ਲਾਕਡਾਊਨ ਕਿਉਂ ਹੈ ਜ਼ਰੂਰੀ (ਵੀਡੀਓ)

Wednesday, Apr 01, 2020 - 06:06 PM (IST)

ਜਲੰਧਰ (ਅਮਰੀਕ ਟੂਰਨਾ): ਮਨੁੱਖੀ ਜ਼ਿੰਦਗੀ ਅੰਦਰ ਪਹਿਲੀ ਵਾਰ ਕੋਰੋਨਾ ਵਾਇਰਸ ਜਿਹੀ ਆਫ਼ਤ ਆਈ ਹੈ ਜਿਸਨੇ ਇਕੱਲੇ ਸਾਡੇ ਦੇਸ਼ ਨੂੰ ਹੀ ਨਹੀਂ ਸਗੋਂ ਸਾਰੇ ਸੰਸਾਰ ਨੂੰ ਹੀ ਲਾਕ ਡਾਊਨ ਕਰ ਦਿੱਤਾ ਹੈ। ਇਤਿਹਾਸ ਅੰਦਰ ਸੰਸਾਰਿਕ ਪੱਧਰ 'ਤੇ ਇਹ ਪਹਿਲੀ ਮਹਾਂਮਾਰੀ ਮੰਨੀ ਜਾ ਰਿਹੀ ਹੈ ਜੋ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕਰ ਰਹੀ ਹੈ। ਇਸ ਵਾਇਰਸ ਦਾ ਹਾਲੇ ਤੱਕ ਕੋਈ ਹੱਲ ਨਹੀਂ ਮਿਲਿਆ। ਲਾਕਡਾਊਨ ਇਸ ਲਈ ਜ਼ਰੂਰੀ ਹੈ ਕਿਉਂਕਿ ਇਸ ਬੀਮਾਰੀ ਦਾ ਅਜੇ ਤੱਕ ਕੋਈ ਹੱਲ ਨਹੀਂ ਮਿਲਿਆ ਹੈ। ਇਸ ਬੀਮਾਰੀ ਦਾ ਸਿਰਫ ਇਕੋ-ਇਕ ਹੱਲ ਹੈ ਲਾਕਡਾਊਨ। ਲੋਕ ਸਿਰਫ ਘਰਾਂ ਦੇ ਅੰਦਰ ਰਹਿਣ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ 'ਚ ਇਸਦਾ ਇਲਾਜ ਲੱਭਿਆ ਜਾਵੇ ਪਰ ਫਿਲਹਾਲ ਇਹੋ ਹੱਲ ਹੈ ਕਿ ਲਾਕ ਡਾਊਨ ਕਰਕੇ ਇਸਦੀ ਚੇਨ ਨੂੰ ਤੋੜਿਆ ਜਾਵੇ। ਸਮੂਹ ਵਿਸ਼ਵ ਵਾਸੀ ਇਸ ਦਾ ਸਹਿਯੋਗ ਦੇਣ ਤਾਂ ਜੋ ਕੋਰੋਨਾ ਨੂੰ ਹਰਾਇਆ ਜਾ ਸਕੇ।

ਇਹ ਵੀ ਪੜ੍ਹੋ:ਕੋਰੋਨਾ ਸੰਕਟ 'ਚ ਡਾ. ਧਰਮਵੀਰ ਗਾਂਧੀ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ (ਵੀਡੀਓ)

ਜਾਣਕਾਰੀ ਮੁਤਾਬਕ ਇਸ ਵੀਡੀਓ 'ਚ ਇਹ ਕਿਹਾ ਜਾ ਰਿਹਾ ਹੈ ਕਿ ਆਪਣੀ ਸੁਰੱਖਿਆ ਆਪ ਕਰੋ। ਘਰਾਂ 'ਚ ਰਹੋ। ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਇਹ ਵਾਇਰਸ ਦੁਨੀਆ ਦੇ 198 ਦੇਸ਼ਾਂ 'ਚ ਆਪਣਾ ਪ੍ਰਕੋਪ ਦਿਖਾ ਰਿਹਾ ਹੈ ਅਤੇ ਬਹੁਤ ਸਾਰੇ ਦੇਸ਼ ਇਸ ਦਾ ਇਲਾਜ ਲੱਭ ਰਹੇ ਹਨ ਪਰ ਫਿਲਹਾਲ ਕੋਈ ਇਲਾਜ ਨਹੀਂ।ਅਤੇ ਸਭ ਤੋਂ ਵੱਡੀ ਗਿਣਤੀ 'ਚ ਇਸ ਬਿਮਾਰੀ ਦੇ ਮਰੀਜ਼ ਅਮਰੀਕਾ 'ਚ ਪਾਏ ਜਾ ਰਹੇ ਹਨ ਅਤੇ ਇਟਲੀ 'ਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਕਿਹਾ ਜਾਂਦਾ ਹੈ ਕਿ ਆਦਮੀ ਜਾਤ ਦਾ ਵਜੂਤ ਤਾਂ ਹੀ ਰਹਿਣਾ ਹੈ ਜੇ ਅਸੀਂ ਘਰਾਂ 'ਚ ਟਿਕ ਕੇ ਬੈਠਾਂਗੇ। ਫਿਲਹਾਲ ਕੋਰੋਨਾ ਦਾ ਇਹ ਹੀ ਇਲਾਜ ਹੈ। ਇਸ ਵੀਡੀਓ 'ਚ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਜੇਕਰ ਇਹ 21 ਦਿਨ ਨਾ ਸੰਭਲੇ ਤਾਂ ਕਈ ਪਰਿਵਾਰ ਹਮੇਸ਼ਾਂ-ਹਮੇਸ਼ਾਂ ਲਈ ਤਬਾਹ ਹੋ ਜਾਣਗੇ। ਜੇਕਰ ਸਾਡੇ ਦੇਸ਼ 'ਚ ਕਰਫਿਊ ਲੱਗੇ ਤਾਂ ਸਿਰਫ ਇਸ ਲਈ ਕਿ ਇਹ ਬੀਮਾਰੀ ਨਾ ਫੈਲੇ ਤੇ ਇਸ ਬੀਮਾਰੀ ਨੂੰ ਇੱਥੇ ਹੀ ਠੱਲ੍ਹ ਪਾਈ ਜਾਵੇ।

ਇਹ ਵੀ ਪੜ੍ਹੋ:ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੇਅਰ ਕੀਤੀ ਵੀਡੀਓ, ਦੇਖ ਤੁਸੀਂ ਵੀ ਕਰੋਗੇ ਸਿਫਤਾਂ

ਦੱਸਣਯੋਗ ਹੈ ਕਿ ਹੁਣ ਤੱਕ ਪੰਜਾਬ 'ਚ ਕੋਰੋਨਾ ਵਾਇਰਸ ਦੇ 46 ਕੇਸ ਪਾਜ਼ੇਟਿਵ ਸਾਹਮਣੇ ਆ ਚੁੱਕੇ ਹਨ, ਜਦਕਿ ਕੋਰੋਨਾ ਵਾਇਰਸ ਕਾਰਨ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚੋਂ ਪਾਜ਼ੇਟਿਵ ਮਰੀਜ਼ ਜ਼ਿਆਦਾਤਰ ਉਹੀ ਹਨ, ਜਿਹੜੇ ਨਵਾਂ ਸ਼ਹਿਰ ਦੇ ਮ੍ਰਿਤਕ ਬਲਦੇਵ ਸਿੰਘ ਦੇ ਸੰਪਰਕ 'ਚ ਆਏ ਸਨ। ਇਸ ਤੋਂ ਇਲਾਵਾ ਦੁਨੀਆ ਭਰ 'ਚ ਕੋਰੋਨਾ ਵਾਇਰਸ ਨਾਲ ਲਗਭਗ 16000 ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਭਾਰਤ 'ਚ ਹੁਣ ਤੱਕ 10 ਮੌਤਾਂ ਕੋਰੋਨਾ ਵਾਇਰਸ ਕਾਰਨ ਹੋ ਚੁੱਕੀਆਂ ਹਨ। ਪੰਜਾਬ 'ਚ ਕੋਰੋਨਾ ਦਾ ਪ੍ਰਭਾਵ ਵਧਣ ਤੋਂ ਰੋਕਣ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ : ਕਰਫਿਊ ਦਰਮਿਆਨ ਜਲੰਧਰ 'ਚ ਲਗਾਈ ਗਈ ਸੀ. ਆਰ. ਪੀ. ਐੱਫ.


author

Shyna

Content Editor

Related News