ਪਿਆਰ ’ਚ ਧੋਖਾ ਮਿਲਣ ’ਤੇ ਟੁੱਟਿਆ ਮੁੰਡਾ, ਘਰੋਂ ਸਬ-ਇੰਸਪੈਕਟਰ ਦਾ ਪੇਪਰ ਦੇਣ ਗਏ ਨੇ ਹੋਟਲ ’ਚ ਕੀਤੀ ਖ਼ੁਦਕੁਸ਼ੀ

Sunday, Aug 22, 2021 - 06:38 PM (IST)

ਪਿਆਰ ’ਚ ਧੋਖਾ ਮਿਲਣ ’ਤੇ ਟੁੱਟਿਆ ਮੁੰਡਾ, ਘਰੋਂ ਸਬ-ਇੰਸਪੈਕਟਰ ਦਾ ਪੇਪਰ ਦੇਣ ਗਏ ਨੇ ਹੋਟਲ ’ਚ ਕੀਤੀ ਖ਼ੁਦਕੁਸ਼ੀ

ਫ਼ਿਰੋਜ਼ਪੁਰ (ਕੁਮਾਰ) : ਬੀਤੀ ਰਾਤ ਦੇਰ ਕਰੀਬ 11:30 ਵਜੇ ਫਿਰੋਜ਼ਪੁਰ ਛਾਉਣੀ ਜੀ. ਟੀ. ਰੋਡ ਸਥਿਤ ਇਕ ਹੋਟਲ ਵਿਚ ਕਰੀਬ 24-25 ਸਾਲ ਦੇ ਨੌਜਵਾਨ ਜਸਪ੍ਰੀਤ ਸਿੰਘ ਹੈਪੀ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਤੂਤਾਂ ਵਾਲਾ ਥਾਣਾ ਖੂਈਆਂ ਸਰਵਰ ਜ਼ਿਲ੍ਹਾ ਫ਼ਾਜ਼ਿਲਕਾ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਕੋਲੋਂ ਇਕ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿਚ ਉਸਨੇ ਆਪਣੀ ਮੌਤ ਲਈ ਇਕ ਕੁੜੀ ਅਤੇ ਇਕ ਮੁੰਡੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮ੍ਰਿਤਕ ਨੇ ਖ਼ੁਦਕੁਸ਼ੀ ਨੋਟ ਵਿਚ ਲਿਖਿਆ ਕਿ ਉਸ ਦੀ ਮੌਤ ਲਈ ਇਹ ਦੋਵੇਂ ਜ਼ਿੰਮੇਵਾਰ ਹਨ। ਸੂਤਰਾਂ ਅਨੁਸਾਰ ਇਹ ਮਾਮਲਾ ਪ੍ਰੇਮ ਸਬੰਧਾਂ ਦਾ ਹੈ ਅਤੇ ਪਿਆਰ ਵਿਚ ਧੋਖਾ ਖਾ ਕੇ ਇਸ ਨੌਜਵਾਨ ਨੇ ਮਜਬੂਰ ਹੋ ਕੇ ਆਤਮਹੱਤਿਆ ਕਰ ਲਈ।

ਇਹ ਵੀ ਪੜ੍ਹੋ : ਰੱਖੜੀ ਵਾਲੇ ਦਿਨ ਵਿਦੇਸ਼ੋਂ ਆਈ ਨੌਜਵਾਨ ਦੀ ਲਾਸ਼, ਇਕੱਠਿਆਂ ਹੋਇਆ ਮਾਂ-ਪੁੱਤ ਦਾ ਸਸਕਾਰ

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨੌਜਵਾਨ ਘਰ ਤੋਂ ਸਬ-ਇੰਸਪੈਕਟਰ ਦਾ ਪੇਪਰ ਦੇਣ ਲਈ ਬਠਿੰਡਾ ਜਾਣ ਲਈ ਨਿਕਲਿਆ ਸੀ ਅਤੇ ਉਥੇ ਨਹੀਂ ਪਹੁੰਚਿਆ ਤਾਂ ਪਰਿਵਾਰ ਨੂੰ ਚਿੰਤਾ ਹੋਈ ਅਤੇ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਅਤੇ ਉਸਦੇ ਮੋਬਾਇਲ ਨੰਬਰ ਦੀ ਲੋਕੇਸ਼ਨ ਫਿਰੋਜ਼ਪੁਰ ਛਾਉਣੀ ਦੇ ਜੀ. ਟੀ. ਰੋਡ ’ਤੇ ਸਥਿਤ ਇਕ ਹੋਟਲ ਦੀ ਮਿਲੀ। ਉਸੇ ਸਮੇਂ ਪੁਲਸ ਵੱਲੋਂ ਉੱਥੇ ਪਹੁੰਚ ਕੇ ਜਦੋਂ ਪਤਾ ਕੀਤਾ ਗਿਆ ਤਾਂ ਨੌਜਵਾਨ ਜਸਪ੍ਰੀਤ ਸਿੰਘ ਉਰਫ ਹੈਪੀ ਆਤਮਹੱਤਿਆ ਕਰ ਚੁੱਕਾ ਸੀ।

ਇਹ ਵੀ ਪੜ੍ਹੋ : ਪੀ.ਆਰ. ਮਿਲਣ ਦਾ ਮੌਕਾ ਆਇਆ ਤਾਂ ਵਰਤ ਗਿਆ ਭਾਣਾ, ਫ਼ਰੀਦਕੋਟ ਦੇ ਨੌਜਵਾਨ ਦੀ ਕੈਨੇਡਾ ’ਚ ਅਚਾਨਕ ਮੌਤ

ਇਸ ਘਟਨਾ ਨੂੰ ਲੈ ਕੇ ਥਾਣਾ ਫਿਰੋਜ਼ਪੁਰ ਛਾਉਣੀ ਦੀ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਰੋਸ ਧਰਨਾ ਦਿੱਤਾ ਹੋਇਆ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨਰਿੰਦਰ ਸਿੰਘ ਨੇ ਮੰਗ ਕਰਦੇ ਕਿਹਾ ਕਿ ਆਤਮਹੱਤਿਆ ਕਰਨ ਤੋਂ ਪਹਿਲਾਂ ਸੁਸਾਈਡ ਨੋਟ ਵਿਚ ਜਿਸ ਕੁੜੀ ਤੇ ਇਕ ਮੁੰਡੇ ਦਾ ਮ੍ਰਿਤਕ ਨੇ ਨਾਮ ਲਿਖਿਆ ਹੈ ਅਤੇ ਜਿਨ੍ਹਾਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ, ਉਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।

ਇਹ ਵੀ ਪੜ੍ਹੋ : 3 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਸਹੁਰੇ ਘਰ ਸ਼ੱਕੀ ਹਾਲਾਤ ’ਚ ਮੌਤ, ਪਤਨੀ ਨੇ ਅਗਲੇ ਮਹੀਨੇ ਜਾਣਾ ਸੀ ਵਿਦੇਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News