ਕਰਜ਼ਈ ਕਿਸਾਨ ਦੇ ਨੌਜਵਾਨ ਪੁੱਤਰ ਨੇ ਲਿਆ ਫਾਹਾ
Friday, Jan 11, 2019 - 03:22 PM (IST)

ਲੌਂਗੋਵਾਲ (ਵਸ਼ਿਸ਼ਟ,ਵਿਜੇ)— ਪਿੰਡ ਲੋਹਾ ਖੇੜਾ ਦੇ ਇਕ ਅੰਗਹੀਣ ਕਰਜ਼ਈ ਕਿਸਾਨ ਸ਼ਪਿੰਦਰਪਾਲ ਸਿੰਘ ਦੇ +2 ਪਾਸ ਪੁੱਤਰ ਰਜਿੰਦਰ ਸਿੰਘ ਉਰਫ਼ ਸੋਨੀ (21) ਵਲੋਂ ਆਰਥਿਕ ਤੰਗੀ ਕਾਰਨ ਖੁਦਕਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ।
ਪਿੰਡ ਦੇ ਸਰਪੰਚ ਜਗਸੀਰ ਸਿੰਘ ਨੇ ਦੱਸਿਆ ਕਿ ਇਸ ਪਰਿਵਾਰ ਕੋਲ ਸਿਰਫ ਡੇਢ ਕਿੱਲਾ ਜ਼ਮੀਨ ਹੈ ਅਤੇ 8-10 ਲੱਖ ਰੁਪਏ ਦਾ ਕਰਜ਼ਾ ਹੈ, ਜਿਸ ਦੇ ਚਲਦੇ ਉਕਤ ਨੌਜਵਾਨ ਪ੍ਰੇਸ਼ਾਨ ਰਹਿੰਦਾ ਸੀ ਅਤੇ ਅੱਜ ਉਸ ਨੇ ਫਾਹਾ ਲਗਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਥਾਣਾ ਲੌਂਗੋਵਾਲ ਦੇ ਏ.ਐੱਸ.ਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿਚ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਮ੍ਰਿਤਕ ਦੀ ਲਾਸ਼ ਸੰਗਰੂਰ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ ਹੈ।