ਭਗਵਾਨ ਵਾਲਮੀਕਿ ਜੀ ਕੇਂਦਰੀ ਮੰਦਰ ਨੇ ਕੱਢਿਆ ਕੈਂਡਲ ਮਾਰਚ

Saturday, Jul 21, 2018 - 06:48 AM (IST)

ਭਗਵਾਨ ਵਾਲਮੀਕਿ ਜੀ ਕੇਂਦਰੀ ਮੰਦਰ ਨੇ ਕੱਢਿਆ ਕੈਂਡਲ ਮਾਰਚ

ਪੱਟੀ, (ਸੌਰਭ)- ਭਗਵਾਨ ਵਾਲਮੀਕਿ ਜੀ ਕੇਂਦਰੀ ਮੰਦਰ ਪੱਟੀ  ਵੱਲੋਂ ਬਾਬਾ ਗੁਰਦੀਪ ਨਾਥ  ਦੇ ਨਿਰਦੇਸ਼ਾਂ ’ਤੇ ਪ੍ਰਧਾਨ ਸ਼ਕਤੀ ਸੰਧੂ ਅਤੇ ਸਮੂਹ ਮੈਂਬਰਾਂ ਵੱਲੋਂ ਸ਼ਹਿਰ ਵਿਖੇ ਨਸ਼ੇ ਦੇ ਵਿਰੋਧ ’ਚ ਨਸ਼ੇ ਛੱਡੋ, ਕੋਹਡ਼ ਵੱਡੋ ਤਹਿਤ ਵੀਰਵਾਰ ਸ਼ਾਮ ਨੂੰ ਕੈਂਡਲ ਮਾਰਚ ਕੱਢਿਆ ਗਿਆ। ਇਹ ਮਾਰਚ ਭਗਵਾਨ ਵਾਲਮੀਕਿ ਜੀ ਕੇਂਦਰੀ ਮੰਦਿਰ ਪੱਟੀ ਤੋਂ ਸ਼ੁਰੂ ਹੋ  ਕੇ ਰੇਲਵੇ ਸਟੇਸ਼ਨ ਅਤੇ ਵੱਖ-ਵੱਖ ਬਾਜ਼ਾਰਾਂ ’ਚ ਪੁੱਜਾ। ਨੌਜਵਾਨਾਂ ਵੱਲੋਂ ਹੱਥਾਂ ’ਚ ਨਸ਼ਾ ਵਿਰੋਧੀ ਤਖਤੀਆਂ ਫਡ਼ੀਆਂ ਹੋਈਅਾਂ ਸਨ। ਇਸ ਮੌਕੇ  ਮੈਂਬਰਾਂ ਨੇ ਨਸ਼ੇ ਦੇ ਸੌਦਾਗਰਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਦਿਅਾਂ ਆਖਿਆ ਕਿ ਆਪਣੇ ਬੱਚਿਆਂ ਨੂੰ ਨਸ਼ੇ ਦੀ  ਅਾਦਤ ਤੋਂ ਬਚਾਉਣ ਲਈ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋਡ਼ ਹੈ। ਇਸ ਮੌਕੇ ਸੋਹਨ ਲਾਲ ਚੇਅਰਮੈਨ, ਰਾਜ ਕੁਮਾਰ ਰਾਜੂ ਉੱਪ ਪ੍ਰਧਾਨ, ਮੁਕੱਦਰ ਮੱਟੂ ਮੀਤ ਪ੍ਰਧਾਨ, ਸਚਿਨ ਜਨਰਲ ਸਕੱਤਰ, ਰਾਜ ਕੁਮਾਰ ਰਾਜਾ ਖਜ਼ਾਨਚੀ, ਜਤਿੰਦਰ ਜੇ.ਕੇ, ਰਾਜੇਸ਼ ਯੂਨੀਅਰ, ਸਰਬਜੀਤ ਸੰਧੂ,  ਲਖ਼ਬੀਰ ਸੰਧੂ,ਪ੍ਰੇਮ ਪਾਲ, ਹਦੈਤ ਰਾਮ ਸਮੇਤ ਵੱਡੀ ਗਿਣਤੀ ’ਚ ਸ਼ਹਿਰ ਵਾਸੀ ਹਾਜ਼ਰ ਸਨ।
 


Related News