ਲੁਧਿਆਣੇ 'ਚ ‘ਪੰਜੇ-ਤੱਕੜੀ’ ਦਾ ਰਿਹਾ ਬੋਲਬਾਲਾ, ‘ਬਾਜ’ ਨੇ ਵੀ ਭਰੀ ਸੀ ਉਡਾਰੀ; ਕਦੇ ਨਹੀਂ ਖਿੜਿਆ 'ਕਮਲ'

03/21/2024 9:12:10 AM

ਲੁਧਿਆਣਾ (ਮੁੱਲਾਂਪੁਰੀ)- ਮਹਾਨਗਰ ਲੁਧਿਆਣਾ ਲੋਕ ਸਭਾ ਹਲਕੇ ’ਚ 1966 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਲੋਕ ਸਭਾ ਚੋਣਾਂ ਹੋਈਆਂ, ਉਨ੍ਹਾਂ ’ਚ ਕਾਂਗਰਸ ਦਾ ਗਊ-ਵੱਛਾ ਜਾਂ ਹੱਥ ਪੰਜਾ ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਤੱਕੜੀ ਦਾ ਹੀ ਬੋਲਬਾਲਾ ਰਿਹਾ ਹੈ। ਹਾਂ, 1989 ’ਚ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਮਾਨ ਦੀ ਟਿਕਟ ’ਤੇ ਅੰਮ੍ਰਿਤਸਰ ਤੋਂ ਬੀਬੀ ਰਜਿੰਦਰ ਕੌਰ ਬੁਲਾਰਾ ਦੇ ਬਾਜ਼ ਨੇ ਵੱਡੀ ਉਡਾਰੀ ਭਰੀ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਕਾਂਗਰਸ ਨੂੰ ਲੱਗਣਗੇ ਹੋਰ ਝਟਕੇ! 2 MP ਭਾਜਪਾ ਦੇ ਸੰਪਰਕ 'ਚ, ਇਕ ਹੋਰ ਵਿਧਾਇਕ AAP ਵੱਲੋਂ ਲੜ ਸਕਦੈ ਚੋਣ

ਇਸ ਲੋਕ ਸਭਾ ਹਲਕੇ ’ਚ ਜਿੰਨੇ ਵੀ ਐੱਮ. ਪੀ. ਬਣੇ, ਸਿਰਫ ਇਕ ਕਾਂਗਰਸ ਦੇ ਮੁਨੀਸ਼ ਤਿਵਾੜੀ ਨੂੰ ਛੱਡ ਕੇ ਬਾਕੀ ਸਾਰੇ ਜੇਤੂ ਰਹੇ। ਉਮੀਦਵਾਰ ਜੱਟ ਸਿੱਖ ਹੀ ਬਣੇ ਹਨ, ਜਦੋਂਕਿ 1947 ਤੋਂ ਬਾਅਦ ਕੇਂਦਰ ਦੀ ਸਰਕਾਰ ਜੇਕਰ ਲੁਧਿਆਣਾ ਨੂੰ ਮੰਤਰੀ ਮੰਡਲ ’ਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ, ਤਾਂ ਉਹ ਕਾਂਗਰਸ ਦੇ ਮੁਨੀਸ਼ ਤਿਵਾੜੀ ਦੇ ਹੀ ਹਿੱਸਾ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ - ਵਿਦਿਆਰਥੀਆਂ ਦੀ ਪ੍ਰੀਖਿਆਵਾਂ ਵਿਚਾਲੇ ਸਿੱਖਿਆ ਵਿਭਾਗ ਦੇ ਨਵੇਂ ਫੁਰਮਾਨ ਨੇ ਚੱਕਰਾਂ 'ਚ ਪਾਏ ਅਧਿਆਪਕ

ਲੁਧਿਆਣਾ ਤੋਂ ਤਿੰਨ ਵਾਰ ਦਵਿੰਦਰ ਸਿੰਘ ਗਰਚਾ, 2 ਵਾਰ ਗੁਰਚਰਨ ਸਿੰਘ ਗਾਲਿਬ ਤੇ ਅਮਰੀਕ ਸਿੰਘ ਆਲੀਵਾਲ ਐੱਮ. ਪੀ. ਬਣਨ ਦਾ ਨਾਮਣਾ ਖੱਟ ਚੁੱਕੇ ਹਨ ਪਰ ਜੋ ਭਾਜਪਾ ਦੀ ਇਸ ਵਾਰ ਮੰਦਰ ਨੂੰ ਲੈ ਕੇ ਭਾਰੀ ਚਰਚਾ ਸਾਹਮਣੇ ਆ ਰਹੀ ਹੈ, ਉਸ ਨੂੰ ਲੈ ਕੇ ਭਾਜਪਾਈ ਵੀ ਲੁਧਿਆਣਾ ਜਿੱਤ ਦੇ ਦਾਅਵੇ ਕਰ ਰਹੇ ਹਨ ਪਰ ਭਾਜਪਾ ਦਾ ਲੁਧਿਆਣਾ ਵਿਚ ਇਸ ਤੋਂ ਪਹਿਲਾਂ ਕਦੇ ਕਮਲ ਨਹੀਂ ਖਿੜਿਆ। ਇਸ ਤੋਂ ਪਹਿਲਾਂ 1996 ਵਿਚ ਸਤਪਾਲ ਗੋਸਾਈਂ ਨੇ ਭਾਜਪਾ ਵੱਲੋਂ ਚੋਣ ਲੜੀ ਸੀ ਪਰ ਅਕਾਲੀ ਦਲ ਦਾ ਉਮੀਦਵਾਰ ਆਲੀਵਾਲ ਜਿੱਤ ਗਿਆ ਸੀ। 1997 ਤੋਂ ਬਾਅਦ ਲੋਕ ਸਭਾ ਵਿਚ ਭਾਜਪਾ ਅਕਾਲੀ ਦਲ ਦੀਆਂ ਫੌੜੀਆਂ ਜ਼ਰੂਰ ਬਣਦੀ ਰਹੀ, ਜਿਸ ਕਾਰਨ ਅਕਾਲੀ ਐੱਮ. ਪੀ. ਵੀ ਬਣੇ, ਪਰ ਲਾਲਾ ਲਾਜਪਤ ਰਾਏ ਜੀ ਜ਼ਰੂਰ ਰਾਜ ਸਭਾ ਦਾ ਮੈਂਬਰ ਬਣ ਕੇ ਵਿਚਰੇ ਸਨ। ਹੁਣ ਭਾਜਪਾ ਭਾਵੇਂ ਜਿੱਤ ਦੇ ਦਾਅਵੇ ਕਰ ਰਹੀ ਹੈ ਪਰ ਗੱਠਜੋੜ ’ਤੇ ਫਸਿਆ ਪੇਚੇ ਦਾ ਉਨ੍ਹਾਂ ਨੂੰ ਜ਼ਰੂਰ ਡਰ ਸਤਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News