ਫਿਰੋਜ਼ਪੁਰ : ਠੇਕੇ ਲੁੱਟਣ ਦੀ ਯੋਜਨਾ ਬਣਾ ਰਿਹਾ ਸੀ ਲੁਟੇਰਾ ਗਿਰੋਹ, 4 ਮੈਂਬਰ ਹਥਿਆਰਾਂ ਸਣੇ ਗ੍ਰਿਫ਼ਤਾਰ

07/27/2020 10:18:44 AM

ਫਿਰੋਜ਼ਪੁਰ (ਕੁਮਾਰ) : ਇੱਥੇ ਸੀ. ਆਈ. ਏ. ਸਟਾਫ ਫਿਰੋਜ਼ਪੁਰ ਦੀ ਪੁਲਸ ਨੇ ਲੁੱਟ-ਖੋਹ ਕਰਨ ਵਾਲੇ 7 ਮੈਂਬਰੀ ਲੁਟੇਰਾ ਗਿਰੋਹ ਦੇ 4 ਮੈਂਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ 3 ਕਥਿਤ ਲੁਟੇਰੇ ਪੁਲਸ ਨੂੰ ਦੇਖਦੇ ਹੀ ਭੱਜਣ 'ਚ ਕਾਮਯਾਬ ਹੋ ਗਏ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਸੀ. ਆਈ. ਏ. ਸਟਾਫ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਬਲਵੰਤ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਪੁਲਸ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਹਰੀ ਹਰ ਰੋਡ 'ਤੇ ਇਕ ਲੁਟੇਰਾ ਗਿਰੋਹ ਦੇ ਮੈਂਬਰ ਹਥਿਆਰਾਂ ਨਾਲ ਲੈਸ ਹੋ ਕੇ ਲੁੱਟ-ਖੋਹ ਕਰਨ ਅਤੇ ਸ਼ਰਾਬ ਦੇ ਠੇਕਿਆਂ ਦੀਆਂ ਦੁਕਾਨਾਂ ਤੋੜ ਕੇ ਚੋਰੀ ਕਰਨ ਦੀ ਯੋਜਨਾ ਬਣਾ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਕੋਰੋਨਾ ਇਲਾਜ ਲਈ ਨਿੱਜੀ ਹਸਪਤਾਲ ਵੀ ਲੈ ਸਕਣਗੇ 'ਪਲਾਜ਼ਮਾ'

ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਜਦੋਂ ਛਾਪਾ ਮਾਰਿਆ ਤਾਂ ਗੁਰਪ੍ਰੀਤ ਸਿੰਘ ਗੋਪੀ, ਰਾਜੇਸ਼, ਗੋਲਡੀ ਅਤੇ ਰਮਨ ਕੁਮਾਰ ਹਥਿਆਰਾਂ ਨਾਲ ਲੈਸ ਮਿਲੇ, ਜਿਨ੍ਹਾਂ ਨੂੰ ਪੁਲਸ ਨੇ ਇਕ ਪਿਸਤੌਲ 32 ਬੋਰ, ਇਕ ਪਿਸਤੌਲ ਦੇਸੀ 315 ਬੋਰ, ਜ਼ਿੰਦਾ ਕਾਰਤੂਸ, ਬੇਸਬਾਲ, ਇਕ ਤੇਜ਼ਧਾਰ ਹਥਿਆਰ ਅਤੇ 2 ਆਲਟੋ ਅਤੇ ਸਕੋਡਾ ਕਾਰਾਂ ਸਮੇਤ ਗ੍ਰਿਫ਼ਤਾਰ ਕੀਤਾ, ਜਦੋਂ ਕਿ ਗਿਰੋਹ ਦੇ ਮੈਂਬਰ ਜ਼ੋਰਾ ਸਿੰਘ ਬਾਬਾ, ਰਵੀ ਅਤੇ ਬੌਬੀ ਫਰਾਰ ਹੋ ਗਏ।

ਇਹ ਵੀ ਪੜ੍ਹੋ : ਪੰਜਾਬ ਦੀ ਧਰਤੀ 'ਚ ‘ਜ਼ਹਿਰੀਲੇ ਟੀਕੇ’ ਦੇ ਪੁਖ਼ਤਾ ਸਬੂਤ, ਕੇਂਦਰੀ ਰਿਪੋਰਟ ’ਚ ਹੋਇਆ ਖੁਲਾਸਾ

ਉਨ੍ਹਾਂ ਨੇ ਦੱਸਿਆ ਕਿ ਫੜ੍ਹੇ ਗਏ ਗਿਰੋਹ ਦੇ ਮੈਂਬਰਾਂ ਕੋਲੋਂ ਪੁੱਛਗਿੱਛ ਕੀਤਾ ਜਾ ਰਹੀ ਹੈ ਅਤੇ ਵੱਖ-ਵੱਖ ਧਾਰਾਵਾਂ ਤਹਿਤ ਇਨ੍ਹਾਂ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। 
ਇਹ ਵੀ ਪੜ੍ਹੋ : ਸਾਬਕਾ ਕੌਂਸਲਰ ਬੀਬੀ ਦੀ ਕੋਠੀ 'ਚ ਖੇਡਿਆ ਜਾ ਰਿਹਾ ਸੀ 'ਜੂਆ', ਅਚਾਨਕ ਪਿਆ ਪੁਲਸ ਦਾ ਛਾਪਾ


Babita

Content Editor

Related News