ਜਲੰਧਰ ''ਚ  NRI ਦੇ ਘਰ ਗੋਲ਼ੀਆਂ ਚਲਾਉਣ ਦੇ ਮਾਮਲੇ ''ਚ ਵੱਡਾ ਖ਼ੁਲਾਸਾ, ਪਾਕਿ ਡੌਨ ਸ਼ਹਿਜ਼ਾਦ ਭੱਟੀ ''ਤੇ ਕੇਸ ਦਰਜ

Wednesday, Jun 25, 2025 - 05:15 PM (IST)

ਜਲੰਧਰ ''ਚ  NRI ਦੇ ਘਰ ਗੋਲ਼ੀਆਂ ਚਲਾਉਣ ਦੇ ਮਾਮਲੇ ''ਚ ਵੱਡਾ ਖ਼ੁਲਾਸਾ, ਪਾਕਿ ਡੌਨ ਸ਼ਹਿਜ਼ਾਦ ਭੱਟੀ ''ਤੇ ਕੇਸ ਦਰਜ

ਜਲੰਧਰ (ਵਰੁਣ)–ਨਿਊ ਅਮਰ ਨਗਰ ਵਿਚ ਐੱਨ. ਆਈ. ਆਰ. ਭਰਾਵਾਂ ਦੇ ਘਰ ’ਤੇ ਅੰਨ੍ਹੇਵਾਹ ਫਾਇਰਿੰਗ ਕਰਨ ਦੇ ਮਾਮਲੇ ਵਿਚ ਥਾਣਾ ਨੰਬਰ 1 ਵਿਚ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਸਮੇਤ ਦੋਵਾਂ ਸ਼ੂਟਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਇਸ ਮਾਮਲੇ ਨੂੰ ਟ੍ਰੇਸ ਕਰਨ ਲਈ ਕਈ ਸਪੈਸ਼ਲ ਟੀਮਾਂ ਬਣਾਈਆਂ ਹਨ। ਏ. ਜੀ. ਟੀ. ਐੱਫ਼. (ਐਂਟੀ ਗੈਂਗਸਟਰ ਟਾਸਕ ਫੋਰਸ) ਦੀ ਟੀਮ ਨੂੰ ਵੀ ਇਸ ਕੇਸ ਦੀ ਇਨਵੈਸਟੀਗੇਸ਼ਨ ਦਾ ਹਿੱਸਾ ਬਣਾਇਆ ਗਿਆ ਹੈ। ਪੁਲਸ ਨੇ ਜਲੰਧਰ ਸਮੇਤ ਕਈ ਸ਼ਹਿਰਾਂ ਵਿਚ ਕੁਝ ਸ਼ੱਕੀਆਂ ਦੀ ਭਾਲ ਵਿਚ ਰੇਡ ਕੀਤੀ। ਹੁਣ ਤਕ ਪੁਲਸ 100 ਤੋਂ ਵੱਧ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰ ਚੁੱਕੀ ਹੈ। ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਾ ਕਿ ਮੁਲਜ਼ਮ ਗੋਲ਼ੀਆਂ ਚਲਾਉਣ ਤੋਂ ਪਹਿਲਾਂ ਨੰਦਨਪੁਰ ਵੱਲੋਂ ਆਏ ਸਨ ਅਤੇ ਗੋਲ਼ੀਆਂ ਚਲਾਉਣ ਦੇ ਬਾਅਦ ਵੀ ਉਹ ਨੰਦਨਪੁਰ ਵੱਲ ਹੀ ਗਏ।

ਇਹ ਵੀ ਪੜ੍ਹੋ: ਪੰਜਾਬ 'ਚ ਰੂਹ ਕੰਬਾਊ ਹਾਦਸਾ! ਆਟੋ ਤੇ ਕਾਰ ਦੀ ਭਿਆਨਕ ਟੱਕਰ, 3 ਲੋਕਾਂ ਦੀ ਮੌਤ

ਮੁਲਜ਼ਮ ਇੰਨੇ ਚਲਾਕ ਸਨ ਕਿ ਵਧੇਰੇ ਰੂਟ ਉਨ੍ਹਾਂ ਗਲੀਆਂ ਨੂੰ ਚੁਣਿਆ, ਹਾਲਾਂਕਿ ਪੁਲਸ ਨੇ ਜਿੰਨੇ ਵੀ ਕੈਮਰ ਚੈੱਕ ਕੀਤੇ ਹਨ, ਉਨ੍ਹਾਂ ਵਿਚ ਸ਼ੂਟਰਾਂ ਨੇ ਆਪਣਾ ਨਕਾਬ ਨਹੀਂ ਉਤਾਰਿਆ। ਦੋਵਾਂ ਮੁਲਜ਼ਮਾਂ ਨੇ ਗਰਮ ਹੁੱਡੀਆਂ ਪਹਿਨੀਆਂ ਹੋਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ੂਟਰਾਂ ਦਾ ਮੋਟਰਸਾਈਕਲ ਪੈਸ਼ਨ ਸੀ ਪਰ ਹਨੇਰਾ ਹੋਣ ਕਾਰਨ ਇਹ ਸਾਫ ਨਹੀਂ ਹੋ ਸਕਿਆ।

ਦੂਜੇ ਪਾਸੇ ਡੀ. ਸੀ. ਪੀ. (ਇਨਵੈਸਟੀਗੇਸ਼ਨ) ਮਨਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਫਿਲਹਾਲ ਕਈ ਬਿੰਦੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ। ਜਲਦ ਮਾਮਲੇ ਨੂੰ ਟ੍ਰੇਸ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਸੋਮਵਾਰ ਨੂੰ ਨਿਊ ਅਮਰ ਨਗਰ ਵਿਚ ਰਹਿਣ ਵਾਲੇ ਰੈਸਟੋਰੈਂਟ ਮਾਲਕ ਜਤਿੰਦਰ ਸਿੰਘ ਦੇ ਘਰ ’ਤੇ ਮੋਟਰਸਾਈਕਲ ਸਵਾਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ। ਉਸ ਸਮੇਂ ਜਤਿੰਦਰ ਸਿੰਘ ਦੇ ਬਜ਼ੁਰਗ ਮਾਤਾ-ਪਿਤਾ ਅਤੇ ਦਾਦੀ ਘਰ ਵਿਚ ਮੌਜੂਦ ਸਨ। ਜਲਦੀ ਵਿਚ ਕਮਿਸ਼ਨਰੇਟ ਪੁਲਸ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪਤਾ ਲੱਗਾ ਕਿ ਗੋਲੀਆਂ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਨੇ ਚਲਵਾਈਆਂ ਸਨ। ਗੋਲ਼ੀਆਂ ਚਲਵਾਉਣ ਤੋਂ ਪਹਿਲਾਂ ਭੱਟੀ ਨੇ ਜਤਿੰਦਰ ਸਿੰਘ ਦੀ ਮਾਂ ਨੂੰ ਫੋਨ ਕੀਤਾ ਸੀ, ਜਦਕਿ ਭੱਟੀ ਨੇ ਜਤਿੰਦਰ ਨੂੰ ਵੀ ਫੋਨ ਕਰਕੇ ਉਸ ਦੇ ਪਿਤਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਦੌਰਾਨ ਦੋਵਾਂ ਵਿਚਕਾਰ ਬਹਿਸ ਹੋਈ, ਜਿਸ ਤੋਂ ਬਾਅਦ ਘਰ ’ਤੇ ਫਾਇਰਿੰਗ ਹੋ ਗਈ। ਇੰਨਾ ਹੀ ਨਹੀਂ, ਸ਼ੂਟਰਾਂ ਨੇ ਗੋਲੀਆਂ ਚਲਾਉਣ ਦੀ ਵੀਡੀਓ ਵੀ ਬਣਾਈ, ਜੋ ਭੱਟੀ ਤੱਕ ਪਹੁੰਚੀ ਅਤੇ ਫਿਰ ਭੱਟੀ ਨੇ ਉਸੇ ਵੀਡੀਓ ਨੂੰ ਵ੍ਹਟਸਐਪ ਕਰ ਕੇ ਜਤਿੰਦਰ ਸਿੰਘ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਸੀ।

ਇਹ ਵੀ ਪੜ੍ਹੋ: ਪੰਜਾਬ 'ਚ 23 ਅਗਸਤ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ, ਸਖ਼ਤ ਹੁਕਮ ਹੋ ਗਏ ਜਾਰੀ

ਏਜੰਟੀ ਦੇ ਕੰਮ ਨੂੰ ਲੈ ਕੇ ਵੀ ਜਾਂਚ ਕਰ ਰਹੀ ਪੁਲਸ
'ਜਗ ਬਾਣੀ' ਨੇ ਇਸ ਫਾਇਰਿੰਗ ਪਿੱਛੇ ਏਜੰਟੀ ਦਾ ਕੰਮ ਹੋਣ ਦਾ ਸ਼ੱਕ ਪ੍ਰਗਟਾਇਆ ਸੀ, ਜਿਸ ’ਤੇ ਜਲੰਧਰ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਇਸ ਕੰਮ ਵਿਚ ਜਲੰਧਰ ਦੇ ਇਕ ਨੌਜਵਾਨ ਦਾ ਨਾਂ ਸਾਹਮਣੇ ਆ ਰਿਹਾ ਹੈ, ਜੋ ਇਸ ਸਮੇਂ ਵਿਦੇਸ਼ ਵਿਚ ਹੈ। ਹਾਲਾਂਕਿ, ਪੁਲਸ ਇਸ ਦੀ ਵੀ ਜਾਂਚ ਕਰ ਰਹੀ ਹੈ। ਪੁਲਸ ਜਾਂਚ ਉਨ੍ਹਾਂ ਲੋਕਾਂ ਤੱਕ ਜਾ ਸਕਦੀ ਹੈ, ਜੋ ਜਤਿੰਦਰ ਸਿੰਘ ਰਾਹੀਂ ਵਿਦੇਸ਼ ਤਾਂ ਗਏ ਪਰ ਜਿਸ ਦੇਸ਼ ਵਿਚ ਉਨ੍ਹਾਂ ਜਾਣਾ ਸੀ, ਉਸ ਦੀ ਬਜਾਏ ਉਨ੍ਹਾਂ ਨੂੰ ਇਕ ਛੋਟੇ ਦੇਸ਼ ਵਿਚ ਭੇਜ ਦਿੱਤਾ ਗਿਆ ਅਤੇ ਨੌਜਵਾਨ ਉੱਥੋਂ ਡਿਪੋਰਟ ਹੋ ਕੇ ਵਾਪਸ ਮੁੜ ਆਏ। ਹਾਲਾਂਕਿ, ਇਸ ਤੋਂ ਇਲਾਵਾ ਵੀ ਕਈ ਅਜਿਹੇ ਇਨਪੁੱਟ ਹਨ, ਜਿਨ੍ਹਾਂ ’ਤੇ ਪੁਲਸ ਕੰਮ ਕਰ ਰਹੀ ਹੈ।

ਇੰਸਟਾਗ੍ਰਾਮ ’ਤੇ ਗੋਲੀ ਕਾਂਡ ਦੀਆਂ ਖਬਰਾਂ ਪਾ ਕੇ ਵਾਹ-ਵਾਹੀ ਲੁੱਟ ਰਿਹੈ ਭੱਟੀ
ਗੋਲ਼ੀਆਂ ਚਲਵਾ ਕੇ ਸ਼ਹਿਜ਼ਾਦ ਭੱਟੀ ਨੇ ਆਪਣੇ ਇੰਸਟਾਗ੍ਰਾਮ ਪੇਜ ’ਤੇ ਕਈ ਵੀਡੀਓ ਅਪਲੋਡ ਕੀਤੀਆਂ। ਵੀਡੀਓਜ਼ ਵਿਚ ਕੁਝ ਤਾਂ ਭੱਟੀ ਦੇ ਸ਼ੂਟਰਾਂ ਵੱਲੋਂ ਗੋਲ਼ੀਆਂ ਚਲਾਉਣ ਦੀਆਂ ਵੀਡੀਓ ਹਨ ਅਤੇ ਕੁਝ ਖ਼ਬਰਾਂ ਦੀਆਂ ਵੀਡੀਓਜ਼ ਹਨ। ਗੋਲ਼ੀਆਂ ਚਲਾਉਣ ਤੋਂ ਪਹਿਲਾਂ ਭੱਟੀ ਅਤੇ ਜਤਿੰਦਰ ਵਿਚਕਾਰ ਹੋਏ ਗਾਲੀ-ਗਲੋਚ ਦੀ ਵੀਡੀਓ ਵੀ ਭੱਟੀ ਨੇ ਸਾਂਝੀ ਕੀਤੀ ਹੈ ਅਤੇ ਫਿਰ ਹਮਲਾ ਕਰਵਾ ਕੇ ਉਹ ਵਾਹ-ਵਾਹੀ ਲੁੱਟ ਰਿਹਾ ਹੈ। ਇਸ ਤੋਂ ਪਹਿਲਾਂ ਵੀ ਭੱਟੀ ਨੇ ਪਿੰਡ ਰਾਏਪੁਰ-ਰਸੂਲਪੁਰ ਵਿਚ ਯੂ-ਟਿਊਬਰ ਦੇ ਘਰ ’ਤੇ ਹੈਂਡ ਗ੍ਰੇਨੇਡ ਨਾਲ ਹਮਲਾ ਕਰਵਾ ਕੇ ਵੀਡੀਓ ਅਪਲੋਡ ਕਰਕੇ ਜ਼ਿੰਮੇਵਾਰੀ ਲਈ ਸੀ। ਇਸ ਤੋਂ ਪਹਿਲਾਂ ਵੀ ਭੱਟੀ ਨੇ ਯੂ-ਟਿਊਬਰ ਨੂੰ ਧਮਕਾਇਆ ਸੀ।

ਇਹ ਵੀ ਪੜ੍ਹੋ: ਪੰਜਾਬ 'ਚ 'ਆਪ' ਵੱਲੋਂ ਹਲਕਾ ਇੰਚਾਰਜਾਂ ਦੀ ਨਿਯੁਕਤੀ, ਹਰਜੀ ਮਾਨ ਸਣੇ ਇਨ੍ਹਾਂ 5 ਆਗੂਆਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News