਇੰਝ ਹੋਵੇਗਾ ਅੰਤ ਸੋਚਿਆ ਨਾ ਸੀ

Saturday, Jul 08, 2023 - 06:18 PM (IST)

ਖ਼ੌਫਨਾਕ ਅੰਜਾਮ ਤਕ ਜਾ ਪਹੁੰਚਿਆ ਚਾਈਂ-ਚਾਈਂ ਕਰਵਾਇਆ ਪ੍ਰੇਮ ਵਿਆਹ, ਇੰਝ ਹੋਵੇਗਾ ਅੰਤ ਸੋਚਿਆ ਨਾ ਸੀ

ਬੁਢਲਾਡਾ (ਬਾਂਸਲ) : ਨੇੜਲੇ ਪਿੰਡ ਹਸਨਪੁਰ ਵਿਖੇ ਪ੍ਰੇਮ ਵਿਆਹ ਤੋਂ ਬਾਅਦ ਪਤਨੀ ਦੇ ਚਰਿੱਤਰ ’ਤੇ ਸ਼ੱਕ ਹੋਣ ’ਤੇ ਪਤੀ ਵੱਲੋਂ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਲੜਕੀ ਦੇ ਭਰਾ ਬਲਵਿੰਦਰ ਸਿੰਘ ਵਾਸੀ ਘੱਦੂਵਾਲਾ ਨੇ ਦੱਸਿਆ ਕਿ ਉਸਦੀ ਭੈਣ ਜਸਵੀਰ ਕੌਰ ਅਮਨੀ ਵਾਸੀ ਪਿੰਡ ਘੁੱਦੂਵਾਲਾ ਕਰੀਬ ਢਾਈ ਸਾਲ ਪਹਿਲਾਂ ਪ੍ਰੇਮ ਵਿਆਹ ਪਰਿਵਾਰਿਕ ਸਹਿਮਤੀ ਨਾਲ ਪਿੰਡ ਹਸਨਪੁਰ ਦੇ ਯਾਦਵਿੰਦਰ ਸਿੰਘ ਯਾਦੂ ਪੁੱਤਰ ਬਲਵਿੰਦਰ ਸਿੰਘ ਨਾਲ ਹੋਇਆ ਸੀ। ਪ੍ਰੰਤੂ ਕੁੱਝ ਸਮੇਂ ਬਾਅਦ ਪਤੀ-ਪਤਨੀ ’ਚ ਆਪਸੀ ਮਤਭੇਦ ਕਾਰਨ ਲੜਾਈ-ਝਗੜਾ ਹੁੰਦਾ ਰਹਿੰਦਾ ਸੀ ਅਤੇ ਯਾਦਵਿੰਦਰ ਸਿੰਘ ਮੇਰੀ ਭੈਣ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ। 

ਇਹ ਵੀ ਪੜ੍ਹੋ : ਜਿੰਮ ਤੋਂ ਪਰਤ ਰਹੇ ਚੋਟੀ ਦੇ ਕਬੱਡੀ ਖਿਡਾਰੀ ਜਗਦੀਪ ਸਿੰਘ ਦੀ ਭਿਆਨਕ ਹਾਦਸੇ ’ਚ ਮੌਤ

ਬੀਤੀ ਰਾਤ ਯਾਦਵਿੰਦਰ ਸਿੰਘ ਨੇ ਮੇਰੀ ਭੈਣ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਪੱਖੇ ਨਾਲ ਲਟਕਾ ਕੇ ਖ਼ੁਦਕੁਸ਼ੀ ਹੋਣ ਦਾ ਡਰਾਮਾ ਕੀਤਾ। ਮੇਰੀ ਭੈਣ ਕੋਲ 2 ਸਾਲ ਦਾ ਲੜਕਾ ਹੈ। ਥਾਣਾ ਸਦਰ ਪੁਲਸ ਦੇ ਐੱਸ. ਐੱਚ. ਓ. ਮੇਲਾ ਸਿੰਘ ਨੇ ਦੱਸਿਆ ਕਿ ਲੜਕੀ ਦੇ ਭਰਾ ਬਲਵਿੰਦਰ ਸਿੰਘ ਦੇ ਬਿਆਨਾਂ ’ਤੇ ਪਤੀ ਯਾਦਵਿੰਦਰ ਸਿੰਘ ਯਾਦੂ ਖ਼ਿਲਾਫ ਕਤਲ ਦਾ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਛੇ ਲੱਖ ’ਚ ਪਈ ਅਮਰੀਕਾ ਤੋਂ ਆਈ ਕਾਲ, ਜਦੋਂ ਸੱਚ ਸਾਹਮਣੇ ਆਇਆ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News