ਖ਼ਤਰਨਾਕ ਸਾਬਿਤ ਹੋ ਸਕਦੀ ਹੈ ਲਾਕਡਾਊਨ 'ਚ ਦਿੱਤੀ ਛੋਟ (ਵੀਡੀਓ)
Wednesday, May 20, 2020 - 03:01 PM (IST)
ਜਲੰਧਰ (ਬਿਊਰੋ) - ਦੇਸ਼ ’ਚ ਕੋਰੋਨਾ ਪੀੜਤਾਂ ਦੀ ਗਿਣਤੀ ਇਕ ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਇਸ ਵਾਇਰਸ ਦੇ ਕਾਰਨ 3 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 39 ਹਜ਼ਾਰ ਤੋਂ ਵਧੇਰੇ ਲੋਕ ਇਸ ਵਾਇਰਸ ਤੋਂ ਉੱਭਰ ਚੁੱਕੇ ਹਨ। ਇਸ ਦੇ ਚੱਲਦਿਆਂ ਕੇਂਦਰ ਸਰਕਾਰ ਨੇ 31 ਮਈ ਤੱਕ ਲਾਕਡਾਊਨ ਨੂੰ ਹੋਰ ਵਧਾਉਣ ਦੇ ਨਾਲ-ਨਾਲ ਕੁਝ ਛੋਟ ਦੇ ਦਿੱਤੀ ਹੈ। ਕੋਰੋਨਾ ਨੂੰ ਲੈ ਕੇ ਪੰਜਾਬ ਭਰ ਵਿਚ ਲਗਾਏ ਗਏ ਕਰਫਿਊ ਨੂੰ ਸ਼ਹਿਰਾਂ ਵਿਚ ਖਤਮ ਕਰਨ ਦੇ ਬਾਅਦ ਸ਼ਹਿਰਾਂ ਵਿਚ ਮੁੜ ਰੋਣਕ ਪੱਟੜੀ ’ਤੇ ਆਉਣੀ ਸ਼ੁਰੂ ਹੋ ਗਈ ਹੈ। ਲੋਕਾਂ ਨੇ ਨਵੀਂ ਸ਼ੁਰੂਆਤ ਕਰਦੇ ਹੋਏ ਕੋਰੋਨਾ ਦੇ ਗੰਮ ਨੂੰ ਭੁਲਾਉਂਦੇ ਹੋਏ ਆਪਣਾ ਕੰਮ ਸ਼ੁਰੂ ਕਰ ਦਿੱਤਾ। ਦੁਕਾਨਦਾਰਾਂ ਨੇ ਆਪਣੇ ਨਿਰਧਾਰਿਤ ਸਮੇਂ ਅਨੁਸਾਰ ਸਵੇਰੇ ਦੁਕਾਨਾਂ ਖੋਲ੍ਹ ਲਈਆਂ ਅਤੇ ਬਾਜ਼ਾਰਾਂ ਵਿਚ ਖਰੀਦਦਾਰੀ ਨੂੰ ਲੈ ਕੇ ਲੋਕਾਂ ਵਿਚ ਉਤਸ਼ਾਹ ਨਜ਼ਰ ਆਇਆ।
ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਭਾਰਤੀ ਗੌਲਫ ਦੀ ਰੂਹ-ਏ-ਰਵਾਂ ‘ਜੀਵ ਮਿਲਖਾ ਸਿੰਘ’
ਪੜ੍ਹੋ ਇਹ ਵੀ ਖਬਰ - ਕੀ ਤਾਲਾਬੰਦੀ ਤੋਂ ਅੱਕੇ ਕਿਸਾਨ ਛੱਡ ਦੇਣਗੇ ਡੇਅਰੀ ਫਾਰਮਿੰਗ ਦਾ ਧੰਦਾ (ਵੀਡੀਓ)
ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਲਾਗੂ ਹੋਏ ਲਾਕਡਾਊਨ/ਕਰਫਿਊ ਕਾਰਨ ਬਹੁਤ ਦਿਨਾਂ ਤੋਂ ਬੰਦ ਪਏ ਬਾਜ਼ਾਰ ਅਤੇ ਦੁਕਾਨਾਂ ਖੁੱਲ੍ਹੀਆਂ ਤਾਂ ਹਰ ਪਾਸੇ ਰੌਣਕ ਲੱਗ ਗਈ। ਪਿਛਲੇ ਕਾਫੀ ਦਿਨਾਂ ਤੋਂ ਘਰਾਂ ਅੰਦਰ ਡੱਕੇ ਲੋਕ ਵੀ ਜ਼ਰੂਰੀ ਸਮਾਨ ਲੈਣ ਲਈ ਸੜਕਾਂ ਅਤੇ ਬਾਜ਼ਾਰਾਂ 'ਚ ਘੁੰਮਦੇ ਹੋਏ ਦਿਖਾਈ ਦਿੱਤੇ। ਇਸ ਤੋਂ ਇਲਾਵਾ ਅੱਜ ਤੋਂ ਦਿੱਲੀ ਵਿੱਚ ਟਰਾਂਸਪੋਰਟ ਸਮੇਤ ਕਈ ਹੋਰ ਛੋਟ ਦਿੱਤੀਆਂ ਗਈਆਂ ਹਨ। ਅੱਜ ਤੋਂ ਦਿੱਲੀ 'ਚ ਖਾਨ ਮਾਰਕੀਟ 'ਚ ਦੁਕਾਨਾਂ ਵੀ ਖੁੱਲ੍ਹਣਗੀਆਂ। ਦਿੱਲੀ ਸਰਕਾਰ ਦੇ ਇਸ ਫੈਸਲੇ 'ਤੇ ਸੰਸਦ ਮੈਂਬਰ ਗੌਤਮ ਗੰਭੀਰ ਅਤੇ ਵਿਜੇ ਗੋਇਲ ਨੇ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ।
ਪੜ੍ਹੋ ਇਹ ਵੀ ਖਬਰ - ਲਾਕਡਾਊਨ ਇੰਟਰ-ਸਟੇਟ ਮੈਰਿਜ: ਫਰੀਦਕੋਟ ਦਾ ਮੁੰਡਾ ਰਾਜਸਥਾਨ ਤੋਂ ਵਿਆਹ ਕੇ ਲਿਆਇਆ ਲਾੜੀ
ਪੜ੍ਹੋ ਇਹ ਵੀ ਖਬਰ - ਕੋਰੋਨਾ ਦੇ ਦੌਰ ਵਿੱਚ ਕੈਲੀਫੋਰਨੀਆ ਵਿਖੇ ਆਮ ਆਦਮੀ ਦੇ 'ਸੇਵਾ ਕਾਰਜ'
ਗੰਭੀਰ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਦਾ ਇਹ ਫੈਸਲਾ ਦਿੱਲੀ ਲਈ ਡੈੱਥ ਵਾਰੰਟ ਸਾਬਤ ਹੋ ਸਕਦਾ ਹੈ। ਗੰਭੀਰ ਨੇ ਟਵੀਟ ਕੀਤਾ ਕਿ ਲਗਭਗ ਪੂਰੀ ਦਿੱਲੀ ਨੂੰ ਇਕਦਮ ਖੋਲ੍ਹ ਦੇਣਾ ਦਿੱਲੀ ਵਾਲਿਆਂ ਲਈ ਡੈੱਥ ਵਾਰੰਟ ਸਾਬਤ ਹੋ ਸਕਦਾ ਹੈ। ਇਸ ਸਬੰਧੀ ਹੋਣ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...
ਪੜ੍ਹੋ ਇਹ ਵੀ ਖਬਰ - ਸਿਰ ਦਰਦ ਤੋਂ ਪਰੇਸ਼ਾਨ ‘ਦਾਲਚੀਨੀ’ ਦੀ ਕਰਨ ਵਰਤੋਂ, ਮੁਹਾਸਿਆਂ ਤੋਂ ਵੀ ਮਿਲੇਗਾ ਛੁਟਕਾਰਾ