ਮਲੋਟ ਰੋਡ 'ਤੇ ਹੋਈ ਦਿਨ-ਦਿਹਾੜੇ ਲੁੱਟ, ਖੋਹੀ ਲੱਖਾਂ ਦੀ ਨਕਦੀ

Tuesday, Apr 17, 2018 - 04:56 PM (IST)

ਮਲੋਟ ਰੋਡ 'ਤੇ ਹੋਈ ਦਿਨ-ਦਿਹਾੜੇ ਲੁੱਟ, ਖੋਹੀ ਲੱਖਾਂ ਦੀ ਨਕਦੀ

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ,ਦਰਦੀ) — ਅੱਜ ਸਥਾਨਕ ਮਲੋਟ ਰੋਡ 'ਤੇ ਅਣਪਛਾਤੇ ਵਿਅਕਤੀਆਂ ਨੇ ਤਾਰਾ ਚੰਦ ਵਾਸੀ ਰੁਪਾਣਾ ਪਾਸੋਂ 1 ਲੱਖ 35 ਹਜਾਰ ਰੁਪਏ ਖੋਹ ਲਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਤੇਜਿੰਦਰ ਪਾਲ ਸਿੰਘ ਇੰਸਪੈਕਟਰ ਥਾਣਾ ਸਿਟੀ ਨੇ ਦੱਸਿਆ ਕਿ ਤਾਰਾ ਚੰਦ ਪੰਜਾਬ ਨੈਸ਼ਨਲ ਬੈਂਕ ਬੂੜਾ ਗੁੱਜਰ ਰੋਡ ਤੋਂ ਪੈਸੇ ਕੱਢਵਾ ਕੇ ਆਪਣੇ ਲੜਕੇ ਨਾਲ ਮੁਕਤਸਰ ਤੋਂ ਪਿੰਡ ਰੁਪਾਣਾ ਵੱਲ ਜਾ ਰਿਹਾ ਸੀ ਕਿ ਰਸਤੇ ਵਿਚ ਕੁਝ ਵਿਅਕਤੀਆਂ ਨੇ ਇਸਦਾ ਰਸਤਾ ਰੋਕ ਕੇ ਇਸ ਤੋਂ ਨਗਦੀ ਖੋਹ ਲਈ ਤੇ ਮੌਕੇ ਤੋਂ ਫਰਾਰ ਹੋ ਗਏ। ਤਾਰਾ ਚੰਦ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਸ ਸੰਬੰਧੀ ਪੜਤਾਲ ਕੀਤੀ ਜਾ ਰਹੀ ਹੈ।


Related News