ਪੰਜਾਬੀਆਂ ਦੇ ਗਿਲੇ-ਸ਼ਿਕਵੇ ਦੂਰ ਕਰਨਗੇ ਕੇਜਰੀਵਾਲ! (ਵੀਡੀਓ)

01/20/2019 7:09:59 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) : ਕੀ ਪੰਜਾਬ ਦੀ ਜਨਤਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਤੋਂ ਨਾਰਾਜ਼ ਹੈ? ਕੀ 2017 ਵਿਧਾਨ ਸਭਾ ਚੋਣਾਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਾ ਬਹੁਤ ਘੱਟ ਪੰਜਾਬ ਆਉਣਾ ਕੇਜਰੀਵਾਲ ਦੀ ਨਾਰਾਜ਼ਗੀ ਦਾ ਕਾਰਨ ਹੈ ਜਾਂ ਇੰਝ ਕਹੀਏ ਕਿ ਜਦੋਂ ਤੱਕ ਚੋਣਾਂ ਸਨ ਉਦੋਂ ਤੱਕ ਪੰਜਾਬ ਨਾਲ ਲਗਾਅ ਅਤੇ ਬਾਅਦ ਵਿਚ ਭੁੱਲ ਗਏ ਪਰ ਹੁਣ ਚੋਣਾਂ ਫਿਰ ਆ ਰਹੀਆਂ ਹਨ। ਲਿਹਾਜ਼ਾ ਕੇਜਰੀਵਾਲ ਦਾ ਪੰਜਾਬ ਨਾਲ ਪਿਆਰ ਫਿਰ ਵਧਣ ਲੱਗਾ ਹੈ। ਫਿਲਹਾਲ ਇਸ ਨੂੰ ਸ਼ਾਇਦ ਸਿਆਸਤ ਕਹਿੰਦੇ ਹਨ ਜੋ ਹੁਣ ਅਰਵਿੰਦ ਕੇਜਰੀਵਾਲ ਚੰਗੀ ਤਰ੍ਹਾਂ ਸਮਝ ਗਏ ਹਨ। ਚੱਲੋਂ ਵਾਪਸ ਕੇਜਰੀਵਾਲ ਤੋਂ ਪੰਜਾਬੀਆਂ ਦੀ ਨਾਰਾਜ਼ਗੀ ਜਾਂ ਇੰਝ ਕਹੀਏ ਗਿਲੇ-ਸ਼ਿਕਵੇ 'ਤੇ ਆਉਂਦੇ ਹਾਂ ਕਿਉਂਕਿ ਪੰਜਾਬੀਆਂ ਦੇ ਗਿਲੇ-ਸ਼ਿਕਵਿਆਂ ਦੀ ਗੱਲ ਅਸੀਂ ਨਹੀਂ ਬਲਕਿ ਖੁਦ ਆਮ ਆਦਮੀ ਪਾਰਟੀ ਦੇ ਸਾਂਸਦ ਪ੍ਰੋ. ਸਾਧੂ ਸਿੰਘ ਨੇ ਕੀਤੀ ਹੈ। ਸਾਧੂ ਸਿੰਘ ਨੇ ਕਿਹਾ ਹੈ ਕਿ ਕੇਜਰਵਾਲ ਪੰਜਾਬ ਦੇ ਲੋਕਾਂ ਦੇ ਗਿਲੇ ਸ਼ਿਕਵੇ ਦੂਰ ਕਰਨ ਹੀ ਪੰਜਾਬ ਆ ਰਹੇ ਹਨ। ਸਾਧੂ ਸਿੰਘ ਨੇ ਕਿਹਾ ਕਿ ਬਰਨਾਲਾ ਵਿਖੇ ਕੀਤੀ ਜਾ ਰਹੀ ਰੈਲੀ ਵਿਚ ਕੇਜਰੀਵਾਲ ਜਿੱਥੇ ਪੰਜਾਬ ਵਾਸੀਆਂ ਦੇ ਗਿਲੇ ਸ਼ਿਕਵੇ ਦੂਰ ਕਰਨਗੇ, ਉਥੇ ਹੀ ਪੰਜਾਬ ਦੇ ਅਸਲ ਹਾਲਾਤ ਨੂੰ ਵੀ ਲੋਕਾਂ ਸਾਹਮਣੇ ਬਿਆਨ ਕਰਨਗੇ। 

PunjabKesari
ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਰਹਿੰਦੀ ਹੈ ਕਿ ਇਹ ਦਿਖਾਉਣ ਦੀ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਦਿੱਲੀ ਹੁਣ ਪਹਿਲਾਂ ਨਾਲੋਂ ਬਿਹਤਰ ਹੋਈ ਹੈ। ਬਿਹਤਰ ਸਕੂਲ, ਬਿਹਤਰ ਵਿਵਸਥਾ ਅਤੇ ਸਸਤੀ ਬਿਜਲੀ ਇਹ ਉਹੀ ਮੁੱਦੇ ਹਨ, ਜਿਨ੍ਹਾਂ ਦੀਆਂ ਉਦਾਹਰਣਾਂ ਦੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਲਾਇਆ ਜਾਂਦਾ ਹੈ ਅਤੇ ਬਰਨਾਲਾ ਰੈਲੀ ਵਿਚ ਵੀ ਕੇਜਰੀਵਾਲ ਗਿਲੇ ਸ਼ਿਕਵੇ ਦੂਰ ਕਰਨ ਦੇ ਨਾਲ-ਨਾਲ ਇਹੀ ਕੁਝ ਕਰਨਗੇ। ਫਿਲਹਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਬਾਗੀਆਂ ਨਾਲ ਜੂਝ ਰਹੀ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਰੈਲੀ ਨੂੰ ਕਾਮਯਾਬ ਬਣਾ ਇਕਜੁੱਟਤਾ ਦਾ ਸਬੂਤ ਜ਼ਰੂਰ ਦੇਣਾ ਚਾਹੇਗੀ।


Gurminder Singh

Content Editor

Related News