ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਨਾਲ ਮਨੀਸ਼ ਤਿਵਾੜੀ ਦਾ ਵੱਡਾ ਵਾਅਦਾ

Saturday, Apr 20, 2019 - 07:01 PM (IST)

ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਨਾਲ ਮਨੀਸ਼ ਤਿਵਾੜੀ ਦਾ ਵੱਡਾ ਵਾਅਦਾ

ਹੁਸ਼ਿਆਰਪੁਰ/ਗੜ੍ਹਸ਼ੰਕਰ (ਅਮਰੀਕ ਕੁਮਾਰ) : ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਜਿੱਤ ਕੇ ਸੰਸਦ ਮੈਂਬਰ ਬਣ ਜਾਂਦੇ ਹਨ ਤਾਂ ਉਹ ਆਪਣੇ ਹਲਕੇ 'ਚ 50 ਹਜ਼ਾਰ ਕਰੋੜ ਦਾ ਵਿਕਾਸ ਕਰਵਾਉਣਗੇ। ਤਿਵਾੜੀ ਨੇ ਦੋਸ਼ ਲਗਾਇਆ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਮੌਜੂਦਾ ਅਕਾਲੀ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਹਲਕੇ ਨੂੰ ਅਣਗੌਲਿਆਂ ਕੀਤਾ ਗਿਆ ਹੈ। 
ਮਨੀਸ਼ ਤਿਵਾੜੀ ਵਲੋਂ ਹਲਕੇ 'ਚ 50 ਹਜ਼ਾਰ ਕਰੋੜ ਲਗਾਉਣ ਦੀ ਗੱਲ ਕੀਤੀ ਗਈ ਹੈ। ਜੇਕਰ ਫੰਡਾਂ ਦੀ ਗੱਲ ਕਰੀਏ ਤਾਂ ਹਰੇਕ ਸਾਂਸਦ ਨੂੰ ਆਪਣੇ ਹਲਕੇ ਲਈ ਸਲਾਨਾ ਪੰਜ ਕਰੋੜ ਰੁਪਏ ਜਾਰੀ ਹੁੰਦੇ ਹਨ। ਮਤਲਬ ਕਿ ਪੰਜ ਸਾਲਾਂ ਦਾ ਫੰਡ ਵੀ 25 ਕਰੋੜ ਬਣਦਾ ਹੈ, ਅਜਿਹੇ 'ਚ ਤਿਵਾੜੀ 50 ਹਜ਼ਾਰ ਕਰੋੜ ਦਾ ਵਿਕਾਸ ਕਿਵੇਂ ਕਰਵਾਉਣਗੇ, ਇਹ ਵੇਖਨਾ ਦਿਲਚਸਪ ਹੋਵੇਗਾ।


author

Gurminder Singh

Content Editor

Related News