ਚੰਡੀਗੜ੍ਹ ''ਚ ਵੱਡੀ ਵਾਰਦਾਤ, ਕਾਰੀਗਰ ਤੋਂ 15 ਤੋਲੇ ਸੋਨੇ ਦੇ ਗਹਿਣੇ ਲੁੱਟ ਫਰਾਰ ਹੋਏ ਬਦਮਾਸ਼

Sunday, Oct 18, 2020 - 10:00 AM (IST)

ਚੰਡੀਗੜ੍ਹ ''ਚ ਵੱਡੀ ਵਾਰਦਾਤ, ਕਾਰੀਗਰ ਤੋਂ 15 ਤੋਲੇ ਸੋਨੇ ਦੇ ਗਹਿਣੇ ਲੁੱਟ ਫਰਾਰ ਹੋਏ ਬਦਮਾਸ਼

ਚੰਡੀਗੜ੍ਹ (ਸੁਸ਼ੀਲ) : ਸੈਕਟਰ-23 'ਚ ਚਾਕੂ ਦੇ ਜ਼ੋਰ ’ਤੇ ਦੋ ਨਕਾਬਪੋਸ਼ ਬਦਮਾਸ਼ ਘਰ 'ਚ ਦਾਖ਼ਲ ਹੋ ਕੇ ਗਹਿਣੇ ਬਣਾਉਣ ਵਾਲੇ ਕਾਰੀਗਰ ਤੋਂ 15 ਤੋਲਾ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ। ਵਾਰਦਾਤ ਦੀ ਸੂਚਨਾ ਮਿਲ ਦੇ ਹੀ ਸੈਕਟਰ-17 ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਕਾਰੀਗਰ ਸਮਰਾਟ ਦੇ ਬਿਆਨ ਦਰਜ ਕੀਤੇ, ਉੱਥੇ ਹੀ ਦੋਵੇਂ ਲੁਟੇਰੇ ਕਾਰੀਗਰ ਦੇ ਘਰ ਕੋਲ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਏ।

ਬੰਗਾਲ ਵਾਸੀ ਸਮਰਾਟ ਕਈ ਸਾਲਾਂ ਤੋਂ ਸੈਕਟਰ-23 ਸਥਿਤ ਮਕਾਨ 'ਚ ਦਫ਼ਤਰ ਬਣਾ ਕੇ ਗਹਿਣਿਆਂ ਦੀ ਕਾਰੀਗਰੀ ਕਰਦਾ ਹੈ। ਸਮਰਾਟ ਨੇ ਪੁਲਸ ਨੂੰ ਦੱਸਿਆ ਕਿ ਉਹ ਸ਼ਨੀਵਾਰ ਦੁਪਹਿਰ 2:40 ਵਜੇ ਦਫ਼ਤਰ 'ਚ ਇਕੱਲਾ ਸੀ। ਇਸ ਦੌਰਾਨ ਦੋ ਨਕਾਬਪੋਸ਼ ਨੌਜਵਾਨ ਅੰਦਰ ਦਾਖ਼ਲ ਹੋਏ ਅਤੇ ਚਾਕੂ ਕੱਢ ਕੇ ਉਸ ਦੀ ਗਰਦਨ ’ਤੇ ਰੱਖ ਦਿੱਤਾ। ਮੁਲਜ਼ਮ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਲੱਗੇ ਅਤੇ 15 ਤੋਲੇ ਸੋਨੇ ਦੇ ਗਹਿਣੇ ਲੁੱਟ ਲਏ।

ਇਸ ਨੂੰ ਬਾਅਦ ਲੁਟੇਰੇ ਉਸ ਨੂੰ ਘਰ 'ਚ ਬੰਦ ਕਰ ਕੇ ਫਰਾਰ ਹੋ ਗਏ। ਉਸ ਨੇ ਰੌਲਾ ਪਾਇਆ ਅਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਐੱਸ. ਪੀ. ਸਿਟੀ ਵਿਨੀਤ ਕੁਮਾਰ, ਡੀ.ਐੱਸ.ਪੀ., ਥਾਣਾ ਇੰਚਾਰਜ ਰਾਮਰਤਨ ਸ਼ਰਮਾ ਅਤੇ ਚੌਕੀ ਇੰਚਾਰਜ ਮੌਕੇ ’ਤੇ ਪੁੱਜੇ। ਹਾਲਾਂਕਿ ਪੁਲਸ ਮਾਮਲੇ ਨੂੰ ਅਜੇ ਸ਼ੱਕੀ ਮੰਨ ਰਹੀ ਹੈ।
 


author

Babita

Content Editor

Related News