ਸਥਾਨਕ ਰੇਲਵੇ ਪੁਲਸ ਦੇ ਸੀ. ਆਈ. ਏ. ਵਿੰਗ ਨੇ ਗਾਂਜੇ ਸਮੇਤ ਦੋਸ਼ੀ ਕੀਤਾ ਕਾਬੂ

Monday, Sep 04, 2017 - 04:15 AM (IST)

ਲੁਧਿਆਣਾ,  (ਵਿਪਨ)-  ਥਾਣਾ ਸਥਾਨਕ ਰੇਲਵੇ ਪੁਲਸ ਦੇ ਸੀ. ਆਈ. ਏ. ਵਿੰਗ ਵੱਲੋਂ ਇਕ ਦੋਸ਼ੀ ਨੂੰ ਗਾਂਜੇ ਸਣੇ ਕਾਬੂ ਕੀਤਾ ਗਿਆ ਹੈ।  ਜਾਣਕਾਰੀ ਦਿੰਦਿਆਂ ਜੀ. ਆਰ. ਪੀ., ਸੀ. ਆਈ. ਏ. ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਪਲਵਿੰਦਰ ਨੇ ਦੱਸਿਆ ਕਿ ਉਹ ਐੱਸ. ਆਈ. ਬੀਰਬਲ ਤੇ ਹੋਰ ਪੁਲਸ ਕਰਮਚਾਰੀਆਂ ਨਾਲ ਰੇਲਵੇ ਸਟੇਸ਼ਨ 'ਤੇ ਚੈਕਿੰਗ ਕਰ ਰਹੇ ਸਨ ਕਿ ਪਲੇਟਫਾਰਮ ਨੰ. 2, 3 'ਤੇ ਇਕ ਵਿਅਕਤੀ ਨੇ ਪੁਲਸ ਚੈਕਿੰਗ ਕਰਦੇ ਦੇਖ ਉਥੋਂ ਖਿਸਕਣ ਦੀ ਕੋਸ਼ਿਸ਼ ਕੀਤੀ, ਸ਼ੱਕ ਪੈਣ 'ਤੇ ਜਦ ਤਲਾਸ਼ੀ  ਦੌਰਾਨ ਉਸ ਦੇ ਬੈਗ ਨੂੰ ਅਧਿਕਾਰੀਆਂ ਦੇ ਸਾਹਮਣੇ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਉਸ 'ਚੋਂ 6 ਕਿਲੋ ਗਾਂਜਾ ਬਰਾਮਦ ਹੋਇਆ, ਜਿਸ ਦੇ ਬਾਅਦ ਉਸ ਨੂੰ ਗ੍ਰਿਫਤਾਰ ਕਰ ਕੇ ਥਾਣੇ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਪਛਾਣ ਜ਼ਿਲਾ ਸਮਸਤੀਪੁਰ (ਬਿਹਾਰ) ਦੇ ਇਕ ਪਿੰਡ ਦੇ ਰਹਿਣ ਵਾਲੇ ਅਨਿਲ ਸਾਹਨੀ ਦੇ ਰੂਪ ਵਿਚ ਹੋਈ ਹੈ, ਜਿਸ 'ਤੇ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 20/61/85 'ਚ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


Related News