ਲੋਹੜੀ ‘ਤੇ ਖਾਸ, ਜਾਣੋ ਕੌਣ ਸੀ ਦੁੱਲਾ ਭੱਟੀ ਜਿਸ ਦੀ ਪਾਕਿ ‘ਚ ਹੈ ਮਜਾਰ

01/13/2020 9:15:57 AM

ਹੁਸ਼ਿਆਰਪੁਰ, (ਅਮਰਿੰਦਰ)- ਪਾਕਿਸਤਾਨ ਦੇ ਮਿਆਣੀ ਸਾਹਿਬ ਪਿੰਡ ਦੇ ਕਬਰਸਤਾਨ ’ਚ ਪੰਜਾਬੀਆਂ ਦੀ ਅਣਖ ਤੇ ਗੈਰਤ ਦੇ ਪ੍ਰਤੀਕ ਰਹੇ ਦੁੱਲਾ ਭੱਟੀ ਦੀ ਮਜਾਰ ਪਾਕਿਸਤਾਨ ਸਰਕਾਰ ਦੀ ਅਣਦੇਖੀ ਦੀ ਵਜ੍ਹਾ ਨਾਲਂ ਉਪੇਕਸ਼ਾ ਦਾ ਦੰਸ਼ ਝੱਲਣ ਨੂੰ ਮਜਬੂਰ ਹੈ। ਹਾਲ ਇਹ ਹੈ ਕਿ ਮਿਆਣੀ ਸਾਹਿਬ ਪਿੰਡ ਦੇ ਲੋਕਾਂ ਨੂੰ ਵੀ ਨਹੀਂ ਪਤਾ ਕਿ ਦੁੱਲਾ ਭੱਟੀ ਕੌਣ ਸੀ ਜਦੋਂ ਕਿ ਹਿੰਦੁਸਤਾਨ ਦੇ ਹਿੱਸੇ ’ਚ ਰਹੇ ਪੰਜਾਬ ਹੀ ਨਹੀਂ ਸਗੋਂ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਹਰਿਆਣਾ, ਰਾਜਸਥਾਨ ਤੇ ਦਿੱਲੀ ’ਚ ਅੱਜ ਵੀ ਦੁੱਲਾ ਭੱਟੀ ਨੂੰ ਹਰ ਸਾਲ ਲੋਹਡ਼ੀ ਦੇ ਦਿਨ ਲੋਕ ਯਾਦ ਕਰਨਾ ਨਹੀਂ ਭੁੱਲਦੇ। ਲਗਾਤਾਰ 10 ਸਾਲ ਮੁਗਲ ਫੌਜ ਨੂੰ ਪਰੇਸ਼ਾਨ ਕਰਨ ਵਾਲੇ ਦੁੱਲਾ ਭੱਟੀ ਨੂੰ 26 ਮਾਰਚ ,1589 ਦੀ ਜੁੰਮੇ ਰਾਤ ਲਾਹੌਰ ਦੇ ਮੁਹੱਲੇ ਨਖਾਸ ਚੌਕ ’ਚ ਫ਼ਾਂਸੀ ’ਤੇ ਲਟਕਾ ਦਿੱਤਾ ਗਿਆ ਸੀ। ਦੇਸ਼ ਦੀ ਵੰਡ ਦੇ 73 ਸਾਲ ਗੁਜਰ ਜਾਣ ਦੇ ਬਾਅਦ ਵੀ ਪੰਜਾਬ ਸਹਿਤ ਦੇਸ਼ ਦੇ ਵੱਖਰੇ ਹਿੱਸਿਆ ’ਚ ਲੋਕ ਖਾਸਕਰ ਪੰਜਾਬੀ ਉਸਦੀ ਬਹਾਦਰੀ ਦੀ ਕਥਾ ਨੂੰ ਅੱਜ ਵੀ ‘ਸੁੰਦਰ-ਮੁੰਦਰੀਏ ਹੋ’ ਦੇ ਰੂਪ ’ਚ ਹਮੇਸ਼ਾ ਯਾਦ ਕਰਦੇ ਹਨ।

ਦੁੱਲਾ ਭੱਟੀ ਦੀ ਬਹਾਦਰੀ ਲੋਹਡ਼ੀ ਤਿਉਹਾਰ ਦਾ ਹਿੱਸਾ

ਪੰਜਾਬੀ ਲੋਕ ਕਥਾ ਅਨੁਸਾਰ ਵਰਤਮਾਨ ਪਾਕਿਸਤਾਨ ਦੇ ਪਿੰਡੀ ਭੱਟੀਆਂ ਦੇ ਨਜਦੀਕੀ ਪਿੰਡ ਕੋਟ ਨੱਕੇ ਦੇ ਦੁਕਾਨਦਾਰ ਮੂਲਚੰਦ ਦੀ ਇੱਕ ਪੁਤਰੀ ਮੁੰਦਰੀ ਸੀ। ਪਿੰਡ ਦਾ ਅਧਖਡ਼ ਉਮਰ ਮੁਸਲਮਾਨ ਨੰਬਰਦਾਰ ਮੁੰਦਰੀ ਦੀ ਸੁੰਦਰਤਾ ’ਤੇ ਮੁੱਗਧ ਹੋਕੇ ਉਸਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ। ਉਸ ਨੇ ਜਦੋਂ ਮੂਲਚੰਦ ’ਤੇ ਵਿਆਹ ਦਾ ਦਿਨ ਰੱਖਣ ਲਈ ਦਬਾਅ ਪਾਇਆ, ਤਾਂ ਉਹ ਰਾਤ ਦੇ ਹਨੇ੍ਹਰੇ ’ਚ ਆਪਣੀ ਧੀ ਨੂੰ ਲੈ ਕੇ ਪਿੰਡੀ ਭੱਟੀਆਂ (ਮੌਜੂਦਾ ਪਾਕਿਸਤਾਨ ਦੇ ਜ਼ਿਲੇ ਹਾਫਿਜਾਬਾਦ ਦਾ ਇੱਕ ਪਿੰਡ) ਪਹੁੰਚ ਗਿਆ। ਦੁੱਲੇ ਨੇ ਕੋਲ ਦੇ ਖੇਤਰ ਸਾਂਗਲਾ ਹਿੱਲ ਦੇ ਆਪਣੇ ਹਿੰਦੂ ਮਿੱਤਰ ਸਾਹੂਕਾਰ ਸੁੰਦਰ ਦਾਸ ਦੇ ਬੇਟੇ ਨਾਲ ਉਸਦਾ ਰਿਸ਼ਤਾ ਪੱਕਾ ਕਰਕੇ ਮੂਲਚੰਦ ਨੂੰ ਕਿਹਾ ਕਿ ਵਿਆਹ ਵਾਲੇ ਦਿਨ ਉਹ ਨੰਬਰਦਾਰ ਨੂੰ ਵੀ ਬਰਾਤ ਲਿਆਉਣ ਲਈ ਬੋਲ ਦੇਵੇ। ਜਦੋਂ ਮਿੱਥੇ ਦਿਨ ਨੂੰ ਨੰਬਰਦਾਰ ਬਾਰਾਤ ਲੈ ਕੇ ਅੱਪਡ਼ਿਆ ਤਾਂ ਉਸ ਦੇ ਸਾਥੀਆਂ ਦੇ ਸਾਹਮਣੇ ਹੀ ਦੁੱਲੇ ਨੇ ਉਸ ਦੀ ਖੂਬ ਮਾਰ ਕੁਟਾਈ ਕੀਤੀ ਤੇ ਆਪਣੇ ਆਪ ਨੂੰ ਮੁੰਦਰੀ ਦੇ ਪਿਤਾ ਦੀ ਭੂਮਿਕਾ ਨਿਭਾਂਉਦੇ ਹੋਏ ਉਸ ਦਾ ਕੰਨਿਆਦਾਨ ਕੀਤਾ। ਇਸ ਘਟਨਾ ਦੇ ਬਾਅਦ ਦੁੱਲਾ ਭੱਟੀ ਦੀ ਬਹਾਦਰੀ ਦਾ ਇਹ ਪ੍ਰਸੰਗ ਲੋਹਡ਼ੀ ਤਿਉਹਾਰ ਦਾ ਹਿੱਸਾ ਬਣਕੇ ਲੋਕ ਗੀਤ ਦੇ ਰੂਪ ਵਿੱਚ ਹਮੇਸ਼ਾ ਲਈ ਅਮਰ ਹੋ ਗਿਆ ।

ਬਾਦਸ਼ਾਹ ਅਕਬਰ ਦੇ ਖਿਲਾਫ ਕਰ ਦਿੱਤੀ ਬਗਾਵਤ

ਪੰਜਾਬ ਦੇ ਰਾਬਿਨਹੁਡ ਦੇ ਤੌਰ ਉੱਤੇ ਪ੍ਰਸਿੱਧ ਵੀਰ ਨਾਇਕ ਦੁੱਲਾ ਭੱਟੀ ਦਾ ਜਨਮ ਮੌਜੂਦਾ ਪਾਕਿਸਤਾਨੀ ਪੰਜਾਬ ਦੇ ਜਿਲੇ ਹਾਫਿਜਾਬਾਦ ਦੇ ਬੱਦਲ ਖੇਤਰ ਦੇ ਪਿੰਡ ਚੁਚਕ ਵਿੱਚ ਸੰਨ 1547 ਵਿੱਚ ਮਾਂ ਬੀਬੀ ਲੱਦੀ ਤੇ ਰਾਜਪੂਤ ਫਰੀਦ ਭੱਟੀ ਦੇ ਘਰ ਵਿੱਚ ਹੋਇਆ। ਹਮਾਯੂੰ ਨੇ ਲਗਾਨ ਨਹੀਂ ਦੇਣ ਦੇ ਜੁਰਮ ’ਚ ਫਰੀਦ ਖਾਨ ਅਤੇ ਉਸਦੇ ਪਿਤਾ ਬਿਜਲੀ ਖਾਨ ਉਰਫ ਸਾਂਦਲ ਭੱਟੀ ਦੇ ਸਿਰ ਧਡ਼ ਨਾਲੋ ਵੱਖ ਕਰ ਉਨ੍ਹਾਂ ਦੀਆਂ ਲਾਸ਼ਾਂ ਲਾਹੌਰ ਸ਼ਾਹੀ ਕਿਲੇ ਦੇ ਪਿਛਲੇ ਦਰਵਾਜੇ ਉੱਤੇ ਲਟਕਾ ਦਿੱਤੀਆਂ ਸਨ। ਦੁੱਲਾ ਭੱਟੀ ਵੱਡਾ ਹੋਇਆ ਤਾਂ ਪਿੰਡ ਦੀ ਇੱਕ ਮਰਾਸਨ ਵਲੋਂ ਉਸਨੂੰ ਉਕਤ ਜਾਣਕਾਰੀ ਮਿਲੀ। ਇਹ ਸਭ ਸੁਣਨ ਦੇ ਬਾਅਦ ਉਸਨੇ ਆਪਣੇ ਨਾਲ ਕੁੱਝ ਲਡ਼ਕਿਆਂ ਨੂੰ ਜੋਡ਼ਕੇ ਇੱਕ ਫੌਜ ਤਿਆਰ ਕੀਤੀ ਤੇ ਮੁਗਲ ਦਰਬਾਰ ਦੇ ਮਨਸਬਦਾਰੋਂ ਤੇ ਸਾਹੂਕਾਰੋਂ ਕੋਲੋਂ ਪੈਸਾ, ਘੋਡ਼ੇ ਤੇ ਹਥਿਆਰ ਲੁੱਟ ਕੇ ਬਾਦਸ਼ਾਹ ਅਕਬਰ ਦੇ ਵਿਰੁੱਧ ਬਗਾਵਤ ਦਾ ਐਲਾਨ ਕਰ ਦਿੱਤਾ। ਉਸੇ ਦੌਰਾਨ ਦੁੱਲਾ ਇੱਕ ਪਰਉਪਕਾਰੀ ਰਾਜੇ ਦੇ ਰੂਪ ਵਿੱਚ ਆਪਣੇ ਖੇਤਰ ਦੀ ਜਨਤਾ ਦੇ ਵਿੱਚ ਲੋਕਾਂ ’ਚ ਹਰਮਨ ਪਿਆਰਾ ਹੋ ਗਿਆ।

PunjabKesari

26 ਮਾਰਚ, 1589 ਨੂੰ ਦੁੱਲਾ ਭੱਟੀ ਨੂੰ ਹੋਈ ਸੀ ਫ਼ਾਂਸੀ

ਬਾਦਸ਼ਾਹ ਅਕਬਰ ਨੇ ਦੁੱਲਾ ਭੱਟੀ ਦੇ ਬਾਗੀਆਨਾ ਸੁਭਾਅ ਦੇ ਕਾਰਨ ਫੌਜ ਦੇ ਕਮਾਂਡਰ ਨਿਜਾਮੂਦੀਨ ਨੂੰ ਹਥਿਆਰਾਂ ਨਾਲ ਲੈਸ 12 ਹਜਾਰ ਸਿਪਾਹੀਆਂ ਦੇ ਨਾਲ ਉਸਨੂੰ ਗਿਰਫਤਾਰ ਕਰਕੇ ਲਾਹੌਰ ਲਿਆਉਣ ਲਈ ਭੇਜਿਆ। ਲਾਹੌਰ ਤੋਂ 27 ਕਿਲੋਮੀਟਰ ਦੂਰ ਪਿੰਡ ਠਿਕਰੀਵਾਲਾ ਦੇ ਕੋਲ ਸ਼ਾਹੀ ਫੌਜ ਤੇ ਦੁੱਲਾ ਭੱਟੀ ਦੀ ਫੌਜ ਵਿੱਚ ਹੋਏ ਲਡ਼ਾਈ ਦੇ ਅੰਤ ਵਿੱਚ ਇੱਕ ਸਾਜਿਸ਼ ਰਚਕੇ ਦੁੱਲਾ ਭੱਟੀ ਨੂੰ ਜਿੰਦਾ ਗਿਰਫਤਾਰ ਕਰ ਲਿਆ ਗਿਆ। ਦੁੱਲਾ ਭੱਟੀ ਨੂੰ 26 ਮਾਰਚ, 1589 ਦੀ ਜੁੰਮੇ ਰਾਤ ਲਾਹੌਰ ਦੇ ਮੁਹੱਲੇ ਨਖਾਸ ਚੈਂਕ ਵਿੱਚ ਫ਼ਾਂਸੀ ਉੱਤੇ ਲਟਕਾ ਦਿੱਤਾ ਗਿਆ। ਭਲੇ ਹੀ ਦੁੱਲਾ ਭੱਟੀ ਤੱਦ ਸ਼ਹੀਦ ਹੋਇਆ ਪਰ ਪੰਜਾਬੀ ਉਸਦੀ ਬਹਾਦਰੀ ਦੀ ਕਥਾ ਨੂੰ ਅੱਜ ਵੀ ‘ਸੁੰਦਰ -ਮੁੰਦਰੀਏ ਹੋ’ ਦੇ ਗੀਤ ਦੇ ਰੂਪ ’ਚ ਹਮੇਸ਼ਾ ਯਾਦ ਰੱਖਣਗੇ ।

ਪਾਕਿਸਤਾਨੀ ਅਵਾਮ ਨੂੰ ਦੱਸਾਂਗਾ ਕੌਣ ਸੀ ਦੁੱਲਿਆ ਭੱਟੀ

ਸੰਪਰਕ ਕਰਨ ’ਤੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਇਮਤੀਆਯ ਰਾਸ਼ਿਦ ਕੁਰੈਸੀ ਨੇ ਫੋਨ ’ਤੇ ਦੱਸਿਆ ਕਿ ਮੈਨੂੰ ਵੀ ਪਤਾ ਨਹੀਂ ਸੀ ਕਿ ਦੁੱਲਾ ਭੱਟੀ ਨੂੰ ਹਿੰਦੁਸਤਾਨੀ ਪੰਜਾਬ ’ਚ ਨਾਇਕ ਦਾ ਦਰਜਾ ਮਿਲਿਆ ਹੋਇਆ ਹੈ। ਜਦੋਂ ਉਨ੍ਹਾਂ ਨੂੰ ਦੁੱਲਾ ਭੱਟੀ ਬਾਰੇ ਪਤਾ ਲੱਗਾ ਤਾਂ ਸਿਰ ਮਾਣ ਨਾਲ ਉੱਚਾ ਹੋ ਗਿਆ ਕਿ ਦੁੱਲਾ ਭੱਟੀ ਇੰਨੇ ਬਹਾਦਰ ਸਨ। ਉਨ੍ਹਾਂ ਕਿਹਾ ਫਾਊਂਡੇਸ਼ਨ ਦੇ ਵੱਲੋਂ ਉਨ੍ਹਾਂ ਦੇ ਸ਼ਹਾਦਤ ਦਿਨ ਉੱਤੇ ਸਮਾਰੋਹ ਦਾ ਪ੍ਰਬੰਧ ਕਰ ਇੱਥੇ ਦੇ ਅਵਾਮ ਨੂੰ ਦੁੱਲਾ ਭੱਟੀ ਦੀ ਬਹਾਦਰੀ ਦੇ ਬਾਰੇ ਦੱਸਾਂਗਾ। ਅਜਿਹੇ ਵਿੱਚ ਸ਼ਹੀਦ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਲਾਹੌਰ ਦੇ ਚੇਅਰਮੈਨ ਇਮਤੀਆਯ ਰਾਸ਼ਿਦ ਕੁਰੈਸ਼ੀ ਨੇ ਮਿਆਣੀ ਸਾਹਿਬ ਪਿੰਡ ਪਹੁੰਚ ਦੁੱਲਾ ਭੱਟੀ ਦੇ ਮਜਾਰ ਉੱਤੇ ਨਾ ਸਿਰਫ ਫੁੱਲ ਚੜ੍ਹਾਏ ਬਲਕਿ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਘੋਸ਼ਣਾ ਕੀਤੀ ਹੈ ਕਿ ਫਾਊਂਡੇਸ਼ਨ ਦੁੱਲਾ ਭੱਟੀ ਦੇ ਸ਼ਹਾਦਤ ਦਿਨ ਉੱਤੇ 26 ਮਾਰਚ ਨੂੰ ਹਰ ਸਾਲ ਸਮਾਰੋਹ ਦਾ ਪ੍ਰਬੰਧ ਕਰੇਗੀ ।


Related News