ਇਨ੍ਹਾਂ ਮਾਸੂਮ ਬੱਚਿਆਂ ਨੇ ਵੈਨ ਹਾਦਸੇ ''ਚ ਗਵਾਈ ਜਾਨ (ਤਸਵੀਰਾਂ)

Saturday, Feb 15, 2020 - 11:09 PM (IST)

ਇਨ੍ਹਾਂ ਮਾਸੂਮ ਬੱਚਿਆਂ ਨੇ ਵੈਨ ਹਾਦਸੇ ''ਚ ਗਵਾਈ ਜਾਨ (ਤਸਵੀਰਾਂ)

ਲੌਂਗੋਵਾਲ,(ਵਸ਼ਿਸ਼ਟ) : ਸੰਗਰੂਰ ਦੇ ਪਿੰਡ ਲੌਂਗੋਵਾਲ 'ਚ ਸ਼ਨੀਵਾਰ ਦੁਪਹਿਰ ਇਕ ਭਿਆਨਕ ਵੈਨ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਵੈਨ ਨੂੰ ਅਚਾਨਕ ਅੱਗ ਲੱਗਣ ਕਾਰਨ 4 ਮਾਸੂਮ ਬੱਚੇ ਜਿਊਂਦੇ ਸੜ ਗਏ, ਜਿਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ ਤੇ 8 ਹੋਰ ਜ਼ਖਮੀ ਹੋ ਗਏ। ਮ੍ਰਿਤਕ ਮਾਸੂਮ ਬੱਚਿਆਂ 'ਚ ਨਰਸਰੀ ਜਮਾਤ ਦਾ ਵਿਦਿਆਰਥੀ ਸਿਮਰਜੀਤ ਸਿੰਘ, ਯੂ. ਕੇ. ਜੀ. ਦੀ ਸੁਖਜੀਤ ਕੌਰ, ਅਰਾਧਿਆ ਤੇ ਨਵਜੋਤ ਕੌਰ ਸ਼ਾਮਲ ਹਨ। ਜਿਨ੍ਹਾਂ ਦੀਆਂ ਮਾਸੂਮ ਤਸਵੀਰਾਂ ਨੂੰ ਦੇਖ ਕੇ ਹਰ ਕਿਸੇ ਦੇ ਦੀ ਰੂਹ ਕੁਰਲਾ ਉਠੇਗੀ।

PunjabKesari

PunjabKesari

ਜ਼ਿਕਰਯੋਗ ਹੈ ਕਿ ਅੱਜ ਸੰਗਰੂਰ ਦੇ ਲੌਂਗੋਵਾਲ 'ਚ ਇਕ ਪ੍ਰਾਈਵੇਟ ਸਕੂਲ ਦੀ ਵੈਨ ਨੂੰ ਅਚਾਨਕ ਅੱਗ ਲੱਗ ਗਈ, ਜਿਸ ਦੌਰਾਨ 4 ਨੰਨ੍ਹੇ ਬੱਚਿਆਂ ਦੀ ਜਿਊਂਦੇ ਸੜ ਜਾਣ ਕਾਰਨ ਮੌਤ ਹੋ ਗਈ। ਵੈਨ 'ਚ ਮੌਜੂਦ 8 ਹੋਰਨਾਂ ਬੱਚਿਆਂ ਨੂੰ ਖੇਤਾਂ 'ਚ ਕੰਮ ਕਰਦੇ ਨੇੜਲੇ ਲੋਕਾਂ ਨੇ ਜੱਦੋ-ਜਹਿਦ ਕਰਕੇ ਜਿਊਂਦਾ ਬਚਾ ਲਿਆ ਹੈ।

PunjabKesari

PunjabKesari

 


Related News