ਮਾਸੀ ਦੇ ਮੁੰਡਿਆਂ ਦਾ ਇੱਕੋ ਕੁੜੀ 'ਤੇ ਆਇਆ ਦਿਲ, ਇਕ ਦੇ ਘਰ ਵੱਜੇ ਵਾਜੇ, ਦੂਜੇ ਦੇ ਘਰ ਪਏ ਵੈਣ

Monday, Jul 29, 2024 - 05:00 PM (IST)

ਮਾਸੀ ਦੇ ਮੁੰਡਿਆਂ ਦਾ ਇੱਕੋ ਕੁੜੀ 'ਤੇ ਆਇਆ ਦਿਲ, ਇਕ ਦੇ ਘਰ ਵੱਜੇ ਵਾਜੇ, ਦੂਜੇ ਦੇ ਘਰ ਪਏ ਵੈਣ

ਸਾਹਨੇਵਾਲ/ਕੋਹਾੜਾ (ਜਗਰੂਪ) : ਰਿਸ਼ਤੇਦਾਰੀ 'ਚ ਇਕ ਹੀ ਕੁੜੀ ਨਾਲ ਪ੍ਰੇਮ ਪ੍ਰਸੰਗ ਚਲਾਉਣ ਵਾਲੇ ਦੋ ਮਾਸੀ ਦੇ ਮੁੰਡਿਆਂ 'ਚੋਂ ਇਕ ਨੇ ਵਿਆਹ ਕਰਵਾ ਲਿਆ ਅਤੇ ਦੂਜੇ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੀ ਕੁੜੀ ਅਤੇ ਉਸਦੇ ਪਤੀ ਅਤੇ ਇਕ ਹੋਰ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਘਟਨਾ ਥਾਣਾ ਸਾਹਨੇਵਾਲ ਦੀ ਚੌਂਕੀ ਕੰਗਣਵਾਲ ਦੇ ਇਲਾਕੇ ਦੀ ਹੈ। ਇਸ ਸਬੰਧੀ ਚੌਂਕੀ ਕੰਗਣਵਾਲ ਦੇ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਇਕ ਪਿਤਾ ਸੁਖਦੇਵ ਸਿੰਘ ਪੁੱਤਰ ਅਮਰ ਸਿੰਘ ਵਾਸੀ ਕਿਰਾਏਦਾਰ ਭਗਵਾਨ ਸਿੰਘ ਗਰਚਾ ਦਾ ਘਰ ਢੰਡਾਰੀ ਕਲਾਂ ਨੇ ਸ਼ਿਕਾਇਤ ਦਿੱਤੀ ਹੈ ਕਿ ਉਹ ਥ੍ਰੀ-ਵ੍ਹੀਲਰ ਚਲਾਉਂਦਾ ਹੈ ਅਤੇ ਉਸ ਦਾ ਪੁੱਤਰ ਵਿਨੀਤ ਵੀ ਥ੍ਰੀ-ਵ੍ਹੀਲਰ ਚਲਾਉਂਦਾ ਸੀ।

ਇਹ ਵੀ ਪੜ੍ਹੋ : ਪੰਜਾਬ ਵਿਜੀਲੈਂਸ ਬਿਊਰੋ ਵਲੋਂ ਪਟਵਾਰਖ਼ਾਨੇ 'ਚ ਛਾਪਾ, ਪਟਵਾਰੀ ਤੇ ਉਸ ਦਾ ਸਾਥੀ ਗ੍ਰਿਫ਼ਤਾਰ

ਉਸ ਨੇ ਦੱਸਿਆ ਕਿ ਉਸ ਦੇ ਪੁੱਤਰ ਵਿਨੀਤ ਅਤੇ ਵਿਨੀਤ ਦੀ ਮਾਸੀ ਦੇ ਮੁੰਡਾ ਦਾ ਇਕ ਹੀ ਕੁੜੀ ਨਵੀ ਨਾਲ ਪ੍ਰੇਮ ਪ੍ਰਸੰਗ ਸੀ। ਇਸ 'ਚ ਵਿਨੀਤ ਦੀ ਮਾਸੀ ਦੇ ਮੁੰਡੇ ਵਿਜੈ ਉਰਫ਼ ਹੈਰੀ ਵਾਸੀ ਮੁਹੱਲਾ ਗੋਬਿੰਦ ਨਗਰ ਸ਼ਿਮਲਾਪੁਰੀ ਦਾ ਉਸ ਕੁੜੀ ਨਾਲ ਵਿਆਹ ਹੋ ਗਿਆ। ਵਿਨੀਤ ਇਸ ਤੋਂ ਪਰੇਸ਼ਾਨ ਰਹਿਣ ਲੱਗ ਪਿਆ। ਇਸ ਦੌਰਾਨ ਹੀ ਵਿਜੈ ਅਤੇ ਉਸ ਦੀ ਪਤਨੀ ਨਵੀ ਅਤੇ ਸ਼ਿਵਮ ਕੁਮਾਰ ਉਰਫ਼ ਸ਼ੰਬੂ ਵਿਨੀਤ ਨੂੰ ਸੋਸ਼ਲ ਮੀਡੀਆ ਇੰਸਟਾਗ੍ਰਾਂਮ 'ਤੇ ਧਮਕੀਆਂ ਦੇਣ ਲੱਗ ਪਏ।

ਇਹ ਵੀ ਪੜ੍ਹੋ : ਪੰਜਾਬ ਦੇ ਨਵੇਂ ਰਾਜਪਾਲ ਇਸ ਦਿਨ ਚੁੱਕਣਗੇ ਸਹੁੰ, CM ਮਾਨ ਨੇ ਨਿਯੁਕਤੀ ਦਾ ਕੀਤਾ ਸਵਾਗਤ

ਬੀਤੀ 22 ਜੁਲਾਈ ਨੂੰ ਵਿਜੇ ਅਤੇ ਉਸ ਦੀ ਪਤਨੀ ਨਵੀ ਨੇ ਸ਼ੇਰਪੁਰ ਚੌਂਕ 'ਚ ਉਸ ਨੂੰ ਘੇਰ ਕੇ ਕੁੱਟਮਾਰ ਵੀ ਕੀਤੀ। ਇਸ ਦੀ ਦਰਖ਼ਾਸਤ ਸ਼ੇਰਪੁਰ ਚੌਂਕੀ 'ਚ ਦਿੱਤੀ ਗਈ, ਜਿਸ 'ਤੇ ਉੱਥੇ ਫੈਸਲਾ ਹੋ ਗਿਆ।  ਇਸ ਤੋਂ ਬਾਅਦ ਵੀ ਵਿਜੇ, ਉਸਦੀ ਪਤਨੀ ਨਵੀ ਅਤੇ ਸ਼ੰਬੂ ਉਸ ਨੂੰ ਲਗਾਤਾਰ ਧਮਕਾਉਂਦੇ ਰਹੇ। ਇਸ ਤੋਂ ਤੰਗ ਆ ਕੇ ਵਿਨੀਤ ਨੇ ਬੀਤੇ ਦਿਨ ਜਦੋਂ ਉਹ ਘਰ 'ਚ ਇਕੱਲਾ ਸੀ, ਫ਼ਾਹਾ ਲੈ ਕੇ ਜੀਵਨ ਲੀਲਾ ਖ਼ਤਮ ਕਰ ਲਈ। ਇਸ ਮਾਮਲੇ 'ਚ ਥਾਣਾ ਸਾਹਨੇਵਾਲ ਪੁਲਸ ਨੇ ਸੁਖਦੇਵ ਸਿੰਘ ਦੀ ਸ਼ਿਕਾਇਤ 'ਤੇ ਵਿਜੇ ਕੁਮਾਰ ਉਰਫ਼ ਹੈਰੀ, ਉਸ ਦੀ ਪਤਨੀ ਨਵੀ ਅਤੇ ਸ਼ਿਵਮ ਕੁਮਾਰ ਸ਼ੰਬੂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News