ਵਿਧਾਨ ਸਭਾ ਹਲਕਾ ਭੋਆ ( ਰਾਖਵੀਂ) ਸੀਟ ਤੋਂ ਵਿਧਾਇਕ ਸੀਮਾ ਕੁਮਾਰੀ ਦਾ ਰਿਪੋਰਟ ਕਾਰਡ

01/10/2017 4:55:11 PM

ਪਠਾਨਕੋਟ — 2014 ਦੇ ਲੋਕ ਸਭਾ ਚੋਣਾਂ ''ਚ ਵੀ ਭਾਜਪਾ ਦੀ ਇਸ ਹਲਕੇ ਤੋਂ ਜੇਤੂ ਰਹੀ ਉਥੇ ਹੀ 2014 ਨੂੰ ਹੋਏ ਲੋਕ ਸਭਾ ਚੋਣਾਂ ''ਚ ਵੀ ਭਾਜਪਾ ਦੇ ਉਮੀਦਵਾਰ ਵਿਨੋਦ ਖੰਨਾ ਆਪਣੇ ਗੁਰਦਾਸਪੁਰ ਸੰਸਦੀ ਖੇਤਰ ਦੇ ਅਧੀਨ ਆਉਂਦੇ ਇਸ ਭੋਆ ਚੁਣਾਵੀ ਖੇਤਰ ਤੋਂ ਜ਼ਿਲੇ ਦੇ ਤਿੰਨਾਂ ਹਲਕਿਆਂ ਤੋਂ ਸਭ ਤੋਂ ਵੱਧ 58,366 ਵੋਟ ਹਾਂਸਿਲ ਕਰਨ ''ਚ ਸਫਲ ਰਹੇ ਸਨ। ਕਾਂਗਰਸ ਦੇ ਲੋਕ ਸਭਾ ਉਮੀਦਵਾਰ ਪ੍ਰਤਾਪ ਬਾਜਵਾ ਇਸ ਚੁਣਾਵੀਂ ਖੇਤਰ ਤੋਂ 40, 625 ਵੋਟ ਹੀ ਹਾਂਸਿਲ ਕਰ ਪਾਏ ਸਨ। ਵਿਧਾਇਕ ਸੀਮਾ ਕੁਮਾਰੀ ਨੇ 50,503 ਵੋਟਾਂ ਹਾਂਸਿਲ ਕੀਤੇ ਸਨ। ਉਨ੍ਹਾਂ ਨੇ ਕਾਂਗਰਸ ਦੇ ਬਲਬੀਰ ਫਤਿਹਪੁਰਿਆਂ ਨੂੰ 12,148 ਵੋਟਾਂ ਤੋਂ ਹਰਾ ਕੇ ਇਸ ਸੀਟ ''ਤੇ ਕਬਜਾ ਕੀਤਾ ਸੀ। 
ਵਿਧਾਇਕ ਦਾ ਦਾਅਵਾ
ਮੌਜੂਦਾ ਵਿਧਾਇਕ ਸੀਮਾ ਕੁਮਾਰੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ''ਚ ਇਸ ਖੇਤਰ ''ਚ ਇੰਨੇ ਵੱਧ ਵਿਕਾਸ ਕਾਰਜ ਕਰਵਾਏ ਤੇ ਲੋਕ ਪੱਖੀ ਪ੍ਰਾਜੈਕਟਾਂ ਨੂੰ ਲਾਗੂ ਕੀਤਾ ਹੈ ਕਿ ਦਸ਼ਕਾਂ ਤੋਂ ਇਸ ਹਲਕੇ ''ਤੇ ਲੱਗਾ ਪਛੜੇਪਨ ਦਾ ਦਾਗ ਧੁੱਲ ਗਿਆ ਹੈ। ਰੈਸਟ ਹਾਊਸ, 26.5 ਕਰੋੜ ਨਾਲ ਸੜਕਾਂ ਦਾ ਨਵ ਨਿਰਮਾਣ, 15 ਸਕੂਲਾਂ ਦਾ ਅਪਗ੍ਰੇਡੇਸ਼ਨ, 3 ਸੀਨੀਅਰ ਸੈਕੇਂਡਰੀ ਸਕੂਲਾਂ ''ਚ ਸਾਈਂਸ ਗਰੁੱਪ ਸ਼ੁਰੂ, 50 ਕਰੋੜ ਦੇ ਫੰਡ ਗ੍ਰਾਮ ਪੰਚਾਇਤਾਂ ਨੂੰ ਵਿਕਾਸ ਲਈ ਨਿਰਧਾਰਿਤ, ਦੀਨਾਨਗਰ-ਸੜਕ ''ਚ ਭੀਮਪੁਰ ਦੇ ਉਪਰ ਸੜਕ ਦਾ ਨਿਰਮਾਣ, 66 ਕੇ.ਵੀ. ਸਮਰਥਾ ਦੇ 3 ਸਬ-ਸਟੇਸ਼ਨ, 4 ਪੈਂਟੂਨ ਪੁਲ ਸਥਾਪਿਤ। 


Related News