ਬੇਹੱਦ ਖੂਬਸੂਰਤੀ ਨਾਲ ਸਜਾਏ ਗਏ ਇਹ ਪੋਲਿੰਗ ਬੂਥ, ਦੇਖੋ ਦਿਲ-ਖਿਚਵੀਆਂ ਤਸਵੀਰਾਂ

Sunday, May 19, 2019 - 06:47 PM (IST)

ਬੇਹੱਦ ਖੂਬਸੂਰਤੀ ਨਾਲ ਸਜਾਏ ਗਏ ਇਹ ਪੋਲਿੰਗ ਬੂਥ, ਦੇਖੋ ਦਿਲ-ਖਿਚਵੀਆਂ ਤਸਵੀਰਾਂ

ਲੁਧਿਆਣਾ\ਪਾਇਲ (ਵਿੱਕੀ) : ਪੰਜਾਬ ਦੀਆਂ 13 ਸੀਟਾਂ 'ਤੇ ਵੋਟਾਂ ਪੈਣ ਦਾ ਕੰਮ ਸਵੇਰ 8 ਵਜੇ ਤੋਂ ਹੀ ਸ਼ੁਰੂ ਹੋ ਚੁੱਕਾ ਹੈ। ਚੋਣ ਕਮਿਸ਼ਨ ਵਲੋਂ ਜਿੱਥੇ ਵੋਟਰਾਂ ਨੂੰ ਆਪਣੇ ਜਮਹੂਰੀ ਹੱਕ ਦੇ ਇਸਤੇਮਾਲ ਕਰਨ ਦੀ ਅਪੀਲ ਕੀਤੀ ਗਈ ਹੈ, ਉਥੇ ਹੀ ਕਈ ਥਾਵਾਂ 'ਤੇ ਵੋਟਰਾਂ ਨੂੰ ਲੁਭਾਉਣ ਲਈ ਮਾਡਰਨ ਬੂਥ ਵੀ ਬਣਾਏ ਗਏ ਹਨ।

PunjabKesari

ਆਮ ਬੂਥਾਂ ਨਾਲੋਂ ਵੱਖ ਇਹ ਖੂਬਸੂਰਤ ਬੂਥ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਹ ਬੂਥ ਹਨ ਵਿਧਾਨ ਸਭਾ ਹਲਕਾ ਦੋਰਾਹਾ, ਪਾਇਲ ਦੇ, ਇਨ੍ਹਾਂ ਬੂਥਾਂ ਨੂੰ ਵਿਆਹ ਵਾਲੇ ਘਰਾਂ ਵਾਂਗ ਸਜਾਇਆ ਗਿਆ ਹੈ। 

PunjabKesari
ਇਨ੍ਹਾਂ ਮਾਡਰਨ ਬੂਥਾਂ ਦੀ ਖਾਸ ਗੱਲ ਇਹ ਹੈ ਕਿ ਇਥੇ ਖਾਸ ਸੈਲਫੀ ਜ਼ੋਨ ਵੀ ਬਣਾਇਆ ਗਿਆ ਹੈ, ਜਿਥੇ ਵੋਟਰ ਵੋਟਿੰਗ ਕਰਨ ਤੋਂ ਬਾਅਦ ਸੈਲਫੀਆਂ ਲੈ ਸਕਦੇ ਹਨ। ਇਸ ਤੋਂ ਇਲਾਵਾ ਇਨ੍ਹਾਂ 'ਤੇ ਜਮਹੂਰੀ ਹੱਕ ਦੀ ਵਰਤੋਂ ਕਰਨ ਦੀ ਪ੍ਰੇਰਨਾ ਦੇਣ ਦੇ ਨਾਲ-ਨਾਲ ਬਜ਼ੁਰਗਾਂ ਅਤੇ ਦਿਵਿਆਂਗਾ ਲਈ ਵੋਟਿੰਗ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari


author

Gurminder Singh

Content Editor

Related News