ਮੋਗਾ ਦੇ ਪਿੰਡ ਕੜਾਹੇ ਵਾਲਾ 'ਚ EVM ਮਸ਼ੀਨ ਖਰਾਬ ਹੋਣ ਕਾਰਣ ਸਮੇਂ ਸਿਰ ਨਹੀਂ ਸ਼ੁਰੂ ਹੋ ਸਕੀ ਵੋਟਿੰਗ

Saturday, Jun 01, 2024 - 08:35 AM (IST)

ਮੋਗਾ ਦੇ ਪਿੰਡ ਕੜਾਹੇ ਵਾਲਾ 'ਚ EVM ਮਸ਼ੀਨ ਖਰਾਬ ਹੋਣ ਕਾਰਣ ਸਮੇਂ ਸਿਰ ਨਹੀਂ ਸ਼ੁਰੂ ਹੋ ਸਕੀ ਵੋਟਿੰਗ

ਮੋਗਾ (ਗੋਪੀ, ਕਸ਼ਿਸ਼) : ਮੋਗਾ ਦੇ ਪਿੰਡ ਕੜਾਹੇ ਵਾਲਾ 'ਚ ਬੂਥ ਨੰਬਰ 1 'ਚ ਮਸ਼ੀਨ ਖਰਾਬ ਹੋਣ ਕਾਰਣ ਅਜੇ ਤੱਕ ਵੋਟਿੰਗ ਸ਼ੁਰੂ ਨਹੀਂ ਹੋ ਸਕੀ ਹੈ। ਪੰਜਾਬ ਭਰ ਵਿਚ ਵੋਟਾਂ ਪਾਉਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ। ਜਿਵੇਂ ਹੀ ਵੋਟਿੰਗ ਸ਼ੁਰੂ ਹੋਈ ਤਾਂ ਲੋਕ ਪੋਲਿੰਗ ਬੂਥਾਂ 'ਤੇ ਪਹੁੰਚਣੇ ਸ਼ੁਰੂ ਹੋ ਗਏ ਪਰ ਮੋਗਾ ਦੇ ਪਿੰਡ ਕੜਾਹੇ ਵਾਲਾ ਵਿਚ ਪੋਲਿੰਗ ਬੂਥ 1 'ਤੇ ਵੋਟਿੰਗ ਤੋਂ ਪਹਿਲਾਂ ਹੀ ਮਸ਼ੀਨ ਖਰਾਬ ਹੋ ਗਈ। ਇਸ ਦੌਰਾਨ ਲੋਕਾਂ ਨੂੰ ਆਪਣੇ ਵੋਟ ਦਾ ਇਸਤੇਮਾਲ ਕਰਨ ਲਈ ਇੰਤਜ਼ਾਰ ਕਰਨਾ ਪਿਆ। ਹਾਲਾਂਕਿ ਬਾਅਦ ਵਿਚ ਵੋਟਿੰਗ ਮਸ਼ੀਨ ਠੀਕ ਕਰਕੇ ਵੋਟਿੰਗ ਦਾ ਕੰਮ ਸ਼ੁਰੂ ਕਰਵਾਇਆ ਗਿਆ।


author

Gurminder Singh

Content Editor

Related News