ਪਿੰਡ ਬੁੱਟਰ ਕਲਾਂ ਵਿਖੇ ਸਾਬਕਾ ਫੌਜੀਆਂ ਦੀਆਂ ਦੁੱਖ-ਤਕਲੀਫਾਂ ਸੁਣੀਆਂ

Wednesday, Aug 09, 2017 - 08:01 AM (IST)

ਪਿੰਡ ਬੁੱਟਰ ਕਲਾਂ ਵਿਖੇ ਸਾਬਕਾ ਫੌਜੀਆਂ ਦੀਆਂ ਦੁੱਖ-ਤਕਲੀਫਾਂ ਸੁਣੀਆਂ

ਬੱਧਨੀ ਕਲਾਂ  (ਬੱਬੀ) - ਸਾਬਕਾ ਫੌਜੀਆਂ ਦੀਆਂ ਦੁੱਖ-ਤਕਲੀਫਾਂ ਸੁਣਨ ਅਤੇ ਹੋਰ ਸਮੱਸਿਆਵਾਂ 'ਤੇ ਵਿਚਾਰ-ਵਟਾਂਦਰਾ ਕਰਨ ਲਈ ਪਿੰਡ ਬੁੱਟਰ ਕਲਾਂ ਦੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਇਕ ਵਿਸ਼ਾਲ ਮੀਟਿੰਗ ਹੋਈ, ਜਿਸ 'ਚ ਇਲਾਕੇ ਦੇ ਵੱਡੀ ਗਿਣਤੀ 'ਚ ਰਿਟਾਇਰਡ ਫੌਜੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਜੀ. ਐੱਸ. ਅਰੋੜਾ ਨੇ ਕਿਹਾ ਕਿ ਫੌਜੀ ਦੇਸ਼ ਦੀਆਂ ਸਰਹੱਦਾਂ 'ਤੇ ਜਿੱਥੇ ਦੇਸ਼ ਦੀ ਰਾਖੀ ਕਰਦੇ ਹਨ, ਉੱਥੇ ਹੀ ਦੁਸ਼ਮਣਾਂ ਦੀ ਸਰਹੱਦ 'ਤੇ ਹੋਣ ਵਾਲੀ ਹਰ ਸਾਜ਼ਿਸ਼ ਨੂੰ ਨਾਕਾਮ ਵੀ ਕਰਦੇ ਹਨ।  ਇਸ ਦੌਰਾਨ ਐਕਸ ਸਰਵਿਸ ਮੈਨ ਮੈਡੀਕਲ ਸੈੱਲ ਮੋਗਾ ਦੇ ਕਰਨਲ ਨੇ ਨਵੇਂ ਬਣੇ ਕਾਨੂੰਨ ਜੀ. ਐੱਸ. ਟੀ. ਤੋਂ ਬਾਅਦ ਸਾਬਕਾ ਫੌਜੀਆਂ ਲਈ ਆਉਣ ਵਾਲੀਆਂ ਦਵਾਈਆਂ ਵਿਚ ਹੋਈ ਭਾਰੀ ਕਮੀ 'ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਸਾਬਕਾ ਫੌਜੀਆਂ ਦੇ ਇਲਾਜ 'ਚ ਦਵਾਈ ਦੀ ਕੋਈ ਘਾਟ ਨਹੀਂ ਹੋਣੀ ਚਾਹੀਦੀ ਅਤੇ ਸਰਕਾਰ ਨੂੰ ਤੁਰੰਤ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹਰਮੇਲ ਸਿੰਘ ਤੇ ਹੋਰਨਾਂ ਮੈਂਬਰਾਂ ਵੱਲੋਂ ਆਏ ਮਹਿਮਾਨਾਂ ਨੂੰ ਸਿਰਪਾਓ ਪਾ ਕੇ ਸਨਮਾਨਿਤ ਵੀ ਕੀਤਾ ਗਿਆ।  ਇਸ ਸਮੇਂ ਪ੍ਰਧਾਨ ਹਰਮੇਲ ਸਿੰਘ, ਚੰਦ ਸਿੰਘ ਮੈਂਬਰ, ਬੇਅੰਤ ਸਿੰਘ ਫੌਜੀ, ਨਿਹਾਲ ਸਿੰਘ ਸੂਬੇਦਾਰ, ਮਲਕੀਤ ਸਿੰਘ, ਰਜਿੰਦਰ ਸਿੰਘ, ਹਰਪਾਲ ਸਿੰਘ, ਗੁਰਦਿਆਲ ਸਿੰਘ ਆਦਿ ਸ਼ਖਸੀਅਤਾਂ ਮੌਜੂਦ ਸਨ। 


Related News