''ਗਦਰ'' ਫਿਲਮ ਦੇ ਡਾਇਰੈਕਟਰ ਨੇ ਫਿਲਮੀ ਅੰਦਾਜ਼ ''ਚ ਕੀਤਾ ਸੰਨੀ ਦਾ ਪ੍ਰਚਾਰ (ਵੀਡੀਓ)

Monday, May 13, 2019 - 07:03 PM (IST)

ਪਠਾਨਕੋਟ (ਧਰਮਿੰਦਰ ਠਾਕੁਰ) : ਸੰਨੀ ਦਿਓਲ ਦੀ ਸੁਪਰਹਿੱਟ ਫਿਲਮ ਗਦਰ ਭਲਾ ਕਿਸ ਨੂੰ ਯਾਦ ਨਹੀਂ। ਸੰਨੀ ਦੇ ਫਿਲਮੀ ਸਫਰ ਵਿਚ ਇਹ ਫਿਲਮ ਮੀਲ ਦਾ ਪੱਥਰ ਸਾਬਤ ਹੋਈ ਸੀ ਅਤੇ ਹੁਣ ਜਦੋਂ ਸੰਨੀ ਇਕ ਨਵੇਂ ਸਫਰ ਦੀ ਸ਼ੁਰੂਆਤ ਕਰ ਰਹੇ ਹਨ ਤਾਂ ਗਦਰ ਫਿਲਮ ਬਣਾਉਣ ਵਾਲੇ ਡਾਇਰੈਕਟਰ ਅਨਿਲ ਸ਼ਰਮਾ ਉਨ੍ਹਾਂ ਦਾ ਸਾਥ ਦੇਣ ਵਿਚ ਕਿਵੇਂ ਪਿੱਛੇ ਰਹਿ ਸਕਦੇ ਸਨ। ਸੋ ਡਾਇਰੈਕਟਰ ਅਨਿਲ ਸ਼ਰਮਾ ਪਠਾਨਕੋਟ ਪਹੁੰਚ ਗਏ ਅਤੇ ਸੰਨੀ ਦੇ ਪ੍ਰਚਾਰ ਲਈ ਮੈਦਾਨ 'ਚ ਉਤਾਰੇ ਆਏ। 

PunjabKesari
ਅਨਿਲ ਸ਼ਰਮਾ ਨੇ ਕਿਹਾ ਕਿ ਸੰਨੀ ਦਿਓਲ ਇਕ ਬੇਹੱਦ ਵਧੀਆ ਇਨਸਾਫ ਹਨ ਤੇ ਉਨ੍ਹਾਂ ਦੇ ਅੰਦਰ ਦੇਸ਼ ਪ੍ਰੇਮ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਹੈ। ਅਨਿਲ ਨੇ ਕਿਹਾ ਕਿ ਸੰਨੀ ਆਪਣੇ ਫਰਜ਼ ਨਿਭਾਉਣੇ ਚੰਗੀ ਤਰ੍ਹਾਂ ਜਾਣਦੇ ਹਨ।


author

Gurminder Singh

Content Editor

Related News