ਪ੍ਰੇਮ ਸਬੰਧ ਸਿਰੇ ਨਾ ਚੜ੍ਹਨ ’ਤੇ ਵਿਆਹੁਤਾ ਜਨਾਨੀ ਅਤੇ ਕੁਆਰੇ ਮੁੰਡੇ ਨੇ ਜ਼ਹਿਰ ਖਾ ਕੀਤੀ ਖ਼ੁਦਕੁਸ਼ੀ

Sunday, Mar 20, 2022 - 10:57 AM (IST)

ਪ੍ਰੇਮ ਸਬੰਧ ਸਿਰੇ ਨਾ ਚੜ੍ਹਨ ’ਤੇ ਵਿਆਹੁਤਾ ਜਨਾਨੀ ਅਤੇ ਕੁਆਰੇ ਮੁੰਡੇ ਨੇ ਜ਼ਹਿਰ ਖਾ ਕੀਤੀ ਖ਼ੁਦਕੁਸ਼ੀ

ਅਜਨਾਲਾ (ਗੁਰਜੰਟ) - ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ਖਾਨਵਾਲ ਵਿਖੇ ਪ੍ਰੇਮ ਸਬੰਧਾਂ ਕਾਰਨ ਇਕ ਵਿਆਹੁਤਾ ਜਨਾਨੀ ਅਤੇ ਕੁਆਰੇ ਨੌਜਵਾਨ ਵੱਲੋਂ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਸਰਬਜੀਤ ਸਿੰਘ ਵਾਸੀ ਹਰੜ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 8 ਸਾਲ ਪਹਿਲਾਂ ਬਲਜਿੰਦਰ ਕੌਰ ਵਾਸੀ ਖਾਨਵਾਲ ਨਾਲ ਹੋਇਆ ਸੀ। ਇਸ ਦੌਰਾਨ ਉਨ੍ਹਾਂ ਦੇ ਘਰ ਹੁਣ ਤੱਕ ਕੋਈ ਬੱਚਾ ਨਹੀ ਹੋਇਆ।

ਪੜ੍ਹੋ ਇਹ ਵੀ ਖ਼ਬਰ - ਸਮਰਾਲਾ ’ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਨਾਲ ਧੌਣ ਵੱਢ ਕੇ ਕੀਤਾ ਜਨਾਨੀ ਦਾ ਕਤਲ

ਉਸ ਨੇ ਦੱਸਿਆ ਕਿ ਬੀਤੇ ਦਿਨ ਮੇਰੀ ਪਤਨੀ ਬਲਜਿੰਦਰ ਆਪਣੇ ਪੇਕੇ ਪਿੰਡ ਖਾਨਵਾਨ ਗਈ ਹੋਈ ਸੀ, ਜਿਸ ਤੋਂ ਬਾਅਦ ਰਾਤ ਨੂੰ ਪਤਾ ਲੱਗਿਆ ਕਿ ਉਸ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ ਹੈ। ਦੂਜੇ ਪਾਸੇ ਮ੍ਰਿਤਕ ਮੁੰਡਾ ਬੱਗਾ ਸਿੰਘ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਬੱਗਾ ਸਿੰਘ ਅਤੇ ਬਲਜਿੰਦਰ ਕੌਰ ਦੀ ਆਪਸੀ ਗੱਲਬਾਤ ਚਲਦੀ ਸੀ। ਕੁਝ ਦਿਨ ਬਾਅਦ ਬੱਗਾ ਸਿੰਘ ਦਾ ਵਿਆਹ ਹੋ ਰਿਹਾ ਸੀ ਪਰ ਬੀਤੀ ਰਾਤ ਬੱਗਾ ਸਿੰਘ ਅਤੇ ਬਲਜਿੰਦਰ ਕੌਰ ਨੇ ਜ਼ਹਿਰ ਖਾ ਕੇ ਆਤਮ-ਹੱਤਿਆ ਕਰ ਲਈ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਬੇਅਦਬੀ ਦੀ ਕੋਸ਼ਿਸ਼, ਬੀੜੀ ਪੀ ਰਹੀ ਜਨਾਨੀ ਗ੍ਰਿਫ਼ਤਾਰ (ਵੀਡੀਓ)

ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਥਾਣਾ ਅਜਨਾਲਾ ਦੇ ਸਬ-ਇੰਸ. ਨਰਪਿੰਦਰ ਸਿੰਘ ਨੇ ਕਿਹਾ ਕਿ ਬੀਤੀ ਰਾਤ ਪੁਲਸ ਨੂੰ ਇਸ ਸਬੰਧ ’ਚ ਸੂਚਨਾ ਮਿਲੀ ਸੀ। ਇਹ ਮਾਮਲਾ ਪ੍ਰੇਮ ਸਬੰਧਾਂ ਦਾ ਲੱਗ ਰਿਹਾ ਹੈ, ਜਿਸ ਸਬੰਧੀ ਪੁਲਸ ਨੇ ਦੋਵਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅਗਲੇਰੀ ਕਰਵਾਈ ਕਰਨੀ ਸ਼ੁਰੂ ਕਰ ਦਿੱਤੀ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪਠਾਨਕੋਟ ਦੇ ਮੈਡੀਕਲ ਕਾਲਜ ’ਚ ਹੋਇਆ ਸਿਲੰਡਰ ਬਲਾਸਟ, ਦੇਖੋ ਤਸਵੀਰਾਂ

ਨੋਟ - ਇਸ ਖ਼ਬਰ ਦੇ ਸਬੰਧ ’ਚ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

rajwinder kaur

Content Editor

Related News