Punjab: NRI ਭਰਾਵਾਂ ਦੇ ਘਰ ’ਤੇ ਹੋਈ ਫਾਇਰਿੰਗ ਦੇ ਮਾਮਲੇ ''ਚ ਵੱਡਾ ਖ਼ੁਲਾਸਾ, ਪਾਕਿ ਡੌਨ ਸ਼ਹਿਜ਼ਾਦ ਭੱਟੀ ਨਾਲ ਜੁੜੇ ਤਾਰ

Monday, Jun 30, 2025 - 03:28 PM (IST)

Punjab: NRI ਭਰਾਵਾਂ ਦੇ ਘਰ ’ਤੇ ਹੋਈ ਫਾਇਰਿੰਗ ਦੇ ਮਾਮਲੇ ''ਚ ਵੱਡਾ ਖ਼ੁਲਾਸਾ, ਪਾਕਿ ਡੌਨ ਸ਼ਹਿਜ਼ਾਦ ਭੱਟੀ ਨਾਲ ਜੁੜੇ ਤਾਰ

ਜਲੰਧਰ (ਵਰੁਣ)-ਐੱਨ. ਆਰ. ਆਈ. ਭਰਾਵਾਂ ਦੇ ਨਿਊ ਅਮਰ ਨਗਰ ਸਥਿਤ ਘਰ ’ਤੇ ਹੋਈ ਫਾਇਰਿੰਗ ਦੇ ਮਾਮਲੇ ਵਿਚ ਹਮਲਾ ਕਰਵਾਉਣ ਵਾਲੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦਾ ਬਿਆਨ ਵੀ ਸਾਹਮਣੇ ਆ ਗਿਆ ਹੈ। ਸ਼ਹਿਜ਼ਾਦ ਭੱਟੀ ਵਿਦੇਸ਼ ਵਿਚ ਬੈਠੇ ਪੰਜਾਬੀ ਇਨਫਲੂਐਂਸਰ ਇੰਦੀ ਜਾਇਸਵਾਲ ਨਾਲ ਵੀਡੀਓ ਕਾਲਿੰਗ ਦੌਰਾਨ ਇਸ ਮੁੱਦੇ ’ਤੇ ਗੱਲ ਕਰ ਰਿਹਾ ਹੈ, ਜਿਸ ਨੇ ਕਿਹਾ ਕਿ ਇਹ ਹਮਲਾ ਕੋਈ ਫਿਰੌਤੀ ਲਈ ਨਹੀਂ ਸੀ ਪਰ ਹੁਣ ਜੇਕਰ ਉਕਤ ਨੌਜਵਾਨ (ਜਤਿੰਦਰ ਸਿੰਘ) ਨੇ ਫਿਰੌਤੀ ਦਾ ਨਾਂ ਲੈ ਹੀ ਲਿਆ ਹੈ ਤਾਂ ਹੁਣ ਉਹ ਫਿਰੌਤੀ ਲੈ ਕੇ ਵਿਖਾਏਗਾ ਅਤੇ ਇਸ ਲਈ ਭਾਵੇਂ ਉਨ੍ਹਾਂ ਵਿਚੋਂ ਕਿਸੇ ਦੀ ਜਾਨ ਹੀ ਕਿਉਂ ਨਾ ਲੈਣੀ ਪਵੇ।

ਇਹ ਵੀ ਪੜ੍ਹੋ: ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਮੀਂਹ ਨਾਲ ਮੌਸਮ ਹੋਇਆ ਸੁਹਾਵਣਾ, ਜਾਣੋ ਅਗਲੇ ਦਿਨਾਂ ਦਾ ਹਾਲ

ਇਹ ਮਾਮਲਾ ਏਜੰਟੀ ਦਾ ਹੀ ਸਾਹਮਣੇ ਆ ਰਿਹਾ ਹੈ। ਭੱਟੀ ਨੇ ਵੀਡੀਓ ਕਾਲਿੰਗ ਵਿਚ ਏਜੰਟੀ ਦਾ ਨਾਂ ਲਏ ਬਿਨਾਂ ਕਿਹਾ ਕਿ ਜਤਿੰਦਰ ਨੇ ਉਸ ਨੂੰ ਗਾਲ੍ਹ ਕੱਢੀ ਸੀ, ਜਿਸ ਦਾ ਬਦਲਾ ਲੈਣ ਲਈ ਉਸ ਨੇ ਉਸ ਦੇ ਘਰ ’ਤੇ ਗੋਲ਼ੀਆਂ ਚਲਵਾ ਦਿੱਤੀਆਂ। ਭੱਟੀ ਨੇ ਕਿਹਾ ਕਿ ਜੇਕਰ ਜਤਿੰਦਰ ਸਿੰਘ ਹਰ ਆਡੀਓ ਪੁਲਸ ਅਤੇ ਮੀਡੀਆ ਨਾਲ ਸਾਂਝੀ ਕਰ ਰਿਹਾ ਹੈ ਤਾਂ ਫਿਰ ਉਸ ਨੇ ਫਿਰੌਤੀ ਦੀ ਆਡੀਓ ਜਾਂ ਮੈਸੇਜ ਕਿਉਂ ਨਹੀਂ ਵਿਖਾਏ, ਜਿਸ ਵਿਚ ਉਸ ਨੇ ਕੋਈ ਫਿਰੌਤੀ ਮੰਗੀ ਹੋਵੇ।

ਭੱਟੀ ਨੇ ਧਮਕੀ ਦਿੰਦੇ ਕਿਹਾ ਕਿ ਹੁਣ ਉਹ ਫਿਰੌਤੀ ਲੈ ਕੇ ਰਹੇਗਾ ਅਤੇ ਜਿੰਨਾ ਉਸ ਦਾ ਖ਼ਰਚਾ ਆਇਆ ਅਤੇ ਅੱਗੇ ਆਉਣ ਵਾਲਾ ਹੈ, ਉਸ ਤੋਂ ਜ਼ਿਆਦਾ ਰਕਮ ਉਹ ਫਿਰੌਤੀ ਵਜੋਂ ਵਸੂਲੇਗਾ। ਦੂਜੇ ਪਾਸੇ ਕਮਿਸ਼ਨਰੇਟ ਪੁਲਸ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਪਹਿਲੇ ਦਿਨ ਤੋਂ ਹੀ ਫਿਰੌਤੀ ਦਾ ਨਹੀਂ ਸੀ। ਦੂਜੇ ਪਾਸੇ ਡੀ. ਸੀ. ਪੀ. ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਕਈ ਬਿੰਦੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਛੋਟੀ ਉਮਰ 'ਚ ਰੋਪੜ ਦੇ ਤੇਗਬੀਰ ਨੇ ਮਾਰੀਆਂ ਵੱਡੀਆਂ ਮੱਲ੍ਹਾਂ, ਰੂਸ ’ਚ ਹਾਸਲ ਕੀਤਾ ਇਹ ਵੱਡਾ ਮੁਕਾਮ

ਦੱਸਣਯੋਗ ਹੈ ਕਿ ਸੋਮਵਾਰ ਦੇਰ ਰਾਤ ਨਿਊ ਅਮਰ ਨਗਰ ਵਿਚ ਮੋਟਰਸਾਈਕਲ ਸਵਾਰ 2 ਸ਼ੂਟਰਾਂ ਨੇ ਪੁਰਤਗਾਲ ਵਿਚ ਰਹਿੰਦੇ ਤਿੰਨ ਭਰਾਵਾਂ ਦੇ ਘਰ ’ਤੇ ਫਾਇਰਿੰਗ ਕਰ ਦਿੱਤੀ ਸੀ। ਪੁਲਸ ਜਦੋਂ ਮੌਕੇ ’ਤੇ ਪਹੁੰਚੀ ਤਾਂ ਫੋਨ ’ਤੇ ਗੱਲਬਾਤ ਦੌਰਾਨ ਜਤਿੰਦਰ ਸਿੰਘ ਨਾਂ ਦੇ ਨੌਜਵਾਨ ਨੇ ਕਿਹਾ ਕਿ ਇਹ ਹਮਲਾ ਫਿਰੌਤੀ ਲਈ ਕੀਤਾ ਗਿਆ ਸੀ। ਇਸ ਦੇ ਪਿੱਛੇ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਦਾ ਨਾਂ ਦੱਸਿਆ ਜਾ ਰਿਹਾ ਸੀ। ਜਤਿੰਦਰ ਸਿੰਘ ਨੇ ਪੁਲਸ ਨੂੰ ਕਈ ਆਡੀਓ ਵੀ ਭੇਜੇ ਸਨ, ਜਿਨ੍ਹਾਂ ਵਿਚ ਸ਼ਹਿਜ਼ਾਦ ਭੱਟੀ ਨਾਲ ਗਾਲੀ-ਗਲੋਚ ਤਾਂ ਹੋ ਰਹੀ ਸੀ ਪਰ ਫਿਰੌਤੀ ਦੀ ਡਿਮਾਂਡ ਵਰਗੀ ਕੋਈ ਗੱਲ ਸਾਹਮਣੇ ਨਹੀਂ ਆਈ ਸੀ। ਥਾਣਾ ਨੰ. 1 ਵਿਚ ਸ਼ਹਿਜ਼ਾਦ ਭੱਟੀ ਅਤੇ ਦੋ ਅਣਪਛਾਤੇ ਸ਼ੂਟਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਸ਼ਰਾਬ ਪੀਣ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਸਰਕਾਰ ਨੇ ਐਕਸਾਈਜ਼ ਡਿਊਟੀ ਤਾਂ ਵਧਾਈ ਪਰ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News